Mock Drill in Punjab:-
ਪਹਿਲਗਾਮ ਆਤੰਕੀ ਹਮਲੇ ਤੋਂ ਬਾਅਦ ਭਾਰਤ - ਪਾਕਿਸਤਾਨ ਵਿਚਕਾਰ ਸਰਹੱਦੀ ਸੀਮਾ ਤੇ ਤਨਾਬ ਵੱਧ ਗਿਆ ਹੈ। ਇਸ ਵੱਧਦੇ ਤਨਾਬ ਨੂੰ ਦੇਖ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਨੇ ਸਾਰੇ ਸੂਬਿਆ ਵਿੱਚ ਮੋਕ ਡਰਿੱਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ।
ਇਹ ਡਰਿੱਲ ਕਰਨ ਦੇ ਪਿੱਛੇ ਸਰਕਾਰ ਦਾ ਮਕਸਦ ਹੈ ਕਿ ਜੰਗ ਦੌਰਾਨ ਤੁਸੀ ਆਪਣੇ ਆਪ ਨੂੰ ਕਿਸ ਤਰ੍ਹਾਂ ਬੰਧਕ ਹੋਣ ਤੋਂ ਬਚਾ ਸਕਦੇ ਹੋ ਅਤੇ ਜੰਗ ਦੌਰਾਨ ਹਾਲਾਤ ਵਿਗੜਣ ਤੇ ਤੁਸੀ ਕਿਦਾ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ।
7 ਮਈ ਸ਼ਾਮ ਸੱਤ ਵਜੇ ਵੱਜੇਗਾ ਸਾਇਰਨ:-
7 ਮਈ ਸ਼ਾਮ 7 ਵਜੇ ਸਾਇਰਨ ਵਜਾਇਆ ਜਾਵੇਗਾ। ਇਹ ਜਾਣਕਾਰੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ ਨੇ ਦਿੱਤੀ ਹੈ। ਓਹਨਾ ਦੱਸਿਆ ਕਿ ਇਸ ਸ਼ਾਇਰਨ ਦੇ ਵੱਜਣ ਤੋਂ ਬਾਅਦ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਇਹ ਇੱਕ ਅਭਿਆਸ ਹੈ ਜੌ ਕਿ ਜੰਗ ਲੱਗਣ ਦੇ ਸਮੇਂ ਸਾਡੇ ਕੰਮ ਆਵੇਗਾ। ਇਸ ਅਭਿਆਸ ਵਿੱਚ ਸਰਕਾਰ ਵੀ ਆਪਣਾ ਸਿਸਟਮ ਚੈੱਕ ਕਰ ਰਹੀ ਹੈ ਕਿ ਜੌ ਸਾਰੇ ਸੂਬਿਆ ਵਿੱਚ ਲੱਗਿਆ ਹੈ ਕਿ ਉਹ ਵਰਤੋਂ ਵਿੱਚ ਹੈ ਜਾ ਨਹੀ। ਇਸ ਕਰਕੇ ਇਸ ਮੋਕ ਡਰਿੱਲ ਵਿੱਚ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਬਲਕਿ ਜੌ ਸਰਕਾਰ ਸਾਨੂੰ ਸਿਖਾਉਣਾ ਚਾਹੁੰਦੀ ਹੈ ਉਸਨੂੰ ਸਿੱਖਣ ਦੀ ਜ਼ਰੂਰਤ ਹੈ।