Bank Holiday:- ਮਈ 2025 ਵਿੱਚ ਕੁੱਲ 13 ਦਿਨ ਬੈਂਕ ਬੰਦ ਰਹਿਣਗੇ। Rbi ਨੇ ਛੁੱਟੀਆ ਦਾ ਕੈਲੰਡਰ ਜਾਰੀ ਕੀਤਾ ਹੈ। ਅੱਜ 9 ਤੋਂ 12 ਮਈ ਤੱਕ ਲਗਾਤਾਰ ਚਾਰ ਦਿਨ ਬੈਂਕ ਵਿੱਚ ਛੁੱਟੀਆਂ ਹਨ। ਇਸ ਦੌਰਾਨ ਬੈਂਕ ਦੇ ਕੰਮ ਕਾਜ ਵਿੱਚ ਦੇਰੀ ਹੋਵੇਗੀ।
9 ਮਈ ਨੂੰ ਰਵਿੰਦਰਨਾਥ ਟੈਗੋਰ ਜਯੰਤੀ ਦੇ ਅਵਸਰ ਤੇ ਪਸ਼ਚਿਮ ਬੰਗਾਲ ਵਿੱਚ ਬੈਂਕ ਬੰਦ ਰਹਿਣਗੇ। ਬਾਕੀ ਸੂਬਿਆ ਵਿੱਚ ਬੈਂਕ ਖੁੱਲ੍ਹੇ ਰਹਿਣਗੇ।
10 ਮਈ ਨੂੰ ਦੂਜੇ ਸ਼ਨੀਵਾਰ ਦੀ ਪੂਰੇ ਦੇਸ਼ ਭਰ ਵਿੱਚ ਬੈਂਕਾਂ ਨੂੰ ਛੁੱਟੀ ਹੁੰਦੀ ਹੈ। Rbi ਦੇ ਨਿਯਮਾਂ ਅਨੁਸਾਰ ਮਹੀਨੇ ਦੇ ਦੂਜੇ ਤੇ ਚੋਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ।
11 ਮਈ ਐਤਵਾਰ ਨੂੰ ਪੂਰੇ ਦੇਸ਼ ਭਰ ਵਿੱਚ ਸਾਰੇ ਬੈਂਕ ਬੰਦ ਰਹਿਣਗੇ। ਇਹ Rbi ਦੀ ਪੱਕੀ ਛੁੱਟੀ ਸਾਲ ਭਰ ਲਈ ਹੁੰਦੀ ਹੈ।
12 ਮਈ ਨੂੰ ਬੁੱਧ ਪੂਰਨਿਮਾ ਹੈ। ਇਸ ਕਾਰਨ ਕਈ ਰਾਜਾਂ ਵਿੱਚ ਬੈਂਕਾਂ ਨੂੰ ਛੁੱਟੀ ਹੋਵੇਗੀ। ਜਿਵੇਂ ਕਿ ਭੋਪਾਲ, ਦੇਹਰਾਦੂਨ, ਜੰਮੂ, ਸ਼੍ਰੀਨਗਰ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਦਿੱਲ੍ਹੀ, ਸ਼ਿਮਲਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਵੀ ਬੈਂਕ ਬੰਦ ਰਹਿਣਗੇ।
ਇਹ ਚਾਰ ਦਿਨ ਬੈਂਕ ਲਗਤਾਰ ਬੰਦ ਰਹਿਣਗੇ ਪਰ ਬੈਂਕ ਦਾ ਆਨਲਾਈਨ ਸਿਸਟਮ ਚਾਲੂ ਰਹੇਗਾ। ਤੁਸੀ ਆਨਲਾਈਨ ਪੈਮੇਂਟ ਦਾ ਲੈਣ ਦੇਣ ਕਰ ਸਕਦੇ ਹੋ। Atm ਸੇਵਾ ਵੀ ਚਾਲੂ ਰਹੇਗੀ।
Tags
News