Treasure NFT ਪਿਛਲੇ ਕਈ ਮਹੀਨਆਂ ਤੋਂ ਕਾਫੀ ਚਰਚਾ ਵਿੱਚ ਚੱਲ ਰਹੀ ਸੀ। ਲੋਕ ਅੰਨ੍ਹੇਵਾਹ ਇਸ ਵਿਚ ਆਪਣਾ ਪੈਸਾ ਨਿਵੇਸ਼ ਕਰ ਰਹੇ ਸਨ। Treasure NFT ਇੱਕ ਟਰੇਡਿੰਗ ਪਲੇਟਫਾਰਮ ਹੈ ਜਿਹੜਾ ਕਿ ਇਸ ਗੱਲ ਦਾ ਦਾਅਵਾ ਕਰਦਾ ਹੈ ਵੀ ਇਸ ਵਿਚ ਨਿਵੇਸ਼ ਕਰਨ ਵਾਲਿਆ ਨੂੰ 4.3% ਤੋਂ ਲੈ ਕੇ 6.8% ਤੱਕ ਹਰ ਦਿਨ ਰਿਟਰਨ ਮਿਲੇਗੀ। ਇਸ ਗੱਲ ਨੂੰ ਲੈ ਕੇ ਲੋਕ ਕਾਫ਼ੀ ਜਿਆਦਾ ਇਸ ਵੱਲ ਆਕਰਸ਼ਿਤ ਹੋਏ ਸਨ।
ਪੈਸੇ withdrawal ਨੂੰ ਲੈ ਕੇ ਕੰਪਨੀ ਦੀ ਅੱਪਡੇਟ:-
Treasure NFT ਨੇ ਆਪਣੇ ਨਿਵੇਸ਼ਕਾਂ ਨੂੰ ਆਖਿਰਕਾਰ ਇਸ ਗੱਲ ਤੋਂ ਰਾਹਤ ਦਿੱਤੀ ਹੈ ਕਿ ਕੰਪਨੀ ਵਿਚ ਓਹਨਾਂ ਦਾ ਪਿਆ ਪੈਸਾ ਸੁਰੱਖਿਅਤ ਹੈ ਤੇ ਉਹ ਫਿਰ ਤੋਂ ਆਪਣਾ ਪੈਸਾ ਕੱਢਵਾ ਸਕਦੇ ਹਨ। ਕੰਪਨੀ ਨੇ ਦੱਸਿਆ ਹੈ ਕਿ 15 ਅਪ੍ਰੈਲ 2025 ਸ਼ਾਮ 6 ਵਜੇ ਤੋਂ treasure NFT withdrawal ਫਿਰ ਤੋਂ ਸ਼ੁਰੂ ਹੋ ਜਾਵੇਗਾ। ਨਿਵੇਸ਼ਕ ਆਪਣਾ ਪੈਸਾ ਕਢਵਾ ਸਕਦੇ ਹਨ। ਕੰਪਨੀ ਨੇ ਦੱਸਿਆ ਹੈ ਕਿ withdrawal ਦੀ ਪ੍ਰਕਿਰਿਆ ਨਿਵੇਸ਼ਕ ਦੇ ਅਕਾਊਂਟ ਲੈਵਲ ਦੇ ਹਿਸਾਬ ਨਾਲ ਕਰ ਦਿੱਤੀ ਗਈ ਹੈ। ਜਿੰਨਾ ਅਕਾਊਂਟ ਦਾ ਲੈਵਲ ਹੈ ਉਸਦੇ ਹਿਸਾਬ ਨਾਲ ਯੂਜ਼ਰ ਆਪਣਾ ਪੈਸਾ ਕਢਵਾ ਸਕਦੇ ਹਨ। ਕੰਪਨੀ ਨੇ UTR ਨੰਬਰ ਅੱਪਡੇਟ ਕਰਨਾ ਲਾਜ਼ਮੀ ਕੀਤਾ ਹੈ।
withdrawal ਬੰਦ ਕਰਨ ਦਾ ਕੀ ਸੀ ਕਾਰਨ:-
ਅਚਾਨਕ ਹੀ ਕੰਪਨੀ ਵਲੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਸੀ। ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਕੀਤੀ ਜਾ ਰਹੀ ਸੀ। ਲੋਕਾਂ ਦਾ ਕਹਿਣਾ ਸੀ ਵੀ ਓਹਨਾ ਦੇ ਪੈਸੇ ਫਸ ਗਏ ਹਨ ਜਾ ਪੈਸੇ ਡੁੱਬ ਗਏ ਹਨ। ਕਈ ਲੋਕਾਂ ਦਾ ਕਹਿਣਾ ਸੀ ਵੀ ਕੰਪਨੀ ਭੱਜ ਗਈ ਹੈ ਜਾ ਬੰਦ ਹੋ ਗਈ ਹੈ। ਪਰ ਹੁਣ ਕੰਪਨੀ ਨੇ ਪੈਸੇ ਕਢਵਾਉਣ ਦੀ ਪ੍ਰਕਿਰਿਆ ਦੱਸ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ।
Treasure NFT ਨੇ ਸਟੇਟਮੈਂਟ ਦਿੱਤੀ ਹੈ ਕਿ ਪੈਸੇ ਕਢਵਾਉਣ ਦੀ ਪ੍ਰਕਿਰਿਆ ਸਿਸਟਮ ਅੱਪਡੇਟ ਕਰਨ ਲਈ ਬੰਦ ਕਰ ਦਿੱਤੀ ਗਈ ਸੀ ਤਾਂ ਕਿ ਫੰਡ ਦੀ ਸੁਰੱਖਿਆ ਅਤੇ ਲੈਣ ਦੇਣ ਕਰਨ ਵਿੱਚ ਯੂਜ਼ਰ ਨੂੰ ਕਿਸੇ ਕਿਸਮ ਦੀ ਵੀ ਪਰੇਸ਼ਾਨੀ ਨਾ ਆਵੇ। ਕੰਪਨੀ ਦਾ ਦਾਅਵਾ ਹੈ ਕਿ ਯੂਜ਼ਰ 15 ਅਪ੍ਰੈਲ 2025 ਸ਼ਾਮ 6 ਵਜੇ ਤੋਂ ਬਾਅਦ ਆਪਣਾ ਪੈਸਾ ਕਢਵਾ ਸਕਦੇ ਹਨ। ਨਿਵੇਸ਼ ਕਰਨ ਅਤੇ ਹੋਰ ਗਤਵਿਧੀਆਂ ਵੀ ਕਰ ਸਕਦੇ ਹਨ।
ਪਰ ਫਿਰ ਵੀ ਨਿਵੇਸ਼ਕਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਕੰਪਨੀ ਮਾਰਕੀਟ ਵਿੱਚ ਆ ਕੇ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਉਹ ਬੈਂਕ ਨਾਲੋਂ ਵਧੇਰੇ ਰਿਟਰਨ ਜਾ ਪੈਸਾ ਦੁੱਗਣਾ ਕਰਕੇ ਦੇਵੇਗੀ ਤਾਂ ਇਸ ਸਮੇਂ ਨਿਵੇਸ਼ਕਾਂ ਨੂੰ ਕੰਪਨੀ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ, ਕਿ ਕੰਪਨੀ ਕਿੰਨੇ ਸਾਲ ਪੁਰਾਣੀ ਹੈ, ਕੰਪਨੀ ਦਾ ਅਸਲ ਕੰਮ ਕੀ ਹੈ ਕਿਸ ਤਰ੍ਹਾਂ ਕੰਪਨੀ ਸਾਨੂੰ ਜਿਆਦਾ ਰਿਟਰਨ ਦੇਵੇਗੀ ਆਦਿ।