India Pakistan war :- ਕੱਲ ਸ਼ਾਮ 3:30 ਵਜੇ ਭਾਰਤ ਤੇ ਪਾਕਿਸਤਾਨ ਦੇ ਡੀਜੀਐੱਮਓਜ ਵਿੱਚਕਾਰ ਫੋਨ ਤੇ ਗੱਲਬਾਤ ਹੋਈ। ਇਸ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਕੱਲ ਸ਼ਾਮ 5 ਵਜੇ ਤੋਂ ਜੰਗ ਰੋਕਣ ਲਈ ਹਾਮੀ ਭਰੀ ਗਈ ਅਤੇ ਕੋਈ ਵੀ ਦੇਸ਼ ਕਿਸੇ ਕਿਸਮ ਦਾ ਵੀ ਹਮਲਾ ਨਹੀਂ ਕਰੇਗਾ।
ਅਪ੍ਰੇਸ਼ਨ ਸਿੰਦੂਰ ਸੰਬੰਧੀ ਕੱਲ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡਾ ਫ਼ੈਸਲਾ ਲਿਆ ਗਿਆ। ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋ ਗਿਆ ਹੈ। ਦੋਨਾ ਦੇਸ਼ਾਂ ਦੇ ਡੀਜੀਐੱਮਓਜ ਨੇ 3:30 ਫੋਨ ਤੇ ਗੱਲਬਾਤ ਕੀਤੀ ਅਤੇ ਸ਼ਾਮ 5 ਵਜੇ ਤੋਂ ਜੰਗ ਰੋਕ ਦਿੱਤੀ ਗਈ ਹੈ।
ਕੱਲ੍ਹ ਦੀ ਹੋਈ ਗੱਲਬਾਤ ਵਿੱਚ ਇੱਕ ਮੀਟਿੰਗ ਦੁਬਾਰਾ ਰੱਖੀ ਹੈ। ਇਹ ਮੀਟਿੰਗ ਦੋਵਾਂ ਦੇਸ਼ਾਂ ਦੇ ਡੀਜੀਐੱਮਓਜ ਵਿੱਚਕਾਰ ਹੋਵੇਗੀ। 12 ਮਈ ਦੁਪਹਿਰ 12 ਵਜੇ ਦੋਵਾਂ ਦੇਸ਼ਾਂ ਦੇ ਡੀਜੀਐੱਮਓਜ ਦੀ ਆਪਸ ਵਿੱਚ ਮੁੜ ਗੱਲਬਾਤ ਹੋਵੇਗੀ। ਇਸ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾਣਗੇ। ਕੀ ਇਹ ਜੰਗ ਇੱਥੇ ਹੀ ਰੁਕ ਜਾਵੇਗੀ ਜਾ ਫਿਰ ਕੱਲ ਦੀ ਮੀਟਿੰਗ ਤੋਂ ਕੋਈ ਨਵਾਂ ਰੁਖ ਲੈ ਸਕਦੀ ਹੈ। ਵੈਸੇ ਤਾਂ ਇਕ ਵਾਰ ਕੱਲ ਸ਼ਾਮ 5 ਵਜੇ ਤੋਂ ਦੋਵਾਂ ਦੇਸ਼ਾਂ ਵਿਚਾਲੇ ਇਹ ਜੰਗ ਰੁਕ ਗਈ ਹੈ। ਬਾਕੀ ਅਹਿਮ ਫੈਸਲਾ ਕੱਲ ਦੀ ਮੀਟਿੰਗ ਵਿੱਚ ਲਿਆ ਜਾਵੇਗਾ।