ਆਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਵਿੱਚ ਅਲਰਟ ਮੋਡ ਜਾਰੀ, ਮੈਡੀਕਲ ਸਟਾਫ਼ ਦੀਆ ਛੁੱਟੀਆ ਰੱਦ..



Holdiday Cancel:- ਪਹਿਲਗਾਮ ਆਤੰਕੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੇ ਉਪਰ ਕੀਤੇ ਗਏ 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਭਾਰਤੀ ਏਜੰਸੀਆ ਸਤਰਕ ਹੋ ਗਈਆਂ ਹਨ। ਪੰਜਾਬ ਵਿੱਚ ਖ਼ਾਸ ਤੌਰ ਤੇ ਸਾਵਧਾਨੀ ਵਰਤੀ ਜਾ ਰਹੀ ਹੈ। ਇਸਦੇ ਤਹਿਤ ਪੰਜਾਬ ਵਿੱਚ ਮੈਡੀਕਲ ਸਟਾਫ਼ ਦੀਆ ਛੁੱਟੀਆ ਰੱਦ ਕਰ ਦਿੱਤੀਆਂ ਗਈਆਂ ਹਨ।


ਸਿਹਤ ਵਿਭਾਗ ਦੇ ਆਦੇਸ਼ :-

ਪੰਜਾਬ ਸਿਹਤ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਮੈਡੀਕਲ ਸਟਾਫ਼ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਓਹਨਾ ਨੂੰ 24 ਘੰਟੇ ਡਿਊਟੀ ਲਈ ਤਿਆਰ ਰਹਿਣ ਦੇ ਆਦੇਸ਼ ਹਨ। ਮੈਡੀਕਲ ਸਟਾਫ਼ ਦਿੱਤੇ ਗਏ ਨਿਰਦੇਸ਼ਾਂ ਤਹਿਤ ਆਪਣਾ ਫੋਨ ਬੰਦ ਨਹੀਂ ਕਰ ਸਕਦੇ। ਓਹਨਾ ਨੂੰ ਕਿਸੇ ਵੀ ਸਮੇਂ ਡਿਊਟੀ ਲਈ ਫੋਨ ਆ ਸਕਦਾ ਹੈ ਅਤੇ  ਓਹਨਾ ਨੂੰ ਹਰ ਫੋਨ ਕਾਲ ਦਾ ਜਵਾਬ ਦੇਣਾ ਲਾਜ਼ਮੀ ਹੈ। ਫੋਨ ਨਾ ਚੁੱਕਣ ਜਾ ਡਿਊਟੀ ਤੇ ਨਾ ਆਉਣ ਦੀ ਗਲਤੀ ਕਰਨ ਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


ਇਹ ਫੈਸਲਾ ਲੈਣ ਦੇ ਪਿੱਛੇ ਸਰਕਾਰ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਮਾਹੌਲ ਖਰਾਬ ਹੋਣ ਤੇ ਮੈਡੀਕਲ ਸਹਾਇਤਾ ਵਿੱਚ ਕੋਈ ਕਮੀਂ ਨਾ ਰਹੇ। 


Post a Comment

Previous Post Next Post