*ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ*
ਪੰਜਾਬ ਦੀ ਧਰਤੀ ਉੱਤੇ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚ ਵਿਸਾਖੀ ਇਕ ਅਹੰਕਾਰਪੂਰਨ ਅਤੇ ਇਤਿਹਾਸਕ ਤਿਉਹਾਰ ਹੈ। ਇਹ ਦਿਨ ਨਾ ਸਿਰਫ਼ ਕਿਸਾਨੀ ਜੀਵਨ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ, ਸਗੋਂ ਸਿੱਖ ਧਰਮ ਦੀ ਮਹਾਨ ਸਥਾਪਨਾ — ਖਾਲਸਾ ਪੰਥ ਦੀ ਯਾਦ ਵੀ ਹੈ। ਵਿਸਾਖੀ ਦੇ ਦਿਨ ਹਰ ਪੰਜਾਬੀ ਦੇ ਦਿਲ ਵਿਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ, ਪਰ *ਸਿੱਖ ਧਰਮ ਅਨੁਸਾਰ ਇਹ ਦਿਨ ਸ਼ਹਾਦਤ, ਹੌਸਲੇ, ਨਿਆਂ ਤੇ ਸੱਚਾਈ ਦੀ ਰੌਸ਼ਨੀ ਵੀ ਲੈ ਕੇ ਆਉਂਦਾ ਹੈ।*
ਵਿਸਾਖੀ ਖੇਤੀਬਾੜੀ ਦੇ ਨਵੇਂ ਸਾਲ ਦੀ ਸ਼ੁਰੂਆਤ ਅਤੇ ਪੱਕੀ ਫਸਲ ਦੀ ਖੁਸ਼ੀ ਦੇ ਤੌਰ 'ਤੇ ਮਨਾਈ ਜਾਂਦੀ ਹੈ। ਇਸ ਦਿਨ ਕਿਸਾਨ ਆਪਣੇ ਖੇਤਾਂ ਵਿੱਚੋਂ ਕੱਟੀ ਹੋਈ ਫਸਲ ਦਾ ਰੱਬ ਨੂੰ ਸ਼ੁਕਰੀਆ ਕਰਦੇ ਹਨ ਅਤੇ ਆਪਣੀ ਮਿਹਨਤ ਦੇ ਫਲ ਦੀ ਖੁਸ਼ੀ ਮਨਾਉਂਦੇ ਹਨ। ਪਿੰਡਾਂ ਦੀਆਂ ਧਰਤੀਆਂ ਤੇ ਨੱਚਦੇ-ਗਾਉਂਦੇ ਕਿਸਾਨ ਭੰਗੜਾ ਅਤੇ ਗਿੱਧਾ ਪਾ ਕੇ ਆਪਣੀ ਮਿਹਨਤ ਦੇ ਫਲ ਦੀ ਖੁਸ਼ੀ ਮਨਾਉਂਦੇ ਸਨ। ਮੇਲੇ ਲੱਗਦੇ ਹਨ, ਲੋਕ ਰੰਗ-ਬਿਰੰਗੇ ਕੱਪੜੇ ਪਾ ਕੇ ਨੱਚਦੇ ਗਾਉਂਦੇ ਹਨ ਅਤੇ ਭਾਈਚਾਰੇ ਦੀ ਮਹਿਕ ਹਰੇਕ ਦਿਲ ਤੱਕ ਪਹੁੰਚਦੀ ਹੈ।
ਸੰੰਨ 1699 ਦੀ ਵਿਸਾਖੀ ਸਿੱਖ ਧਰਮ ਦੇ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਲਿਖੀ ਗਈ। ਆਨੰਦਪੁਰ ਸਾਹਿਬ ਦੀ ਧਰਤੀ ਉੱਤੇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਇੱਕ ਨਵੀਂ ਪਹਿਚਾਣ, ਨਵੀਂ ਸੋਚ ਅਤੇ ਨਵਾਂ ਜਜਬਾ ਦਿੱਤਾ। ਗੁਰੂ ਜੀ ਨੇ ਪੰਜ ਪਿਆਰੇ ਚੁਣ ਕੇ *ਖਾਲਸਾ ਪੰਥ ਦੀ ਸਥਾਪਨਾ ਕੀਤੀ* — ਜੋ ਧਰਮ ਦੀ ਰਾਖੀ, ਨਿਆਂ ਦੀ ਰਖਵਾਲੀ ਅਤੇ ਮਨੁੱਖਤਾ ਦੀ ਸੇਵਾ ਲਈ ਕਮਰਕਸ ਹੋਏ।
ਗੁਰੂ ਜੀ ਨੇ ਖਾਲਸਿਆਂ ਨੂੰ ਪੰਜ ਕਕਾਰਾਂ ਦੀ ਬਖ਼ਸ਼ੀਸ਼ ਦਿੱਤੀ — ਕੇਸ, ਕੰਗਾ, ਕਛਹਿਰਾ, ਕੜਾ ਅਤੇ ਕਿਰਪਾਨ। ਇਹ ਸਿਰਫ ਦਿਖਾਵਟੀ ਨਿਸ਼ਾਨੀ ਨਹੀਂ, ਸਗੋਂ ਜੀਵਨ ਵਿੱਚ ਅਸਲ ਖਾਲਸਾ ਬਣਨ ਦੀ ਨਿਸ਼ਾਨੀ ਹਨ। ਖਾਲਸਾ ਸ਼ੁੱਧਤਾ, ਨਿਆਇਕਤਾ, ਬਹਾਦਰੀ ਅਤੇ ਸਮਾਨਤਾ ਦਾ ਪ੍ਰਤੀਕ ਬਣ ਗਿਆ।
ਵਿਸਾਖੀ ਸਾਨੂੰ ਮਿਹਨਤ ਅਤੇ ਸੰਘਰਸ਼ ਦੀ ਕਦਰ ਕਰਨਾ ਸਿਖਾਉਂਦੀ ਹੈ। ਖ਼ਾਲਸਾ ਸਾਜਨਾ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਅਤੇ ਨਿਆਂ ਦੇ ਰਾਹ ਤੇ ਤੁਰਦੇ ਹੋਏ ਧੀਰਜ, ਧਰਮ ਅਤੇ ਬਹਾਦਰੀ ਨਾਲ ਜਿੰਦਗੀ ਜੀਣੀ ਚਾਹੀਦੀ ਹੈ। ਇਹ ਦਿਨ ਸਾਨੂੰ ਆਪਣੀ ਜੜਾਂ ਨਾਲ ਜੁੜ ਕੇ ਰਹਿਣ, ਸਿੱਖ ਸਿਧਾਂਤਾਂ ਦੀ ਪਾਲਣਾ ਕਰਨ ਅਤੇ ਇਨਸਾਨੀਅਤ ਦੀ ਭਲਾਈ ਲਈ ਕੰਮ ਕਰਨ ਦਾ ਸੰਦੇਸ਼ ਦਿੰਦਾ ਹੈ।
*ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਸਿੱਖ ਕੌਮ ਦੀ ਅਸਲ ਪਹਿਚਾਣ ਅਤੇ ਪੰਜਾਬ ਦੀ ਸੰਸਕ੍ਰਿਤਕ ਧਰੋਹਰ ਦੇ ਪ੍ਰਤੀਕ ਹਨ। ਇਹ ਦਿਨ ਸਾਨੂੰ ਯਾਦ ਦਿਲਾਉਂਦੇ ਹਨ ਕਿ ਜੇ ਅਸੀਂ ਸੰਘਰਸ਼ ਕਰੀਏ, ਸੱਚੇ ਦਿਲ ਨਾਲ ਮਿਹਨਤ ਕਰੀਏ, ਤੇ ਨਿਆਇਕ ਰਸਤਾ ਅਪਣਾਈਏ ਤਾਂ ਜਿੰਦਗੀ ਦੇ ਹਰ ਖੇਤਰ ਵਿੱਚ ਸਫਲਤਾ ਅਤੇ ਖੁਸ਼ਹਾਲੀ ਨਿਸ਼ਚਿਤ ਹੈ।*