ਪਹਿਲਗਾਮ ਆਤੰਕੀ ਹਮਲਾ ਜਾ ਸਾਜਿਸ਼?


 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਈ ਦੁੱਖਦਾਈ ਘਟਨਾ ਅੱਜ ਤੋਂ 25 ਸਾਲ ਪਹਿਲਾਂ ਹੋਈ ਘਟਨਾ ਨੂੰ ਦੁਬਾਰਾ ਦਰਸਾ ਰਹੀ ਹੈ। ਇਹ ਘਟਨਾ 20 ਮਾਰਚ 2000 ਵਿੱਚ ਅਨੰਤਨਾਂਗ ਜਿਲ੍ਹੇ ਵਿੱਚ ਪੈਂਦੇ ਪਿੰਡ ਛੱਤੀ ਸਿੰਘਪੁਰਾ ਦੀ ਹੈ।ਜਿੱਥੇ ਆਤੰਕਵਾਦੀਆਂ ਨੇ ਹਮਲਾ ਕਰਕੇ 36 ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਓਦੋਂ ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦਾ ਦੌਰਾ ਕਰਨ ਆਏ ਸਨ ਓਦੋਂ ਇਹ ਹਮਲਾ ਕੀਤਾ ਗਿਆ ਸੀ। ਅੱਜ 25 ਸਾਲ ਬਾਅਦ ਅਮਰੀਕਨ ਉਪ ਰਾਸ਼ਟਰਪਤੀ ਜੇ ਡੀ ਵੈਂਸ ਆਪਣੇ ਪਰਿਵਾਰ ਸਮੇਤ ਭਾਰਤ ਵਿੱਚ ਹਨ ਤਾਂ ਫਿਰ ਤੋਂ ਪਹਿਲਗਾਮ ਵਿੱਚ 27 ਲੋਕਾਂ ਨੂੰ ਮਾਰ ਦਿੱਤਾ ਗਿਆ ਹੈ।

ਕੀ ਅਮਰੀਕਨ ਰਾਸ਼ਟਰਪਤੀ ਦੇ ਭਾਰਤ ਆਉਣ ਦੇ ਕਾਰਨ ਇਹ ਘਟਨਾ  ਵਾਪਰਦੀ ਹੈ?

ਕੀ ਇਸ ਘਟਨਾ ਪਿੱਛੇ ਏਜੰਸੀਆ ਦਾ ਹੱਥ ਹੈ?


25 ਸਾਲ ਪਹਿਲਾ ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਮੈਂ ਭਾਰਤ ਨਾ ਜਾਂਦਾ ਤਾਂ ਸ਼ਾਇਦ ਉਹ 36 ਬੇਕਸੂਰ ਸਿੱਖਾਂ ਦੀ ਜਾਨ ਬਚ ਜਾਂਦੀ।



ਧਰਮ ਦੇ ਨਾਮ ਤੇ ਲੋਕਾਂ ਵਿੱਚ ਨਫ਼ਰਤ ਪੈਦਾ ਕਰ ਰਹੀ ਹੈ ਮੀਡੀਆ:-


ਇਸ ਹਮਲੇ ਵਿੱਚ ਸਾਰੇ ਮੀਡੀਆ ਵਿੱਚ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਆਤੰਕਵਾਦੀਆਂ ਨੇ ਉੱਥੇ ਮੌਜੂਦ ਲੋਕਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਇਸ ਕਰਕੇ ਮਾਰ ਦਿੱਤਾ ਹੈ ਕਿਉੰਕਿ ਉਹ ਹਿੰਦੂ ਸਨ। ਪਰ ਜਿਹੜੇ ਓਥੋਂ ਦੇ ਦੋ ਵਸਨੀਕ ਮੁਸਲਮਾਨ ਮਾਰੇ ਗਏ ਹਨ ਕੀ ਓਹਨਾਂ ਨੂੰ ਵੀ ਹਿੰਦੂ ਸਮਝ ਕੇ ਮਾਰ ਦਿੱਤਾ ਗਿਆ ਹੈ? ਇਸ ਦੁੱਖਦਾਈ ਘਟਨਾ ਵਿੱਚ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਹਿੰਦੂ ਮਾਰੇ ਗਏ ਹਨ? ਜਾ ਮਾਰੇ ਗਏ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਨੀ ਚਾਹੀਦੀ ਹੈ?


ਦੱਸ ਦਈਏ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਆਤੰਕਵਾਦੀਆਂ ਦੇ ਦਿਮਾਗ ਵਿੱਚ ਧਰਮ ਅਤੇ ਲੋਕਾਂ ਪ੍ਰਤੀ ਸਿਰਫ ਨਫ਼ਰਤ ਹੁੰਦੀ ਹੈ।


ਅੱਜ ਤੋਂ 25 ਸਾਲ ਪਹਿਲਾ ਮਾਰੇ ਗਏ 36 ਸਿੱਖਾਂ ਦਾ ਇਨਸਾਫ਼ ਅੱਜ ਤੱਕ ਨਹੀਂ ਮਿਲਿਆ ਹੈ। ਸਾਨੂੰ ਇਸ ਗੱਲ ਉਪਰ ਜਿਆਦਾ ਜ਼ੋਰ ਦੇਣਾ ਚਾਹੀਦਾ ਹੈ ਕਿ ਉਹ 36 ਸਿੱਖਾਂ ਨੂੰ ਤਾਂ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੀ ਸਰਕਾਰ ਇਹ 27 ਬੇਕਸੂਰਾ ਨੂੰ ਜਲਦ ਇਨਸਾਫ਼ ਦਿਵਾਏਗੀ? ਨਾ ਕਿ ਇਸ ਗੱਲ ਤੇ ਜੋਰ ਦੇਣਾ ਚਾਹੀਦਾ ਹੈ ਕਿ 27 ਹਿੰਦੂ ਮਾਰੇ ਗਏ ਹਨ। ਇੱਥੇ ਗੱਲ ਸਿੱਖ ਜਾ ਹਿੰਦੂ ਦੀ ਨਹੀਂ ਹੈ ਗੱਲ ਇਹ ਹੈ ਕਿ ਜੌ ਮਾਰੇ ਗਏ ਹਨ ਉਹ ਬੇਕਸੂਰ ਸਨ ਅਤੇ ਭਾਰਤੀ ਨਾਗਰਿਕ ਸਨ।


ਜੰਮੂ ਕਸ਼ਮੀਰ ਦੇ ਲੋਕਾਂ ਦਾ ਇਸ ਘਟਨਾ ਪ੍ਰਤੀ ਰੋਸ:-


ਧਰਮ ਤੇ ਨਾਮ ਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਥਾਂ ਤੇ ਸਾਨੂੰ ਇਹ ਬੇਕਸੂਰ ਲੋਕਾਂ ਲਈ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਅੱਜ ਪੂਰਾ ਜੰਮੂ ਕਸ਼ਮੀਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਜੰਮੂ ਕਸ਼ਮੀਰ ਦੇ ਵਸਨੀਕਾਂ ਨੂੰ ਪੂਰਾ ਸਾਲ ਇਹਨਾਂ ਦਿਨਾਂ ਦੀ ਉਡੀਕ ਰਹਿੰਦੀ ਹੈ ਕਿ ਪੂਰੇ ਭਾਰਤ ਵਿੱਚੋਂ ਲੋਕ ਜੰਮੂ ਕਸ਼ਮੀਰ ਦੀ ਸੁੰਦਰਤਾ ਦੇਖਣ ਆਉਂਦੇ ਹਨ ਅਤੇ ਉਨ੍ਹਾਂ ਲਈ ਰੁਜ਼ਗਾਰ ਦਾ ਸਾਧਨ ਬਣਦੇ ਹਨ। ਕੀ ਇਸ ਹਮਲੇ ਦੇ ਡਰ ਤੋਂ ਬਾਅਦ ਉੱਥੇ ਕੋਈ ਜਾਵੇਗਾ? ਕੀ ਉਹ ਲੋਕ ਆਪਣੇ ਗੁਜ਼ਾਰੇ ਲਈ ਰੁਜ਼ਗਾਰ ਕਰ ਪਾਉਣਗੇ?

 27 ਟੂਰਿਸਟਾ ਦੇ ਵਿੱਚ ਓਥੋਂ ਦੇ ਦੋ ਵਸਨੀਕ ਵੀ ਮਾਰੇ ਗਏ ਹਨ ਜਿਹਨਾਂ ਵਿੱਚੋਂ ਇੱਕ ਨੌਜਵਾਨ ਘੋੜਾ ਲੈ ਕੇ ਆਪਣੇ ਬਜ਼ੁਰਗ ਮਾਪਿਆਂ ਲਈ ਅਤੇ ਛੋਟੇ ਭਰਾਵਾਂ ਲਈ ਕਮਾਈ ਕਰਨ ਲਈ ਗਿਆ ਸੀ। ਉਹ ਵੀ ਇਸ ਹਮਲੇ ਵਿਚ ਮਾਰਿਆ ਗਿਆ ਹੈ। ਕੀ ਉਸਨੂੰ ਵੀ ਇਸ ਕਰਕੇ ਮਾਰਿਆ ਹੈ ਕਿ ਉਹ ਮੁਸਲਮਾਨ ਹੈ? ਕੀ ਉਸਨੂੰ ਮਾਰਨ ਤੋਂ ਪਹਿਲਾਂ ਆਤੰਕਵਾਦੀਆਂ ਨੇ ਓਹਦੇ ਤੋਂ ਉਸਦਾ ਧਰਮ ਨਹੀਂ ਪੁਛਿਆ ਸੀ?


ਅਸੀ ਇਹ ਗੱਲ ਨਾ ਭੁੱਲੀਏ ਕਿ ਓਥੇ 27 ਲੋਕਾਂ ਦੇ ਮਰਨ ਦੇ ਨਾਲ ਪੂਰੇ ਕਸ਼ਮੀਰ ਦਾ ਵਪਾਰ ਮਾਰ ਗਿਆ ਹੈ। ਓਹਨਾਂ ਦੇ ਸਾਲ ਭਰ ਕਮਾਈ ਅਤੇ ਓਹਨਾ ਦੀ ਰੋਜ਼ੀ ਰੋਟੀ ਮਰ ਗਈ ਹੈ। ਕੀ ਇਸ ਬਾਰੇ ਸੋਚਿਆ ਹੈ ਕਿ ਹੁਣ ਇਸ ਡਰ ਦੇ ਵਿੱਚ ਕਿੰਨੇ ਹੀ ਸਾਲ ਓਥੇ ਟੂਰਿਸਟ ਨਹੀਂ ਜਾਣਗੇ ਜਿਨ੍ਹਾਂ ਸਮਾਂ ਓਥੇ ਟੂਰਿਸਟ ਨਹੀਂ ਜਾਣਗੇ ਉਹ ਲੋਕ ਆਪਣਾ ਗੁਜ਼ਾਰਾ ਕਿੱਦਾਂ ਕਰਨਗੇ ਆਪਣੇ ਬੱਚਿਆ ਦਾ ਢਿੱਡ ਕਿੱਦਾਂ ਭਰਨਗੇ?


ਮੀਡੀਆ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਮੋਦੀ ਸਰਕਾਰ ਨੂੰ ਪਹਿਲਾ ਦੀ ਤਰ੍ਹਾਂ ਸਰਜੀਕਲ ਆਪਰੇਸ਼ਨ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਸਾਡੇ ਲੋਕ ਮਰੇ ਹਨ ਓਹਨਾ ਦੇ ਵੀ ਮਰਨੇ ਚਾਹੀਦੇ ਹਨ। ਪਰ ਫਿਰ ਸਾਡੇ ਅਤੇ ਉਨ੍ਹਾਂ ਵਿੱਚਕਾਰ ਕੀ ਫ਼ਰਕ ਰਹਿ ਜਾਵੇਗਾ। ਅਸੀਂ ਵੀ ਤਾਂ ਇਨਸਾਨੀਅਤ ਦਾ ਕਤਲ ਹੀ ਕਰਾਗੇ। ਫਿਰ ਓਹ ਲੋਕ ਸਾਨੂੰ ਵੀ ਅੱਤਵਾਦੀ ਕਹਿਣਗੇ । 


ਸਾਨੂੰ ਧਰਮ ਦੇ ਨਾਮ ਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਜਗ੍ਹਾ ਇਨਸਾਨੀਅਤ ਦਾ ਧਰਮ ਅਪਣਾ ਕੇ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ।

Post a Comment

Previous Post Next Post