ਅਕਸਰ ਹੀ ਗਰਮੀਆਂ ਵਿੱਚ ਪੂਰੇ ਦੇਸ਼ ਭਰ ਦੇ ਵਿਚੋਂ ਟੂਰਿਸਟ ਜੰਮੂ ਕਸ਼ਮੀਰ ਵਿੱਚ ਘੁੰਮਣ ਲਈ ਜਾਂਦੇ ਹਨ। ਕੱਲ੍ਹ ਬੀਤੀ ਦੁਪਹਿਰ 2.30 - 3 ਵਜੇ ਦੇ ਕਰੀਬ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਆਤੰਕਵਾਦੀ ਹਮਲਾ ਹੋਇਆ ਹੈ। ਜਿਸ ਵਿੱਚ 27 ਟੂਰਿਸਟ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹਨ।
ਟੂਰਿਸਟ ਕੱਲ ਦੁਪਹਿਰ ਪਹਿਲਗਾਮ ਵਿੱਚ ਘੁੰਮ ਰਹੇ ਸਨ ਕਿ ਓਥੇ 4 ਚਾਰ ਅੱਤਵਾਦੀ ਭਾਰਤੀ ਸੈਨਾ ਦੀ ਵਰਦੀ ਵਿੱਚ ਆਉਂਦੇ ਹਨ ਅਤੇ ਅੰਨ੍ਹੇਵਾਹ ਟੂਰਿਸਟ ਉਪਰ ਗੋਲੀਆਂ ਚਲਾ ਦਿੰਦੇ ਹਨ। ਜਿਸਦੇ ਨਾਲ ਉਸ ਪੂਰੇ ਇਲਾਕੇ ਵਿੱਚ ਮਾਤਮ ਛਾ ਜਾਂਦਾ ਹੈ। ਲੋਕ ਡਰ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹਨੇ ਟਾਈਮ ਨੂੰ ਤਾਂ ਓਹਨਾ ਨੂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
ਅੱਤਵਾਦੀ ਹਮਲੇ ਵਿਚ ਮਰ ਚੁੱਕੇ ਅਤੇ ਜ਼ਖਮੀ ਹੋਏ ਟੂਰਿਸਟ ਦੀ ਲਿਸਟ:-
ਕਿਸ ਅੱਤਵਾਦੀ ਸੰਗਠਨ ਨੇ ਕੀਤਾ ਹਮਲਾ:-
ਇਸ ਹਮਲੇ ਦੀ ਜਿੰਮੇਵਾਰੀ ਹਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਦੁਆਰਾ ਨਹੀਂ ਲਈ ਗਈ ਹੈ। ਹਮਲਾ ਕਰਨ ਤੋਂ ਬਾਅਦ ਅੱਤਵਾਦੀ ਭੱਜ ਜਾਂਦੇ ਹਨ। ਇੰਟੈਲੀਜੈਂਸ ਸੂਤਰਾਂ ਨੇ ਦੱਸਿਆ ਕਿ ਪਹਿਲਗਾਮ ਹਮਲੇ ਵਿਚ ਦੋ ਅੱਤਵਾਦੀ ਬਾਹਰ ਦੇ ਅਤੇ ਦੋ ਲੋਕਲ ਅੱਤਵਾਦੀ ਸਨ। ਇਸਦੇ ਚਲਦੇ ਦੋ ਅੱਤਵਾਦੀ ਉਰੀ ਵਿੱਚ ਘੁਸਪੈਠ ਕਰਦਿਆ ਨੂੰ ਫੌਜ ਨੇ ਮਾਰ ਦਿੱਤਾ ਹੈ।
ਹਮਲੇ ਚ ਮਰਨ ਵਾਲੇ ਟੂਰਿਸਟ ਦੇਸ਼ ਦੇ ਅਲੱਗ - ਅਲੱਗ ਸ਼ਹਿਰਾਂ ਵਿਚੋਂ ਸਨ। ਇਹ ਟੂਰਿਸਟ ਗੁਜਰਾਤ, ਤਾਮਿਲਨਾਡੂ, ਯੂ ਪੀ, ਉੜੀਸਾ ਤੋਂ ਸਨ। ਜੰਮੂ ਕਸ਼ਮੀਰ ਦੇ ਲੋਕਲ ਵੀ ਇਸ ਹਮਲੇ ਵਿਚ ਮਾਰੇ ਗਏ ਹਨ।
ਭਾਰਤੀ ਸੈਨਾ ਵੱਲੋਂ ਆਪ੍ਰੇਸ਼ਨ ਜਾਰੀ:-
ਪਹਿਲਗਾਮ ਵਿੱਚ ਆਤੰਕੀ ਹਮਲਾ ਕਰਨ ਵਾਲਿਆਂ ਵਿਰੁੱਧ ਭਾਰਤੀ ਸੈਨਾ ਦੁਆਰਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਹ ਆਪ੍ਰੇਸ਼ਨ ਭਾਰਤੀ ਸੈਨਾ ਦੀ ਵਿਕਟਰ ਫੋਰਸ, ਸਪੈਸ਼ਲ ਫੋਰਸ ਅਤੇ ਜੰਮੂ ਕਸ਼ਮੀਰ ਦੀ ਪੁਲਿਸ ਦੁਆਰਾ ਕੀਤਾ ਜਾ ਰਿਹਾ ਹੈ। ਇਸ ਹਮਲੇ ਦੇ ਬਾਅਦ ਜੰਮੂ ਕਸ਼ਮੀਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਵਿੱਚ ਥਾਂ - ਥਾਂ ਤੇ ਨਾਕਾ ਬੰਦੀ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਦੀ ਸਾਊਦੀ ਅਰਬ ਦੌਰੇ ਤੋਂ ਵਾਪਸੀ ਅਤੇ ਅਮਿਤ ਸ਼ਾਹ ਕਸ਼ਮੀਰ ਲਈ ਰਵਾਨਾ:-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦੇ ਦੌਰੇ ਤੇ ਗਏ ਹੋਏ ਸਨ ਜੌ ਕਿ ਅੱਜ ਬੁੱਧਵਾਰ ਸਵੇਰ ਨੂੰ ਵਾਪਿਸ ਆ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੀਨਗਰ ਪਹੁੰਚੇ ਹਨ ਅਤੇ ਅੱਜ ਪਹਿਲਗਾਮ ਜਾਣਗੇ।
ਜੰਮੂ ਕਸ਼ਮੀਰ ਵਿੱਚ ਲੋਕਾਂ ਦੁਆਰਾ ਹਮਲੇ ਖਿਲਾਫ ਰੋਸ ਪ੍ਰਦਰਸ਼ਨ:-
ਜੰਮੂ ਕਸ਼ਮੀਰ ਦੇ ਵਸਨੀਕਾਂ ਵੱਲੋਂ ਅੱਜ ਪੂਰੇ ਕਸ਼ਮੀਰ ਵਿੱਚ ਜਲੂਸ ਕੱਢਿਆ ਗਿਆ ਹੈ। ਓਹਨਾ ਦੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ ਹਮਲਾਵਰਾਂ ਨੂੰ ਫੜ ਕੇ ਸਖ਼ਤ ਸਜ਼ਾਵਾਂ ਦੇਣ। ਤਾਂ ਕਿ ਜੰਮੂ ਕਸ਼ਮੀਰ ਦੀ ਅਮਨ ਸ਼ਾਂਤੀ ਬਣੀ ਰਹੇ। ਪੂਰਾ ਜੰਮੂ ਕਸ਼ਮੀਰ ਇਸ ਹਮਲੇ ਤੋਂ ਬਾਅਦ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਓਹਨਾ ਦਾ ਕਹਿਣਾ ਹੈ ਕਿ ਟੂਰਿਸਟ ਸਾਡੀ ਜਾਨ ਹਨ। ਅਸੀ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਟੂਰਿਸਟ ਹਰ ਸਾਲ ਜੰਮੂ ਕਸ਼ਮੀਰ ਵਿੱਚ ਆਉਣ। ਓਹਨਾ ਦੀ ਬੱਸ ਇਕੋ ਮੰਗ ਹੈ ਕਿ ਜੰਮੂ ਕਸ਼ਮੀਰ ਵਿੱਚ ਅਮਨ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ। ਓਹਨਾ ਨੇ ਸਰਕਾਰ ਨੂੰ ਵਾਅਦਾ ਕੀਤਾ ਹੈ ਕਿ ਉਹ ਹਰ ਤਰ੍ਹਾਂ ਸਰਕਾਰ ਦੇ ਨਾਲ ਹਨ।
ਜੰਮੂ ਕਸ਼ਮੀਰ ਵਿੱਚ 14 ਫ਼ਰਵਰੀ 2019 ਵਿੱਚ ਪੁਲਵਾਮਾ ਅਟੈਕ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਹੈ। ਪੁਲਵਾਮਾ ਹਮਲੇ ਵਿਚ CRPF ਦੇ 40 ਜਵਾਨ ਸ਼ਹੀਦ ਹੋ ਗਏ ਸਨ।