PM lakhpati didi yojana ਕੀ ਹੈ? ਇਸ ਯੋਜਨਾ ਦਾ ਲਾਭ ਕਿਸਨੂੰ ਅਤੇ ਕਿਸ ਤਰ੍ਹਾਂ ਮਿਲ ਸਕਦਾ ਹੈ..



PM lakhpati didi yojana ਕੀ ਹੈ:-

ਲੱਖਪਤੀ ਦੀਦੀ ਯੋਜਨਾ ਦੇ ਤਹਿਤ ਔਰਤਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਲੋਨ ਦਿੱਤਾ ਜਾਂਦਾ ਹੈ। ਇਹ ਲੋਨ 1 ਲੱਖ ਤੋਂ ਲੈ ਕੇ 5 ਲੱਖ ਤੱਕ ਮਿਲਦਾ ਹੈ ਅਤੇ ਇਹ ਲੋਨ ਸਰਕਾਰ ਬਿਨਾ ਵਿਆਜ ਤੋਂ ਦਿੰਦੀ ਹੈ। ਤਾਂਕਿ ਔਰਤਾਂ ਸਿਰਫ ਘਰ ਦਾ ਕੰਮ ਕਰਨ ਜਾਂ ਫਿਰ ਨੌਕਰੀ ਕਰਨ ਤਕ ਹੀ ਸੀਮਤ ਨਾ ਰਹਿਣ ਓਹ ਆਪਣਾ ਕਾਰੋਬਾਰ ਵੀ ਕਰ ਸਕਣ। 


ਇਹ ਲੋਨ ਦੇਣ ਪਿੱਛੇ ਸਰਕਾਰ ਦਾ ਕੀ ਉਦੇਸ਼ ਹੈ:-

ਇਹ ਲੋਨ ਸਰਕਾਰ ਮਹਿਲਾਵਾਂ ਨੂੰ ਦੇਸ਼ ਦੀ ਤਰੱਕੀ ਵਧਾਉਣ ਲਈ ਅਤੇ ਓਹਨਾ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਦੇ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਮਹਿਲਾਵਾਂ ਨੇ ਪੜ੍ਹਾਈ ਵਿੱਚ, ਨੌਕਰੀ ਕਰਨ ਵਿੱਚ ਅਤੇ ਹੋਰ ਕਈ ਕੰਮਾਂ ਵਿੱਚ ਮੱਲਾਂ ਮਾਰੀਆਂ ਹਨ ਓਸੇ ਤਰ੍ਹਾਂ ਉਹ ਇਸ ਯੋਜਨਾ ਤੋਂ ਉਤਸਾਹਿਤ ਹੋ ਕੇ ਕਾਰੋਬਾਰ ਕਰਨ ਜਿਸ ਨਾਲ ਦੇਸ਼ ਦੀ ਤਰੱਕੀ ਹੋਵੇ। ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਯੋਜਨਾ ਦੇ ਨਾਲ ਮਹਿਲਾਵਾਂ ਵਿੱਚ ਕਾਫੀ ਉਤਸਾਹ ਪੈਦਾ ਹੋ ਰਿਹਾ ਹੈ ਅਤੇ ਉਹ ਇਸ ਯੋਜਨਾ ਤੋਂ ਕਾਫੀ ਖੁਸ਼ ਹਨ।



ਲੱਖਪਤੀ ਦੀਦੀ ਯੋਜਨਾ ਲੈਣ ਦੇ ਯੋਗ ਕੋਣ ਹੈ:-

ਇਸ ਯੋਜਨਾ ਦਾ ਲਾਭ ਲੈਣ ਲਈ ਮਹਿਲਾ ਦੀ ਉਮਰ 18 ਤੋਂ 50 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਮਹਿਲਾ ਭਾਰਤ ਦੇਸ਼ ਦੀ ਨਾਗਰਿਕ ਹੋਣੀ ਚਾਹੀਦੀ ਹੈ। ਮਹਿਲਾ ਦੇ ਘਰ ਦੀ ਸਾਲਾਨਾ ਇਨਕਮ 3 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ। ਘਰ ਦਾ ਕੋਈ ਵੀ ਮੈਂਬਰ ਸਰਕਾਰੀ ਡਿਊਟੀ ਨਾ ਕਰਦਾ ਹੋਵੇ। ਮਹਿਲਾ ਸਵੈ - ਸਹਾਇਤਾ ਸਮੂਹ (SHG) ਨਾਲ ਜੁੜੀ ਹੋਣੀ ਚਾਹੀਦੀ ਹੈ। ਜੇਕਰ ਕੋਈ ਮਹਿਲਾ ਇਹ ਸ਼ਰਤਾਂ ਪੂਰੀਆ ਕਰਦੀ ਹੈ ਤਾਂ ਉਹ ਇਸ ਯੋਜਨਾ ਦਾ ਲਾਭ ਉਠਾ ਸਕਦੀ ਹੈ।



ਇਸ ਯੋਜਨਾ ਤਹਿਤ ਕਿੰਨੇ ਪੈਸੇ ਮਿਲ ਸਕਦੇ ਹਨ:-

ਲੱਖਪਤੀ ਦੀਦੀ ਯੋਜਨਾ ਦੇ ਤਹਿਤ ਮਹਿਲਾ ਨੂੰ ਆਪਣਾ ਕਾਰੋਬਾਰ ਸੁਰੂ ਕਰਨ ਲਈ 1 ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ। ਸਭ ਤੋਂ ਵੱਡਾ ਲਾਭ ਇਸ ਯੋਜਨਾ ਦਾ ਇਹ ਹੈ ਕਿ ਮਹਿਲਾ ਨੂੰ ਇਸ ਰਕਮ ਉਪਰ ਕਿਸੇ ਕਿਸਮ ਦਾ ਕੋਈ ਵਿਆਜ ਨਹੀਂ ਦੇਣਾ ਪਵੇਗਾ। ਜਿੰਨੀ ਰਕਮ ਦਾ ਉਸਦਾ ਲੋਨ ਹੈ ਓਹਨੀਂ ਰਕਮ ਹੀ ਸਰਕਾਰ ਨੂੰ ਵਾਪਿਸ ਦੇਣੀ ਹੈ। 


ਲੱਖਪਤੀ ਦੀਦੀ ਯੋਜਨਾ ਲਈ ਕਿੱਥੇ ਅਪਲਾਈ ਕਰ ਸਕਦੇ ਹਾਂ :-

ਜੇਕਰ ਤੁਸੀਂ ਲੱਖਪਤੀ ਦੀਦੀ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੈ - ਸਹਾਇਤਾ ਸਮੂਹ (SHG) ਨਾਲ ਜੁੜਨਾ ਪਵੇਗਾ। ਇਸਤੋਂ ਬਾਅਦ ਤੁਹਾਨੂੰ ਆਪਣੇ ਬਿਜ਼ਨਸ ਦਾ ਪਲਾਨ ਤਿਆਰ ਕਰਨਾ ਪਵੇਗਾ। ਇਹ ਪਲਾਨ ਤੁਹਾਨੂੰ ਸਵੈ - ਸਹਾਇਤਾ ਸਮੂਹ ਦੇ ਨਜ਼ਦੀਕੀ ਦਫ਼ਤਰ ਵਿੱਚ ਦੇਣਾ ਪਵੇਗਾ। ਇਸਤੋਂ ਬਾਅਦ ਉਹ ਤੁਹਾਡੇ ਪਲਾਨ ਨੂੰ ਸਰਕਾਰ ਤੱਕ ਭੇਜ ਦੇਣਗੇ। ਸਰਕਾਰੀ ਅਧਿਕਾਰੀ ਤੁਹਾਡੇ ਬਿਜ਼ਨਸ ਪਲਾਨ ਦੀ ਚੰਗੀ ਤਰ੍ਹਾਂ ਸਮੀਖਿਆ ਕਰਨਗੇ। ਜੇਕਰ ਓਹਨਾ ਨੂੰ ਤੁਹਾਡਾ ਪਲਾਨ ਵਧੀਆ ਲੱਗਿਆ ਤਾਂ ਉਹ ਤੁਹਾਨੂੰ ਤੁਹਾਡੇ ਬਿਜ਼ਨਸ ਦੇ ਹਿਸਾਬ ਨਾਲ 5 ਲੱਖ ਤੱਕ ਦਾ ਲੋਨ ਦੇ ਦਿੰਦੇ ਹਨ।

ਬਿਜ਼ਨਸ ਪਲਾਨ ਦੇ ਨਾਲ - ਨਾਲ ਤੁਹਾਡੇ ਕੋਲ ਆਪਣੇ ਦਸਤਾਵੇਜ਼ ਹੋਣੇ ਜਰੂਰੀ ਹਨ। ਜਿਵੇਂ ਕਿ ਅਧਾਰ ਕਾਰਡ, ਪੈਣ ਕਾਰਡ, ਬੈਂਕ ਖਾਤੇ ਦੀ ਕਾਪੀ, ਮੋਬਾਈਲ ਨੰਬਰ, ਪਾਸਪੋਰਟ ਸਾਈਜ਼ ਫੋਟੋ ਅਤੇ 3 ਲੱਖ ਤੋਂ ਘੱਟ ਇਨਕਮ ਦਾ ਪਰੂਫ਼। ਇਹ ਦਸਤਾਵੇਜ਼ ਤੁਹਾਡੇ ਕੋਲ ਹੋਣੇ ਜ਼ਰੂਰੀ ਹਨ। ਜੇਕਰ ਇਹ ਸਾਰੇ ਡਾਕੂਮੈਂਟ ਤੁਹਾਡੇ ਕੋਲ ਹਨ ਤਾਂ ਤੁਸੀਂ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ।

Post a Comment

Previous Post Next Post