ਸੱਪ ਦੇ ਡੰਗ ਦੀ ਆੜ ਵਿੱਚ, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕੀਤਾ ਕਤਲ..



ਸੱਪ ਦੀ ਡੰਗ ਨਾਲ ਮਾਰਿਆ ਜਾ ਕੀਤਾ ਗਿਆ ਸੀ ਕਤਲ:-

ਮੇਰਠ ਤੋਂ ਇਕ ਹੋਰ ਦਿਲ ਦੇਹਲਾ ਦੇਣ ਵਾਲੀ ਘਟਨਾ ਸਾਮ੍ਹਣੇ ਆਈ ਹੈ ਜਿੱਥੇ ਕਿ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰ ਪਤਨੀ ਵੱਲੋਂ ਨਾ ਨੀਲੇ ਡ੍ਰਮ ਦਾ ਇਸਤੇਮਾਲ ਕੀਤਾ ਗਿਆ ਨਾ ਪਤੀ ਦੇ ਟੁਕੜੇ ਕਿੱਤੇ ਗਏ ਹਨ। ਇਸ ਵਾਰ ਕਤਲ ਕਰਕੇ ਇਕ ਸੱਪ ਦੇ ਡੰਗ ਮਾਰਨ ਦਾ ਸਹਾਰਾ ਲਿਆ ਗਿਆ ਹੈ। 


ਇਹ ਘਟਨਾ ਮੇਰਠ ਤੋਂ ਹੈ ਜਿੱਥੇ ਕਿ ਅਮਿਤ ਕਸ਼ਯਪ ਦੀ ਉਸਦੀ ਪਤਨੀ ਵੱਲੋਂ ਆਪਣੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਉਸਦਾ ਗਲਾ ਘੁੱਟ ਕੇ ਮਾਰਨ ਦੀ ਖ਼ਬਰ ਸਾਮ੍ਹਣੇ ਆਈ ਹੈ। 


ਕਿਉੰ ਕੀਤਾ ਗਿਆ ਅਮਿਤ ਕਸ਼ਯਪ ਦਾ ਕਤਲ:-

ਦਰਅਸਲ ਅਮਿਤ ਕਸ਼ਯਪ ਅਤੇ ਅਮਰਦੀਪ ਇਕੋ ਹੀ ਪਿੰਡ ਦੇ ਸਨ। ਓਹ ਦੋਨੋ ਇਕਠੇ ਟਾਇਲਾਂ ਵਿਛਾਉਣ ਦਾ ਕੰਮ ਕਰਦੇ ਸਨ। ਅਕਸਰ ਅਮਰਦੀਪ ਦਾ ਅਮਿਤ ਦੇ ਘਰ ਆਉਣਾ ਜਾਣਾ ਰਹਿੰਦਾ ਸੀ ਜਿਸਦੇ ਤਹਿਤ ਅਮਰਦੀਪ ਤੇ ਰਵਿਤਾ ਦੇ ਆਪਸੀ ਪ੍ਰੇਮ ਸੰਬੰਧ ਬਣ ਗਏ ਜੌ ਕਿ ਇਹ ਦੋਨੋ ਪਿਛਲੇ ਇਕ ਸਾਲ ਤੋਂ ਇਕ ਦੂਜੇ ਦੇ ਨਾਲ ਸਨ। ਅਮਿਤ ਨੂੰ ਇਹਨਾ ਦੇ ਪ੍ਰੇਮ ਸੰਬੰਧ ਦਾ ਪਤਾ ਲੱਗ ਗਿਆ ਸੀ ਜਿਸ ਕਾਰਨ ਉਸਦਾ ਆਪਣੀ ਪਤਨੀ ਰਵਿਤਾ ਨਾਲ ਸ਼ਨੀਵਾਰ ਸ਼ਾਮ (12 ਅਪ੍ਰੈਲ) ਨੂੰ ਝਗੜਾ ਹੋ ਗਿਆ। ਰਵਿਤਾ ਨੇ ਇਹ ਸਾਰੀ ਗੱਲ ਅਮਰਦੀਪ ਨੂੰ ਫੋਨ ਤੇ ਦਸੀ ਅਤੇ ਇਹਨਾ ਦੋਨਾਂ ਨੇ ਉਸਨੂੰ ਮਾਰਨ ਦਾ ਇਰਾਦਾ ਬਣਾ ਲਿਆ। 

ਕਿਸ ਤਰ੍ਹਾਂ ਕੀਤਾ ਗਿਆ ਸੀ ਕਤਲ:-

ਸ਼ਨੀਵਾਰ ਸ਼ਾਮ ਨੂੰ ਆਪਸੀ ਝਗੜੇ ਤੋਂ ਬਆਦ ਅਮਿਤ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ ਅਤੇ ਰਵਿਤਾ ਆਪਣੇ ਬੱਚਿਆ ਨਾਲ ਦੂਜੇ ਕਮਰੇ ਵਿੱਚ ਸੌ ਗਈ। ਰਾਤ ਨੂੰ ਅਮਰਦੀਪ ਘਰ ਵਿੱਚ ਸੱਪ ਲੈ ਕੇ ਆਉਂਦਾ ਹੈ। ਪਹਿਲਾ ਦੋਨੋ ਜਾਣੇ ਮਿਲ ਕੇ ਅਮਿਤ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੰਦੇ ਹਨ ਅਤੇ ਬਾਅਦ ਵਿੱਚ ਓਸਦੇ ਬਿਸਤਰ ਵਿੱਚ ਸੱਪ ਛੱਡ ਦਿੰਦੇ ਹਨ। ਸੱਪ ਦੀ ਪੂਸ਼ ਨੂੰ ਉਸਦੇ ਸਰੀਰ ਹੇਠਾਂ ਦੱਬ ਦਿੰਦੇ ਹਨ ਜਿਸ ਕਾਰਨ ਸੱਪ ਅਮਿਤ ਨੂੰ 10 ਵਾਰ ਡੰਗ ਮਾਰਦਾ ਹੈ। 

ਅਮਿਤ ਅਕਸਰ ਸਵੇਰੇ ਜਲਦੀ ਉੱਠ ਜਾਂਦਾ ਸੀ ਪਰ ਉਸ ਦਿਨ ਜਦ ਉਹ ਨਾ ਉਠਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਉਸਨੂੰ ਉਠਾਇਆ ਗਿਆ ਤਾਂ ਅਮਿਤ ਨਹੀਂ ਉਠਿਆ। ਉਸਨੂੰ ਹਿਲਾਉਣ ਤੇ ਅਮਿਤ ਦੇ ਹੇਠਾਂ ਤੋਂ ਸੱਪ ਨਿਕਲ ਆਇਆ। ਘਰ ਦਿਆ ਵੱਲੋ ਸੱਪ ਨੂੰ ਫੜ੍ਹਨ ਲਈ ਜੋਗੀ ਬੁਲਾਇਆ ਗਿਆ ਅਤੇ ਇਸਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲੈ ਗਏ। ਪਰ ਜਦ ਤੱਕ ਅਮਿਤ ਮਰ ਚੁੱਕਾ ਸੀ। ਡਾਕਟਰ ਦੇ ਦੱਸਣ ਮੁਤਾਬਿਕ ਅਮਿਤ ਨੂੰ ਸੱਪ ਨੇ 10 ਵਾਰ ਡੰਗ ਮਾਰਿਆ ਸੀ। ਓਹਨਾ ਨੇ ਕਿਹਾ ਕਿ ਇਸਦੀ ਮੌਤ ਪਹਿਲਾ ਕਿਸੇ ਹੋਰ ਕਾਰਨ ਹੋਈ ਹੈ। ਫਿਰ ਪਰਿਵਾਰ ਵਾਲਿਆਂ ਨੇ ਪੋਸਟਮਾਰਟਮ ਦੀ ਮੰਗ ਕੀਤੀ।

ਪੋਸਟਮਾਰਟਮ ਰਿਪੋਰਟ:-

ਬੁੱਧਵਾਰ ਨੂੰ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗਿਆ ਕਿ ਅਮਿਤ ਕਸ਼ਯਪ ਦੀ ਮੌਤ ਸੱਪ ਦੇ ਡੰਗ ਮਾਰਨ ਨਾਲ ਨਹੀਂ ਬਲਕਿ ਉਸਦਾ ਗਲਾ ਘੁੱਟ ਕੇ ਮਾਰਨ ਦੇ ਨਾਲ ਹੋਈ ਹੈ। ਇਸਤੋਂ ਬਾਅਦ ਪੁਲਸ ਨੂੰ ਅਮਿਤ ਦੀ ਘਰਵਾਲੀ ਰਵਿਤਾ ਤੇ ਸ਼ੱਕ ਹੋਇਆ। ਪੁਲਿਸ ਵੱਲੋਂ ਰਵਿਤਾ ਤੋਂ ਪੁੱਛ ਗਿੱਛ ਕਰਨ ਦੌਰਾਨ ਉਸਨੇ ਆਪਣੇ ਪ੍ਰੇਮੀ ਅਮਰਦੀਪ ਦਾ ਨਾਮ ਲੈ ਦਿੱਤਾ। ਪੁਲਿਸ ਨੇ ਅਮਰਦੀਪ ਨੂੰ ਗ੍ਰਿਫਤਾਰ ਕਰਕੇ ਪੁੱਛ - ਗਿੱਛ ਕੀਤੀ ਤਾਂ ਅਮਰਦੀਪ ਨੇ ਕਬੂਲ ਲਿਆ ਕੇ ਅਸੀਂ ਦੋਨਾ ਨੇ ਮਿਲ ਕੇ ਅਮਿਤ ਕਸ਼ਯਪ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ।

Post a Comment

Previous Post Next Post