ਇੰਡੀਅਨ ਪ੍ਰੀਮੀਅਮ ਲੀਗ 2025 ਦੀ ਕੱਲ ਰਾਤ ਪੰਜਾਬ ਕਿੰਗਜ਼ ਇਲੈਵਨ ਬਨਾਮ ਚੇਨਈ ਸੁਪਰ ਕਿੰਗਜ਼ ਦੌਰਾਨ ਹੋਏ ਮੈਚ ਵਿੱਚ ਇੱਕ ਵਾਰ ਫਿਰ ਪੰਜਾਬ ਨੇ ਚੇਨਈ ਨੂੰ ਹਰਾ ਦਿੱਤਾ ਹੈ। ਇਸ ਮੈਚ ਤੋਂ ਬਾਅਦ ਪੰਜਾਬ ਦੀ ਟੀਮ ਅੰਕ ਬੋਰਡ ਤੇ ਦੂਸਰੇ ਨੰਬਰ ਤੇ ਆ ਗਈ ਹੈ। ਪਰ ਇਸ ਮੈਚ ਦੇ ਹਾਰਨ ਤੋਂ ਬਾਅਦ ਚੇਨਈ ਦੀ ਟੀਮ ਇੰਡੀਅਨ ਪ੍ਰੀਮੀਅਮ ਲੀਗ ਵਿੱਚ ਕੁਆਲੀਫਾਈਡ ਕਰਨ ਤੋਂ ਬਾਹਰ ਹੋ ਗਈ ਹੈ।ਪੰਜਾਬ ਦੀ ਟੀਮ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਲੈਂਦੀ ਹੈ।
CSK ਟੀਮ ਦੀ ਬੱਲੇਬਾਜ਼ੀ:-
ਚੈਨਈ ਸੁਪਰ ਕਿੰਗਜ਼ ਦੀ ਟੀਮ ਪਹਿਲਾ ਬੱਲੇਬਾਜ਼ੀ ਕਰਦੀ ਹੈ। ਚੈਨਈ ਦੀ ਟੀਮ 19.2 ਓਵਰ ਵਿੱਚ ਆਲ ਆਊਟ ਹੋ ਜਾਂਦੀ ਹੈ ਪਰ ਇਸਦੇ ਬਾਵਜੂਦ ਚੇਨਈ ਪੰਜਾਬ ਦੀ ਟੀਮ ਨੂੰ 191 ਰਨ ਦਾ ਟਾਰਗੇਟ ਦਿੰਦੀ ਹੈ। ਇਸ ਮੈਚ ਵਿਚ ਸੈਮ ਕਰਨ ਨੇ ਸ਼ਾਨਦਾਰ ਪਾਰੀ ਖੇਡੀ। ਸੈਮ ਨੇ 47 ਗੇਂਦਾਂ ਵਿੱਚ 88 ਰਨ ਬਣਾਏ। ਸੈਮ ਨੇ ਇਸ ਪਾਰੀ ਵਿੱਚ 7 ਚੌਂਕੇ ਅਤੇ 4 ਛੱਕੇ ਲਗਾਏ।
PBKS ਟੀਮ ਦੀ ਬੱਲੇਬਾਜ਼ੀ:-
ਪੰਜਾਬ ਦੀ ਟੀਮ ਨੂੰ 20 ਓਵਰ ਵਿੱਚ 191 ਰਨ ਦਾ ਟਾਰਗੇਟ ਮਿਲਿਆ ਸੀ ਜੌ ਕਿ ਪੰਜਾਬ ਦੀ ਟੀਮ 19.4 ਵਿੱਚ 194 ਰਨ ਬਣਾ ਕੇ ਇਸ ਮੈਚ ਨੂੰ ਜਿੱਤ ਲੈਂਦੀ ਹੈ। ਪੰਜਾਬ ਦੇ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ 36 ਗੇਂਦਾਂ ਵਿੱਚ 54 ਰਨ ਬਣਾਏ। ਪੰਜਾਬ ਦੀ ਟੀਮ ਦੇ ਕਪਤਾਨ ਸ੍ਰਿੲਸ ਇਯਰ ਨੇ ਕੱਲ ਧਮਾਕੇਦਾਰ ਪਾਰੀ ਖੇਡੀ। ਕਪਤਾਨ ਨੇ 41 ਗੇਂਦਾਂ ਵਿੱਚ 72 ਰਨ ਬਣਾਏ ਅਤੇ ਆਪਣੀ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ।
ਜੇਕਰ ਗੱਲ ਕਰੀਏ ਪੰਜਾਬ ਦੇ ਗੇਂਦਬਾਜਾਂ ਦੀ ਤਾਂ ਯੁਜ਼ਵੇਂਦਰ ਚਾਹਲ ਨੇ 3 ਓਵਰ ਵਿੱਚ 32 ਰਨ ਦੇ ਕੇ 4 ਵਿਕਟਾਂ ਲਈਆਂ। ਆਪਣੇ ਤੀਜੇ ਓਵਰ ਵਿੱਚ ਚਾਹਲ ਨੇ 3 ਵਿਕਟਾਂ ਲੈ ਕੇ ਹੈਟ੍ਰਿਕ ਮਾਰੀ। ਅਰਸਦੀਪ ਸਿੰਘ ਨੇ 2 ਵਿਕਟਾਂ ਲਈਆਂ। ਜਾਨਸਨ ਨੇ 2 ਵਿਕਟਾਂ ਲਈਆਂ ਅਤੇ ਉਮਰਜਾਈ ਅਤੇ ਹਰਪ੍ਰੀਤ ਬਰਾੜ ਦੋਨਾ ਨੇ 1-1 ਵਿਕਟ ਲਈ।
ਪੰਜਾਬ ਦੀ ਟੀਮ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ ਹੈ ਅਤੇ ਅੰਕ ਟੇਬਲ ਤੇ ਦੂਸਰੇ ਨੰਬਰ ਤੇ ਆ ਗਏ ਹਨ। ਚੈਨਈ ਸੁਪਰ ਕਿੰਗਜ਼ ਦੀ ਟੀਮ ਇਸ ਮੈਚ ਦੇ ਹਾਰਨ ਤੋਂ ਬਾਅਦ ਇੰਡੀਅਨ ਪ੍ਰੀਮੀਅਮ ਲੀਗ ਮੁਕਾਬਲੇ ਵਿੱਚ ਕੁਆਲੀਫਾਈਡ ਤੋਂ ਬਾਹਰ ਹੋ ਗਈ ਹੈ। ਲਗਾਤਾਰ 2 ਸਾਲ ਤੋਂ ਚੇਨਈ ਸੁਪਰ ਕਿੰਗਜ਼ ਦੀ ਟੀਮ ਕੁਆਲੀਫਾਈਡ ਨਹੀਂ ਕਰ ਪਾ ਰਹੀ ਹੈ।
Tags
IPL 2025

