Tata IPL 2025: ਕੱਲ ਰਾਤ ਪੰਜਾਬ ਕਿੰਗਜ਼ ਇਲੈਵਨ ਬਨਾਮ ਮੁੰਬਈ ਇੰਡੀਅਨਜ਼ ਦੀ ਟੀਮ ਵਿੱਚਕਾਰ ਮੈਚ ਹੋਇਆ। ਜਿਸ ਵਿੱਚ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਟੇਬਲ ਪੁਆਇੰਟ ਤੇ ਪਹਿਲੇ ਨੰਬਰ ਤੇ ਆ ਗਏ ਹਨ।
ਪੰਜਾਬ ਦੀ ਗੇਂਦਬਾਜੀ :
ਪੰਜਾਬ ਦੇ ਕਪਤਾਨ ਸ਼ਰਿਆਸੁ ਇਯਰ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ। ਪੰਜਾਬ ਦੇ ਗੇਂਦਬਾਜਾਂ ਨੇ ਮੁੰਬਈ ਇੰਡੀਅਨਜ਼ ਨੂੰ 184 ਹੀ ਦਿੱਤੇ। ਅਰਸ਼ਦੀਪ ਸਿੰਘ ਨੇ 4 ਓਵਰ ਵਿੱਚ 2 ਵਿਕਟਾਂ ਲੈ ਕੇ ਮਾਤਰ 28 ਰਨ ਹੀ ਦਿੱਤੇ। ਕਾਇਲ ਜਮੀਏਸਨ ਪੰਜਾਬ ਲਈ ਕੱਲ ਰਾਤ ਕਾਫੀ ਮਹਿੰਗੇ ਸਾਬਿਤ ਹੋਏ ਕਾਇਲ ਨੇ 4 ਓਵਰ 42 ਰਨ ਦਿੱਤੇ ਅਤੇ ਕੋਈ ਵਿਕਟ ਵੀ ਨਹੀਂ ਲਈ। ਮਾਰਕੋ ਜਾਨਸਨ ਨੇ 4 ਓਵਰ ਵਿੱਚ 34 ਰਨ ਦੇ ਕੇ 2 ਵਿਕਟਾਂ ਲਈਆਂ। ਹਰਪ੍ਰੀਤ ਬਰਾੜ ਨੇ ਕੱਲ੍ਹ ਰਾਤ ਫਿਰ ਤੋਂ ਇਕ ਵਿਕਟ ਲਈ ਅਤੇ 4 ਓਵਰ ਵਿੱਚ 36 ਰਨ ਦਿੱਤੇ। ਵਿਸ਼ਕ ਵਿਜੈ ਕੁਮਾਰ ਬੇਸ਼ੱਕ ਸਭ ਤੋਂ ਜਿਆਦਾ ਰਨ ਦਿੱਤੇ ਪਰ ਓਹਨਾ ਨੇ 2 ਵਿਕਟਾਂ ਵੀ ਹਾਸਿਲ ਕੀਤੀਆਂ। ਵਿਜੈ ਨੇ 4 ਓਵਰ 44 ਰਨ ਦਿੱਤੇ।
ਮੁੰਬਈ ਇੰਡੀਅਨਜ਼ ਦੀ ਬੱਲੇਬਾਜ਼ੀ :
ਜੇਕਰ ਗੱਲ ਕਰੀਏ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਦੀ ਤਾਂ ਕੁੱਝ ਖ਼ਾਸ ਨਹੀਂ ਰਹੀ। ਸੂਰਯਾ ਕੁਮਾਰ ਯਾਦਵ ਨੇ ਆਪਣੀ ਟੀਮ ਲਈ ਸ਼ਾਨਦਾਰ ਪਾਰੀ ਖੇਡੀ। ਸੂਰਯਾ ਕੁਮਾਰ ਨੇ 39 ਗੇਂਦਾਂ ਵਿੱਚ 57 ਰਨ ਬਣਾਏ ਜਿਸ ਵਿੱਚ ਉਸਨੇ 6 ਚੌਂਕੇ ਅਤੇ 2 ਛੱਕੇ ਲਗਾਏ। ਰਆਂ ਰਿਕੇਲਟਨ ਨੇ 20 ਗੇਂਦਾਂ ਵਿੱਚ 27 ਰਨ ਬਣਾਏ। ਰੋਹਿਤ ਸ਼ਰਮਾ ਨੇ 21 ਗੇਂਦਾਂ ਵਿੱਚ 24 ਰਨ ਬਣਾਏ ਸਨ ਅਤੇ ਹਰਪ੍ਰੀਤ ਬਰਾੜ ਨੇ ਉਸਦੀ ਵਿਕਟ ਹਾਸਿਲ ਕਰ ਲਈ। ਤਿਲਕ ਵਰਮਾ ਮਾਤਰ 1 ਰਨ ਬਣਾ ਕੇ ਆਊਟ ਹੋ ਗਏ। ਵਿੱਲ ਜੈਕਸ ਨੇ 8 ਗੇਂਦਾਂ ਵਿੱਚ 17 ਰਨ ਬਣਾਏ। ਹਾਰਦਿਕ ਪੰਡਆ ਨੇ 15 ਗੇਂਦਾਂ ਵਿੱਚ 26 ਰਨ ਬਣਾਏ। ਨਮਨ ਧੀਰ ਨੇ 12 ਗੇਂਦਾਂ ਵਿੱਚ 20 ਰਨ ਬਣਾਏ। ਇਸ ਤਰਾ ਮੁੰਬਈ ਇੰਡੀਅਨਜ਼ ਨੇ 184 ਰਨ ਬਣਾਏ।
ਪੰਜਾਬ ਕਿੰਗਜ਼ ਇਲੈਵਨ ਦੀ ਬੱਲੇਬਾਜ਼ੀ:
ਪੰਜਾਬ ਦੇ ਬੱਲੇਬਾਜਾਂ ਨੇ ਕੱਲ੍ਹ ਸ਼ਾਨਦਾਰ ਪਾਰੀ ਖੇਡੀ। ਪ੍ਰਭਸਿਮਰਨ ਦੀ ਬੱਲੇਬਾਜ਼ੀ ਕੱਲ ਕੁੱਝ ਖ਼ਾਸ ਨਹੀਂ ਰਹੀ ਪ੍ਰਭਸਿਮਰਨ ਨੇ 16 ਗੇਂਦਾਂ ਵਿੱਚ 13 ਰਨ ਬਣਾ ਕੇ ਆਊਟ ਹੋ ਗਏ। ਪਰ ਕੱਲ ਪਰੀਆਂਸ਼ ਅਰਿਆ ਆਪਣੀ ਟੀਮ ਲਈ ਸ਼ਾਨਦਾਰ ਪਾਰੀ ਖੇਡੀ। ਪਰਿਆਂਸ਼ ਨੇ 35 ਗੇਂਦਾਂ ਵਿੱਚ 62 ਰਨ ਬਣਾਏ ਇਸ ਪਾਰੀ ਵਿੱਚ ਉਸਨੇ 9 ਚੌਂਕੇ ਅਤੇ 2 ਛੱਕੇ ਲਗਾਏ। ਜੋਸ਼ ਇੰਗਲਿਸ਼ ਨੇ ਕੱਲ੍ਹ ਧਮਾਕੇਦਾਰ ਪਾਰੀ ਖੇਡੀ ਜੋਸ ਨੇ ਮਾਤਰ 42 ਗੇਂਦਾਂ ਵਿੱਚ 73 ਰਨ ਬਣਾਏ ਇਸ ਵਿੱਚ ਜੋਸ਼ ਨੇ 9 ਚੌਂਕੇ ਅਤੇ 3 ਛੱਕੇ ਲਗਾਏ। ਪੰਜਾਬ ਦੀ ਟੀਮ ਦੇ ਕਪਤਾਨ ਸਰਯਸ ਇਯਰ ਨੇ 16 ਗੇਂਦਾਂ ਵਿੱਚ 26 ਰਨ ਬਣਾਏ ਅਤੇ 18 ਵੇ ਓਵਰ ਦੀ ਤੀਜੀ ਗੇਂਦ ਤੇ ਛਕਾ ਲਗਾ ਕੇ ਆਪਣੀ ਟੀਮ ਨੂੰ ਜਿਤਾ ਦਿੱਤਾ। ਇਸ ਤਰ੍ਹਾਂ ਪੰਜਾਬ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ ਅਤੇ ਪੁਆਇੰਟ ਬੋਰਡ ਤੇ ਪਹਿਲੇ ਨੰਬਰ ਤੇ ਗਏ ਹਨ।