ਸਮਾਨਤਾ ਦਾ ਪੈਰੋਕਾਰ — ਡਾ. ਭੀਮ ਰਾਓ ਅੰਬੇਦਕਰ..

 



ਡਾ. ਭੀਮ ਰਾਓ ਅੰਬੇਦਕਰ ਭਾਰਤ ਦੇ ਇੱਕ ਮਹਾਨ ਚਿੰਤਕ, ਸਮਾਜ ਸੁਧਾਰਕ ਅਤੇ ਸੰਵਿਧਾਨ ਨਿਰਮਾਤਾ ਸਨ। ਉਨ੍ਹਾਂ ਦਾ ਜਨਮ 14 ਅਪ੍ਰੈਲ 1891 ਨੂੰ ਮਹੂ, ਮਧਿਆ ਪ੍ਰਦੇਸ਼ ਵਿੱਚ ਹੋਇਆ। ਓਹਨਾ ਦੇ ਪਿਤਾ ਦਾ ਨਾਮ ਰਾਮਜੀ ਮਲੋਜੀ ਸਕਪਾਲ ਅਤੇ ਮਾਤਾ ਦਾ ਨਾਮ ਭੀਮਾ ਬਾਈ ਸਕਪਾਲ ਸੀ।ਅੰਬੇਦਕਰ ਜੀ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਏ, ਜਿਸ ਕਾਰਨ ਉਨ੍ਹਾਂ ਨੇ ਛੂਆਛਾਤ ਅਤੇ ਅਸਮਾਨਤਾ ਦਾ ਦਰਦ ਬਚਪਨ ਤੋਂ ਹੀ ਮਹਿਸੂਸ ਕੀਤਾ।


ਉਹਨਾਂ ਨੇ ਆਪਣੇ ਸੰਘਰਸ਼ ਅਤੇ ਦ੍ਰਿੜ ਨਿਸ਼ਚੇ ਨਾਲ ਉੱਚੀ ਸਿੱਖਿਆ ਹਾਸਲ ਕੀਤੀ। Columbia University ਅਤੇ London School of Economics ਤੋਂ ਪੜ੍ਹਾਈ ਪੂਰੀ ਕਰਕੇ ਉਹ ਭਾਰਤ ਵਾਪਸ ਆਏ। ਡਾ . ਅੰਬੇਦਕਰ ਜੀ ਕੋਲ 32 ਡਿਗਰੀਆਂ ਸਨ ਅਤੇ 9 ਭਾਸ਼ਾਵਾਂ ਦਾ ਓਹਨਾ ਨੂੰ ਗਿਆਨ ਸੀ। ਓਹਨਾ ਨੇ 8 ਸਾਲ ਦੀ ਪੜ੍ਹਾਈ 2 ਸਾਲ 3 ਮਹੀਨਿਆਂ ਵਿੱਚ ਹੀ ਪੂਰੀ ਕਰ ਲਈ ਸੀ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦਲਿਤ ਸਮਾਜ ਅਤੇ ਪਿੱਛੜੇ ਵਰਗਾਂ ਦੇ ਹੱਕਾਂ ਦੀ ਲੜਾਈ ਲਈ ਸਮਰਪਿਤ ਕਰ ਦਿੱਤੀ।


ਭਾਰਤ ਦੇ ਆਜ਼ਾਦ ਹੋਣ ਮਗਰੋਂ, ਉਨ੍ਹਾਂ ਨੂੰ ਸੰਵਿਧਾਨ ਸਭਾ ਦਾ ਚੇਅਰਮੈਨ ਬਣਾਇਆ ਗਿਆ। ਉਨ੍ਹਾਂ ਦੀ ਲਿਖਤ ਅਤੇ ਸੋਚ ਨੇ ਭਾਰਤ ਦੇ ਸੰਵਿਧਾਨ ਨੂੰ ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਦਾ ਪਾਹਨ ਬਣਾਇਆ।


ਡਾ. ਅੰਬੇਦਕਰ ਨੇ ਆਪਣੇ ਜੀਵਨ ਦੌਰਾਨ ਛੂਆਛਾਤ ਅਤੇ ਭੇਦਭਾਵ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਡਾ. ਅੰਬੇਦਕਰ ਨੇ ਔਰਤਾਂ ਦੇ ਹੱਕ ਵਿੱਚ ਬਹੁਤ ਅਵਾਜ਼ ਉਠਾਈ। ਓਹਨਾ ਨੂੰ ਸਮਾਜ ਵਿਚ ਬਰਾਬਰਤਾ ਦਾ ਅਧਿਕਾਰ ਦਵਾਇਆ। ਓਹਨਾ ਨੇ ਹਿੰਦੂ ਕੋਡ ਬਿੱਲ ਦੇ ਤਹਿਤ ਔਰਤਾਂ ਨੂੰ ਸਿੱਖਿਆ ਅਧਿਕਾਰ, ਸੰਪਤੀ ਅਧਿਕਾਰ, ਸਮਾਜਿਕ ਅਧਿਕਾਰ, ਵਿਆਹ, ਤਲਾਕ ਆਦਿ ਸਾਰੇ ਅਧਿਕਾਰ ਦਵਾਏ। ਉਨ੍ਹਾਂ ਨੇ ਬੁੱਧ ਧਰਮ ਅਪਣਾ ਕੇ ਸਮਾਜਿਕ ਨਿਆਂ ਅਤੇ ਆਤਮ-ਗੌਰਵ ਦਾ ਰਾਹ ਚੁਣਿਆ। ਉਨ੍ਹਾਂ ਦੀ ਸੋਚ ਅੱਜ ਵੀ ਨਵੀਂ ਪੀੜ੍ਹੀ ਨੂੰ ਹੱਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦੀ ਹੈ।


"ਸਿੱਖਿਆ ਹੀ ਸਭ ਤੋਂ ਵੱਡਾ ਹਥਿਆਰ ਹੈ ਜੋ ਮਨੁੱਖ ਨੂੰ ਅਗੇ ਵਧਾਉਂਦਾ ਹੈ।"

ਅੰਬੇਦਕਰ ਜੀ ਦੀ ਇਹ ਸੋਚ ਅਜੇ ਵੀ ਸਮਾਜ ਵਿਚ ਨਵੀਂ ਉਮੀਦ ਜਗਾਉਂਦੀ ਹੈ।

Post a Comment

Previous Post Next Post