10 ਵੀ ਅਤੇ 12 ਵੀ ਦੇ ਨਤੀਜੇ ਐਲਾਨੇ ਜਾਣਗੇ ਅੱਜ..




10 ਵੀ ਅਤੇ 12 ਵੀ ਕਲਾਸ ਦੇ ਨਤੀਜਿਆਂ ਨੂੰ ਲੈ ਕੇ ਕਈ ਦਿਨਾਂ ਤੋਂ ਵਿਦਿਆਰਥੀਆਂ ਵਿੱਚ ਚਰਚਾ ਚੱਲ ਰਹੀ ਸੀ ਕਿ ਆਖਿਰਕਾਰ ਕਦੋਂ ਨਤੀਜੇ ਦੇਖਣ ਨੂੰ ਮਿਲਣਗੇ। ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ ( ਸੀ. ਆਈ. ਐੱਸ. ਸੀ. ਈ) ਵੱਲੋਂ 10 ਵੀ ਅਤੇ 12 ਵੀ ਦੇ ਪ੍ਰੀਖਿਆ ਨਤੀਜੇ ਅੱਜ 30 ਅਪ੍ਰੈਲ ਨੂੰ ਐਲਾਨੇ ਜਾਣਗੇ। ਨਤੀਜੇ ਤਕਰੀਬਨ 11 ਵਜੇ ਦੇ ਲਗਭਗ ਐਲਾਨੇ ਜਾਣਗੇ।ਪਹਿਲਾ ਸੰਭਾਵਨਾ ਸੀ ਕਿ ਨਤੀਜੇ ਮਈ ਦੇ ਪਹਿਲੇ ਹਫ਼ਤੇ ਐਲਾਨ ਕਰ ਦਿੱਤੇ ਜਾਣਗੇ ਪਰ ਪੰਜਾਬ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਤੀਜੇ 30 ਅਪ੍ਰੈਲ ਨੂੰ ਹੀ ਐਲਾਨੇ ਜਾਣਗੇ। ਅੱਜ 30 ਅਪ੍ਰੈਲ ਨੂੰ ਦੋਨਾ ਜਮਾਤਾਂ 10 ਵੀ ਅਤੇ 12 ਵੀ ਦੇ ਨਤੀਜੇ ਇਕੱਠੇ ਹੀ ਐਲਾਨੇ ਜਾਣਗੇ।


ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਤੇ ਦੇਖ ਸਕਦੇ ਹਨ। ਇਸ ਸਾਲ 10 ਵੀ ਜਮਾਤ ਵਿੱਚ 2 ਲੱਖ 53 ਹਜਾਰ ਤੋਂ ਵੱਧ ਵਿਦਿਆਰੀਆਂ ਨੇ ਰਜਿਸਟ੍ਰੇਸ਼ਨ ਕਾਰਵਾਈ ਅਤੇ 12 ਵੀ ਵਿੱਚ 1 ਲੱਖ ਦੇ ਕਰੀਬ ਵਿਦਿਆਰਥੀ ਨੇ ਰਜਿਸਟ੍ਰੇਸ਼ਨ ਕਾਰਵਾਈ ਸੀ।

Post a Comment

Previous Post Next Post