NHAI ਦੇ ਨਵੇਂ ਕਾਨੂੰਨ ਲਾਗੂ, ਟੋਲ ਟੈਕਸ ਤੋਂ ਮਿਲੇਗੀ ਰਾਹਤ..




ਅਸੀਂ ਆਪਣੀ ਰੋਜ ਮਰਾਂ ਦੀ ਜ਼ਿੰਦਗੀ ਵਿੱਚ ਤਕਰੀਬਨ ਹਰ ਰੋਜ ਹੀ ਹਾਈਵੇਅ ਤੇ ਸਫ਼ਰ ਕਰਦੇ ਹਾਂ ਅਤੇ ਸਫ਼ਰ ਕਰਦੇ ਸਮੇਂ ਇੱਕ ਪਰੇਸ਼ਾਨੀ ਬਹੁਤ ਰਹਿੰਦੀ ਹੈ ਵਾਰ - ਵਾਰ ਟੋਲ ਟੈਕਸ ਦੇਣਾ। ਕੁੱਝ ਹਾਈਵੇ ਉਪਰ ਤਾਂ ਥੋੜੀ ਦੂਰੀ ਤੇ ਟੋਲ ਟੈਕਸ ਆ ਜਾਂਦਾ ਹੈ। ਇਸ ਨਾਲ ਸਾਡੇ ਪੈਸੇ ਹੀ ਨਹੀਂ ਨਾਲ ਸਮੇਂ ਦੀ ਵੀ ਕਾਫੀ ਬਰਬਾਦੀ ਹੁੰਦੀ ਹੈ। ਪਰ ਹੁਣ NHAI  (ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ) ਨੇ ਟੋਲ ਟੈਕਸ ਦੇ ਨਿਯਮ ਵਿੱਚ ਕਾਫ਼ੀ ਬਦਲਾਅ ਕੀਤਾ ਹੈ ਜਿਸ ਨਾਲ ਸਾਨੂੰ ਇਸ ਪਰੇਸ਼ਾਨੀ ਤੋਂ ਕਾਫ਼ੀ ਰਾਹਤ ਮਿਲੇਗੀ।


NHAI ਦੇ ਨਵੇਂ ਕਾਨੂੰਨ:-

Nhai ਨੇ ਟੋਲ ਪਲਾਜ਼ਾ ਦੀ ਦੂਰੀ ਨੂੰ ਵਧਾ ਦਿੱਤਾ ਹੈ। ਜਿਸ ਤਰ੍ਹਾਂ ਪਹਿਲਾ ਇੱਕ ਹਾਈਵੇ ਤੇ ਥੋੜ੍ਹੀ ਦੂਰ ਜਾ ਕੇ ਹੀ ਦੁਬਾਰਾ ਟੋਲ ਟੈਕਸ ਦੇਣਾ ਪੈਂਦਾ ਸੀ ਹੁਣ ਉਹ ਨਹੀਂ ਦੇਣਾ ਪਵੇਗਾ। Nhai ਨੇ ਟੋਲ ਪਲਾਜ਼ਾ ਦੀ ਦੂਰੀ 60 ਕਿਲੋਮੀਟਰ ਤੱਕ ਕਰ ਦਿੱਤੀ ਹੈ। ਜੇਕਰ ਤੁਸੀਂ ਇਕ ਰੋਡ ਉਪਰ ਟੋਲ ਟੈਕਸ ਦੇ ਦਿੱਤਾ ਹੈ ਤਾਂ ਤੁਹਾਨੂੰ ਉਸ ਰੋਡ ਉਪਰ 60 ਕਿਲੋਮੀਟਰ ਤੋਂ ਪਹਿਲਾ ਟੋਲ ਨਹੀਂ ਦੇਣਾ ਪਵੇਗਾ। ਜੇਕਰ ਇੱਕ ਹਾਈਵੇ ਤੇ 60 ਕਿਲੋਮੀਟਰ ਤੋਂ ਪਹਿਲਾਂ 2 ਟੋਲ ਪਲਾਜ਼ਾ ਹਨ ਜਾਂ ਤਾਂ ਇਕ ਟੋਲ ਹਟਾ ਦਿੱਤਾ ਜਾਵੇਗਾ ਜਾਂ ਫਿਰ ਦੋਨਾਂ ਨੂੰ ਇਕ ਜਗ੍ਹਾ ਮਰਜ ਕਰ ਦਿੱਤਾ ਜਾਵੇਗਾ। 


ਜੇਕਰ ਤੁਹਾਡਾ ਘਰ ਟੋਲ ਪਲਾਜ਼ਾ ਦੇ 15 ਕਿਲੋਮੀਟਰ ਦੀ ਦੂਰੀ ਦੇ ਅੰਦਰ ਆਉਂਦਾ ਹੈ ਅਤੇ ਤੁਹਾਨੂੰ ਰੋਜ ਉਸ ਰੋਡ ਉਪਰ ਦੀ ਹੀ ਲੱਗਣਾ ਪੈਂਦਾ ਹੈ ਤਾਂ ਤੁਹਾਨੂੰ ਟੋਲ ਟੈਕਸ ਦੇਣਾ ਨਹੀਂ ਪਵੇਗਾ। ਤੁਸੀ ਆਪਣਾ ਅਧਾਰ ਕਾਰਡ ਦਿਖਾ ਕੇ ਬਿਨਾਂ ਟੋਲ ਟੈਕਸ ਦਿੱਤੇ ਲੰਘ ਸਕਦੇ ਹੋ। ਇਸ ਨਾਲ ਤੁਹਾਡੇ ਪੈਸੇ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।


Nhai ਦੇ ਨਵੇਂ ਕਾਨੂੰਨ ਲਾਗੂ ਹੋਣ ਤੇ ਯਾਤਰੀਆਂ ਨੂੰ ਕਾਫੀ ਲਾਭ ਹੋਵੇਗਾ। ਵੱਡੀ ਕੰਪਨੀਆਂ ਦੇ ਟਰੱਕ ਅਤੇ ਗੱਡੀਆ ਨੂੰ ਟੈਕਸ ਤੋਂ ਛੋਟ ਮਿਲੇਗੀ। ਇਸ ਸਿਸਟਮ ਨਾਲ ਵਾਰ - ਵਾਰ ਟੋਲ ਦੇਣ ਦੀ ਸਮੱਸਿਆ, ਟ੍ਰੈਫਿਕ ਸਮੱਸਿਆ ਅਤੇ ਸਮੇਂ ਦੀ ਬੱਚਤ ਹੋਵੇਗੀ। 

Post a Comment

Previous Post Next Post