ਆਈਪੀਐਲ ਦਾ 47 ਵਾਂ ਮੈਚ ਰਾਜਸਥਾਨ ਰਾਇਲਸ ਅਤੇ ਗੁਜਰਾਤ ਟਾਇੰਟਸ ਦੇ ਵਿੱਚਕਾਰ ਹੋਇਆ। ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ।
ਗੁਜਰਾਤ ਟਾਇੰਟਸ ਦੀ ਟੀਮ ਨੇ 20 ਓਵਰ ਵਿੱਚ ਕੁੱਲ 209 ਰਨ ਬਣਾਏ। ਸੁਭਮਨ ਗਿੱਲ ਨੇ 50 ਗੇਂਦਾਂ ਵਿੱਚ 84 ਰਨ ਬਣਾ ਕੇ ਸ਼ਾਨਦਾਰ ਪਾਰੀ ਖੇਡੀ। ਜੋਸ ਬਟਲਰ ਨੇ 26 ਗੇਂਦਾਂ ਵਿੱਚ 50 ਰਨ ਬਣਾਏ। ਗੁਜਰਾਤ ਦੀ ਟੀਮ ਨੇ 20 ਓਵਰ ਵਿੱਚ 4 ਵਿਕਟਾਂ ਗਵਾ ਕੇ 209 ਰਨ ਬਣਾਏ ਅਤੇ 210 ਰਨਾਂ ਦਾ ਟਾਰਗੇਟ ਰਾਜਸਥਾਨ ਰਾਇਲਸ ਨੂੰ ਦਿੱਤਾ।
ਰਾਜਸਥਾਨ ਦੀ ਟੀਮ 15.5 ਓਵਰ ਵਿੱਚ ਹੀ 212 ਰਨ ਬਣਾ ਕੇ ਇਹ ਮੈਚ ਜਿੱਤ ਲੈਂਦੀ ਹੈ। ਰਾਜਸਥਾਨ ਨੇ ਆਪਣੀਆਂ 2 ਵਿਕਟਾਂ ਗਵਾ ਕੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਮੈਚ ਤੋਂ ਬਾਅਦ ਰਾਜਸਥਾਨ ਆਈਪੀਐਲ ਦੇ ਟੀਮ ਸਕੋਰ ਬੋਰਡ ਤੇ ਅੱਠਵੇਂ ਨੰਬਰ ਤੇ ਆ ਗਈ ਹੈ। ਓਹਨਾ ਦੇ ਕੁਲ 6 ਅੰਕ ਹੋ ਗਏ ਹਨ ਅਤੇ ਰਨ ਰੇਟ -0.349 ਦਾ ਹੋ ਗਿਆ ਹੈ। ਯਸ਼ਸਬੀ ਜੈਸਵਾਲ ਨੇ 40 ਗੇਂਦਾਂ ਵਿੱਚ 70 ਰਨ ਬਣਾਏ ਅਤੇ ਨਟ ਆਊਟ ਰਹੇ। ਵੈਭਵ ਸੂਰਿਆਵੰਸ਼ੀ ਨੇ 38 ਗੇਂਦਾਂ ਵਿੱਚ 101 ਰਨ ਬਣਾਏ। ਨਿਤੀਸ਼ ਰਾਣਾ ਨੇ 2 ਗੇਂਦਾਂ ਵਿੱਚ 4 ਰਨ ਬਣਾ ਕੇ ਰਾਸ਼ਿਦ ਖਾਂ ਦੀ ਗੇਂਦ ਤੇ ਆਊਟ ਹੋ ਗਏ। ਰਿਆਨ ਪਰਾਗ ਨੇ 15 ਗੇਂਦਾਂ ਵਿੱਚ 32 ਰਨ ਬਣਾਏ।
ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ:-
ਵੈਭਵ ਸੂਰਿਆਵੰਸ਼ੀ ਨੇ ਗੁਜਰਾਤ ਦੇ ਖਿਲਾਫ ਸ਼ਾਨਦਾਰ ਪਾਰੀ ਖੇਡੀ ਹੈ। ਜਿਸ ਵਿੱਚ ਉਸਨੇ 38 ਗੇਂਦ ਵਿੱਚ 101 ਰਨ ਬਣਾਏ। ਪਰ ਵੈਭਵ ਨੇ 35 ਗੇਂਦ ਵਿੱਚ 100 ਰਨ ਬਣਾ ਕੇ ਪੁਰਾਣੇ ਕਈ ਰਿਕਾਰਡ ਤੋੜੇ ਹਨ। ਵੈਭਵ ਨੇ 14 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਆਈਪੀਐਲ ਦੇ ਤੀਜੇ ਮੈਚ ਵਿੱਚ ਸਭ ਤੋਂ ਘੱਟ ਉਮਰ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਵੈਭਵ ਆਈਪੀਐਲ ਵਿਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਜੁਸਫ਼ ਪਠਾਣ ਨੇ 2010 ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ 35 ਗੇਂਦਾਂ ਵਿੱਚ 100 ਰਨ ਬਣਾਏ ਸਨ। ਓਹਨਾ ਦਾ ਰਿਕਾਰਡ 15 ਸਾਲ ਬਾਅਦ ਵੈਭਵ ਨੇ 2025 ਵਿੱਚ ਤੋੜਿਆ ਹੈ।
ਵੈਭਵ ਸੂਰਿਆਵੰਸ਼ੀ ਨੇ ਗੁਜਰਾਤ ਦੇ ਖਿਲਾਫ ਬੱਲੇਬਾਜ਼ੀ ਕਰਦੇ ਹੋਏ 11 ਛੱਕੇ ਅਤੇ 7 ਚੌਕੇ ਲਗਾਏ ਹਨ। ਇਸ ਪਾਰੀ ਵਿੱਚ ਵੈਭਵ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਸਦੀ ਉਮਰ ਬੇਸ਼ੱਕ ਛੋਟੀ ਹੈ ਪਰ ਬੱਲੇਬਾਜ਼ ਬਹੁਤ ਵੱਡਾ ਹੈ।
Tags
IPL 2025