ਮੀਂਹ ਅਉਣ ਦੇ ਕਾਰਨ ਮੈਚ ਆਪਣੇ ਨਿਰਧਾਰਿਤ ਸਮੇਂ ਤੇ ਸ਼ੁਰੂ ਨਹੀਂ ਹੋਇਆ ਅਤੇ ਬਾਅਦ ਵਿੱਚ ਇਹ ਮੈਚ 14 ਓਵਰ ਦਾ ਕਰ ਦਿੱਤਾ ਗਿਆ।
ਪੰਜਾਬ ਕਿੰਗਜ਼ ਇਲੈਵਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ। ਜਿਸ ਵਿੱਚ ਪੰਜਾਬ ਦੇ ਗੇਂਦਬਾਜਾਂ ਨੇ ਕਮਾਲ ਦੀ ਗੇਂਦਬਾਜੀ ਕਰਕੇ ਰਾਯਲ ਚੈਲੇਂਜ ਬੈਂਗਲੁਰੂ ਦੀ ਟੀਮ ਨੂੰ ਬਹੁਤ ਘੱਟ ਰਨ ਬਣਨ ਦਿੱਤੇ ਅਤੇ 9 ਵਿਕਟਾਂ ਹਾਸਲ ਕੀਤੀਆਂ। ਪੰਜਾਬ ਦੇ ਗੇਂਦਬਾਜਾਂ ਨੇ 14 ਓਵਰ ਵਿੱਚ ਸਿਰਫ 95 ਰਨ ਹੀ ਬਣਨ ਦਿੱਤੇ। ਪੰਜਾਬ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ 2 ਓਵਰ ਵਿੱਚ ਫਿਲ ਸਾਲਟ ਅਤੇ ਵਿਰਾਟ ਕੋਹਲੀ ਨੂੰ ਆਊਟ ਕਰਕੇ 2 ਵਿਕਟਾਂ ਹਾਸਲ ਕੀਤੀਆਂ। ਯੁਜ਼ਵੇਂਦਰ ਚਾਹਲ ਨੇ 2 ਵਿਕਟਾਂ, ਮਾਰਕੋ ਜਾਨਸਨ ਨੇ 2 ਵਿਕਟਾਂ, ਹਰਪ੍ਰੀਤ ਬਰਾੜ ਨੇ 2 ਵਿਕਟਾਂ ਅਤੇ ਬਰਟਲੇਟ ਨੇ ਇਕ ਵਿਕਟ ਹਾਸਿਲ ਕੀਤੀ।
ਪੰਜਾਬ ਨੇ ਬੱਲੇਬਾਜ਼ੀ ਵਿੱਚ ਆਪਣੀਆ 5 ਵਿਕਟਾਂ ਗਵਾ ਕੇ 12.1 ਓਵਰ ਵਿੱਚ ਹੀ 98 ਰਨ ਬਣਾ ਕੇ ਮੈਚ ਜਿੱਤ ਲਿਆ। ਪੰਜਾਬ ਦੇ 7 ਮੈਚਾਂ ਵਿੱਚ 10 ਅੰਕ ਹੋ ਗਏ ਹਨ ਅਤੇ ਇਸ ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਸਕੋਰ ਬੋਰਡ ਤੇ ਦੂਸਰੇ ਨੰਬਰ ਤੇ ਪਹੁੰਚ ਗਈ ਹੈ।
Tags
IPL 2025