Sim card ਨੂੰ ਲੈ ਕੇ TRAI ਦੀ ਵੱਡੀ ਅੱਪਡੇਟ, ਗ੍ਰਾਹਕ ਨੂੰ ਰੀਚਾਰਜ਼ ਕਰਵਾਉਣ ਤੋਂ ਮਿਲੇਗੀ ਵੱਡੀ ਰਾਹਤ..

 


Sim card update:- ਜੇਕਰ ਤੁਸੀਂ ਕਿਸੇ ਵੀ ਕੰਪਨੀ ਦਾ ਸਿਮ ਵਰਤਦੇ ਹੋ ਤਾਂ ਇਹ ਖੁਸ਼ਖਬਰੀ ਤੁਹਾਡੇ ਲਈ ਹੈ। ਪਹਿਲਾ ਇੱਕ ਮਹੀਨੇ ਦੇ ਰੀਚਾਰਜ਼ ਕਰਨ ਤੇ ਸਿਮ 30 ਜਾਂ 35 ਦਿਨ ਹੀ ਚਲਦੀ ਸੀ ਇਸਤੋਂ ਬਾਅਦ ਕੰਪਨੀ ਵੱਲੋਂ ਸਿਮ ਬੰਦ ਕਰ ਦਿੱਤੀ ਜਾਂਦੀ ਸੀ ਨਾ ਤੁਸੀ ਕਾਲ ਕਰ ਸਕਦੇ ਸੀ ਨਾ ਹੀ ਕਾਲ ਆਉਂਦੀ ਸੀ। ਇਸ ਕਰਕੇ ਜਲਦੀ ਹੀ ਦੁਬਾਰਾ ਤੋਂ ਰੀਚਾਰਜ਼ ਕਰਨਾ ਪੈਂਦਾ ਸੀ। ਪਰ ਹੁਣ  TRAI  (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ) ਨੇ ਨਵਾਂ ਨਿਯਮ ਲਾਗੂ ਕੀਤਾ ਹੈ। ਜਿਸ ਵਿੱਚ ਬਿਨਾਂ ਰੀਚਾਰਜ਼ ਕੀਤੇ ਸਿਮ ਜਿਆਦਾ ਦਿਨ ਤੱਕ ਵਰਤੋਂ ਵਿੱਚ ਰਹੇਗੀ। ਆਉ ਜਾਣਦੇ ਹਾਂ ਕਿਹੜੀ ਕੰਪਨੀ ਸਿਮ ਚੱਲਦੀ ਰਹਿਣ ਲਈ ਕਿੰਨੇ ਦਿਨ ਦੇ ਰਹੀ ਹੈ :-

Jio :- ਜੀਉ ਨੇ ਆਪਣੇ ਉਪਭੋਗਤਾ ਲਈ ਬਿਨਾ ਰੀਚਾਰਜ਼ ਕੀਤੇ 90 ਦਿਨ ਤੱਕ ਸਿਮ ਵਰਤਣ ਦੀ ਸੁਵਿਧਾ ਦਿੱਤੀ ਹੈ।

Airtel:- ਏਅਰਟੈਲ ਵੀ ਆਪਣੇ ਗ੍ਰਾਹਕਾਂ ਲਈ 90 ਦਿਨ ਦੀ ਸੁਵਿਧਾ ਦੇ ਰਹੀ ਹੈ।

Vi:- ਵੋਡਾਫੋਨ ਆਈਡੀਆ ਨੇ 75 ਦਿਨ ਦੀ ਸੁਵਿਧਾ ਦਿੱਤੀ ਹੈ ਅਤੇ ਇਸਤੋਂ ਬਾਅਦ ਸਿਮ ਨੂੰ ਚੱਲਦੇ ਰੱਖਣ ਲਈ ਸਿਰਫ਼ 49 ਰੁਪਏ ਦਾ ਰੀਚਾਰਜ਼ ਕਰਨਾ ਪਵੇਗਾ।

BSNL:- ਦੱਸ ਦਈਏ ਕੇ ਸਭ ਤੋਂ ਜਿਆਦਾ ਸੁਵਿਧਾ BSNL ਦੇ ਰਹੀ ਹੈ। ਕਿਉੰਕਿ BSNL ਇੱਕ ਸਰਕਾਰੀ ਸੰਸਥਾ ਹੈ। ਇਸ ਲਈ BSNL 180 ਦਿਨ ਦੀ ਸੁਵਿਧਾ ਦੇ ਰਹੀ ਹੈ।


ਹੁਣ ਪਹਿਲਾ ਵਾਂਗ ਹਰ ਮਹੀਨੇ ਰੀਚਾਰਜ਼ ਖ਼ਤਮ ਹੋਣ ਤੋਂ ਬਾਅਦ ਜਲਦੀ ਰੀਚਾਰਜ਼ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀ vi ਦੀ ਸਿਮ ਵਰਤਦੇ ਹੋ ਤਾਂ 75 ਦਿਨ ਬਾਅਦ, jio ਜਾ airtel ਦੀ ਸਿਮ ਵਰਤਦੇ ਹੋ ਤਾਂ 90 ਦਿਨ ਜਾ ਫਿਰ BSNL ਦੀ ਸਿਮ ਵਰਤਦੇ ਹੋ ਤਾਂ 180 ਦਿਨ ਬਾਅਦ ਰੀਚਾਰਜ਼ ਕਰਵਾ ਸਕਦੇ ਹੋ। ਜੇਕਰ ਇਹ ਦਿਨ ਪੂਰੇ ਹੋਣ ਤੋਂ ਬਾਅਦ ਫਿਰ ਵੀ ਤੁਸੀ ਰੀਚਾਰਜ਼ ਨਹੀਂ ਕਰਵਾਉਂਦੇ ਤਾਂ ਕੰਪਨੀ ਤੁਹਾਡਾ ਸਿਮ ਬੰਦ ਕਰ ਸਕਦੀ ਹੈ ਅਤੇ ਕਿਸੇ ਹੋਰ ਉਪਭੋਗਤਾ ਨੂੰ ਵਰਤਣ ਲਈ ਦੇ ਸਕਦੀ ਹੈ।

Post a Comment

Previous Post Next Post