POST OFFICE ਦੀ ਕਿਸਾਨ ਵਿਕਾਸ ਪੱਤਰ (KVP) ਯੋਜਨਾ ਦੇ ਤਹਿਤ 115 ਮਹਨਿਆ ਵਿੱਚ ਪੈਸੇ ਕਰੋ ਦੁੱਗਣੇ..



Post office KVP Scheme :- ਜੇਕਰ ਤੁਸੀਂ ਵੀ ਸੁਰੱਖਿਅਤ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤੀ ਡਾਕ ਘਰ ਵਿੱਚ ਕਰ ਸਕਦੇ ਹੋ। ਡਾਕ ਵਿਭਾਗ ਸਮੇਂ - ਸਮੇਂ ਤੇ ਬਹੁਤ ਵਧੀਆ ਸਕੀਮਾਂ ਲੈ ਕੇ ਆਉਂਦਾ ਹੈ। ਅੱਜ ਕੱਲ੍ਹ ਧੋਖਾ ਧੜੀ ਦੇ ਦੌਰ ਵਿੱਚ ਕਿਤੇ ਵੀ ਨਿਵੇਸ਼ ਕਰਨ ਤੋਂ ਡਰ ਲੱਗਦਾ ਹੈ। ਪਰ ਤੁਸੀਂ ਡਾਕ ਵਿਭਾਗ ਵਿੱਚ ਬੇਫ਼ਿਕਰ ਹੋ ਕੇ ਨਿਵੇਸ਼ ਕਰ ਸਕਦੇ ਹੋ। ਡਾਕ ਵਿਭਾਗ ਦੀ ਕਿਸਾਨ ਵਿਕਾਸ ਪੱਤਰ ਯੋਜਨਾ ਦੇ ਤਹਿਤ ਤੁਸੀ 115 ਮਹੀਨੇ ਵਿੱਚ ਆਪਣੇ ਪੈਸੇ ਦੁੱਗਣੇ ਕਰ ਸਕਦੇ ਹੋ। ਆਉ ਇਸ ਸਕੀਮ ਦੇ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ:-


ਕਿਸਾਨ ਵਿਕਾਸ ਪੱਤਰ ਯੋਜਨਾ:-

ਵੈਸੇ ਤਾਂ ਡਾਕ ਵਿਭਾਗ ਵਿੱਚ ਹੋਰ ਵੀ ਬਹੁਤ ਸਾਰੀਆ ਸਕੀਮਾਂ ਹਨ ਪਰ ਇਸ ਸਕੀਮ ਵਿੱਚ ਤੁਹਾਨੂੰ ਜਿਆਦਾ ਵਿਆਜ ਮਿਲਦਾ ਹੈ ਜੇਕਰ ਤੁਸੀ ਲੰਬਾ ਸਮਾਂ ਪੈਸਾ ਨਿਵੇਸ਼ ਕਰ ਸਕਦੇ ਹੋ ਤਾਂ ਇਸ ਸਕੀਮ ਵਿੱਚ ਤੁਸੀ ਆਪਣੇ ਪੈਸੇ ਦੁੱਗਣੇ ਕਰ ਸਕਦੇ ਹੋ। ਇਸ ਸਕੀਮ ਵਿੱਚ 115 ਮਹੀਨਿਆਂ ਵਿੱਚ ਤੁਹਾਡੇ ਪੈਸੇ ਦੁੱਗਣੇ ਹੋ ਜਾਂਦੇ ਹਨ।


ਖਾਤਾ ਕੌਣ ਖੁਲਵਾ ਸਕਦਾ ਹੈ:-

ਇਹ ਖਾਤਾ ਇੱਕਲੇ ਬੱਚੇ ਦਾ ਵੀ ਖੁੱਲ੍ਹ ਜਾਂਦਾ ਹੈ। ਜੇਕਰ ਜੁਆਇੰਟ ਖਾਤਾ ਖੁਲਵਾਨਾ ਹੈ ਤਾਂ 2 ਜਾ 3 ਮੈਂਬਰ ਇਕੱਠੇ ਹੋ ਕੇ ਵੀ ਖੁੱਲ੍ਹਵਾ ਸਕਦੇ ਹਨ। ਜੇਕਰ ਬੱਚਾ ਨਾਬਾਲਿਗ ਹੈ ਤਾਂ ਉਸਦੇ ਵਲੋਂ ਉਸਦੀ ਮਾਤਾ ਜਾ ਪਿਤਾ ਖੁੱਲ੍ਹਵਾ ਸਕਦਾ ਹੈ।


ਕਿੰਨਾ ਪੈਸਾ ਨਿਵੇਸ਼ ਕਰ ਸਕਦੇ ਹਾਂ:-

ਇਹ ਖਾਤਾ ਤੁਸੀਂ ਘੱਟ ਤੋਂ ਘੱਟ 1000 ਰੁਪਏ ਵਿੱਚ ਵੀ ਖੁੱਲ੍ਹਵਾ ਸਕਦੇ ਹੋ। ਰਾਸ਼ੀ 100 ਰੁਪਏ ਦੇ ਗੁਣਾਕ ਵਿੱਚ ਹੋਣੀ ਚਾਹੀਦੀ ਹੈ। ਜਿਆਦਾ ਪੈਸੇ ਜਮ੍ਹਾਂ ਕਰਵਾਉਣ ਦੀ ਕੋਈ ਸੀਮਾ ਨਹੀਂ ਹੈ। ਤੁਸੀ ਜਿੰਨੇ ਚਾਹੋ ਓਹਨੇ ਪੈਸੇ ਜਮ੍ਹਾਂ ਕਰਵਾ ਸਕਦੇ ਹੋ। 


ਨਿਊਨਤਮ ਰਾਸ਼ੀ ਤੇ ਕਿੰਨਾ ਵਿਆਜ਼ ਮਿਲੇਗਾ:-

ਨਿਵੇਸ਼ ਕੀਤੀ ਗਈ ਰਾਸ਼ੀ ਤੇ 7.5% ਚੱਕ੍ਰ ਬਿ੍ਧੀ ਸਾਲਾਨਾ ਵਿਆਜ਼ ਮਿਲੇਗਾ। ਜੇਕਰ ਤੁਸੀਂ ਨਿਵੇਸ਼ ਕੀਤੀ ਰਾਸ਼ੀ ਨੂੰ 115 ਮਹੀਨੇ ਲਈ ਖਾਤੇ ਵਿੱਚ ਜਮ੍ਹਾਂ ਰੱਖਦੇ ਹੋ ਤਾਂ ਤੁਹਾਨੂੰ ਤੁਹਾਡਾ ਪੈਸਾ ਦੁੱਗਣਾ ਮਿਲੇਗਾ। ਉਦਾਹਰਣ ਦੇ ਤੌਰ ਤੇ ਜੇਕਰ ਤੁਸੀ 5 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ ਤਾਂ 115 ਮਹਿਨਿਆ ਬਾਅਦ ਇਹ ਰਕਮ 10 ਲੱਖ ਰੁਪਏ ਹੋ ਜਾਵੇਗੀ।


ਕਿਸ ਹਾਲਾਤ ਵਿੱਚ ਖਾਤਾ ਬੰਦ ਹੋ ਸਕਦਾ ਹੈ:-

ਸੰਯੁਕਤ ਖਾਤੇ ਵਿੱਚ ਇਕੱਲੇ ਜਾ ਸਾਰੇ ਖਾਤਾ ਧਾਰਕਾਂ ਦੀ ਮੌਤ ਤੇ ਖਾਤਾ ਬੰਦ ਹੋ ਜਾਵੇਗਾ। ਜੇਕਰ ਅਦਾਲਤ ਦਾ ਆਦੇਸ਼ ਹੁੰਦਾ ਹੈ ਤਾਂ ਵੀ ਖਾਤਾ ਬੰਦ ਕੀਤਾ ਜਾ ਸਕਦਾ ਹੈ  ਜਾ ਫਿਰ ਜਮ੍ਹਾਂ ਕੀਤੀ ਰਾਸ਼ੀ ਦੇ 2 ਸਾਲ 6 ਮਹੀਨੇ ਹੋ ਜਾਣ ਤੇ ਇਸ ਵਿਚਕਾਰ ਖਾਤੇ ਵਿੱਚ ਕੋਈ ਲੈਣ ਦੇਣ ਨਾ ਕੀਤਾ ਜਾਵੇ ਤਾਂ ਵੀ ਖਾਤਾ ਬੰਦ ਹੋ ਸਕਦਾ ਹੈ।



ਇਹ ਯੋਜਨਾ ਭਾਰਤੀ ਡਾਕ ਵਿਭਾਗ ਵੱਲੋਂ 2019 ਵਿੱਚ ਸ਼ੁਰੂ ਕੀਤੀ ਗਈ ਸੀ। ਬਹੁਤ ਸਾਰੇ ਉਪਭੋਗਤਾ ਇਸਦਾ ਲਾਭ ਉਠਾ ਰਹੇ ਹਨ। ਜੇਕਰ ਤੁਸੀਂ ਵੀ ਸੁਰੱਖਿਅਤ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਕਿਸਾਨ ਵਿਕਾਸ ਪੱਤਰ ਯੋਜਨਾ ਦੇ ਅਧੀਨ ਕਰ ਸਕਦੇ ਹੋ।

Post a Comment

Previous Post Next Post