ਬੀਰਦੇਵ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਸਕੂਲ ਤੋਂ ਲੈ ਕੇ ਕਾਲਜ ਤੱਕ ਬੀਰਦੇਵ ਨੇ ਹਰ ਕਲਾਸ ਪਹਿਲੇ ਨੰਬਰ ਤੇ ਆ ਕੇ ਹੀ ਪਾਸ ਕੀਤੀ ਹੈ। 10 ਵੀ ਅਤੇ 12 ਵੀ ਵਿੱਚੋ ਬੀਰਦੇਵ ਨੇ ਗਣਿਤ ਵਿਚੋਂ 100 ਚੋ 100 ਨੰਬਰ ਹਾਸਿਲ ਕੀਤੇ। ਇਸਤੋਂ ਬਾਅਦ ਬੀਰਦੇਵ ਨੇ 2020 ਵਿੱਚ ਪੂਨੇ ਦੇ COEP ਕਾਲਜ ਤੋ ਸਿਵਿਲ ਇੰਜੀਨੀਅਰ ਦੀ ਪੜ੍ਹਾਈ ਕੀਤੀ। ਪਰ ਬਚਪਨ ਤੋਂ ਹੀ ਬੀਰਦੇਵ ਦਾ ਸੁਪਨਾ ਆਈਪੀਐਸ ਅਧਿਕਾਰੀ ਬਣਨ ਦਾ ਸੀ। ਫਿਰ ਬੀਰਦੇਵ ਨੇ ਦਿੱਲ੍ਹੀ ਵਿੱਚ ਆ ਕੇ ਕੋਚਿੰਗ ਸੈਂਟਰ ਵਿੱਚ ਦਾਖਲਾ ਲਿਆ ਅਤੇ ਆਪਣੀ UPSC ਪੇਪਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਉਸਨੇ ਅੰਗੇਰਜੀ ਸਿੱਖਣੀ ਵੀ ਸ਼ੁਰੂ ਕਰ ਦਿੱਤੀ। ਇੱਥੇ ਪੈਸੇ ਨੂੰ ਲੈ ਕੇ ਕਾਫੀ ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ ਇਸ ਹਾਲਾਤ ਵਿਚ ਉਸਨੇ ਆਪਣੇ ਦੋਸਤ ਤੋਂ ਮਦਦ ਲਈ।
ਬੀਰਦੇਵ ਦੇ ਆਈਪੀਐਸ ਅਧਿਕਾਰੀ ਬਣਨ ਵਿੱਚ ਓਸਦੇ ਪਰਿਵਾਰ ਨੇ ਬਹੁਤ ਸਹਾਇਤਾ ਕੀਤੀ ਹੈ। ਬੀਰਦੇਵ ਦਾ ਵੱਡਾ ਭਰਾ ਵੀ ਪੁਲਸ ਅਧਿਕਾਰੀ ਬਣਨਾ ਚਾਹੁੰਦਾ ਸੀ ਪਰ ਘਰ ਵਿੱਚ ਗਰੀਬੀ ਹੋਣ ਕਾਰਨ ਉਸਨੂੰ ਫੌਜ ਵਿੱਚ ਭਰਤੀ ਹੋਣਾ ਪਿਆ। ਬੀਰਦੇਵ ਦੀ ਪੜ੍ਹਾਈ ਵਿੱਚ ਇਸਦੇ ਭਰਾ ਬਾਸੁਦੇਵ ਦਾ ਬਹੁਤ ਵੱਡਾ ਯੋਗਦਾਨ ਹੈ। ਉਸਨੇ ਬੀਰਦੇਵ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ।
UPSC ਵਿੱਚੋ ਪਾਸ ਹੋਣ ਤੇ ਬੀਰਦੇਵ ਦੇ ਪਰਿਵਾਰ ਨੇ ਉਸਦਾ ਨਿੱਘਾ ਸਵਾਗਤ ਕੀਤਾ ਹੈ। ਬੀਰਦੇਵ ਦੀ ਮਾਤਾ ਨੇ ਉਸਦੀ ਆਰਤੀ ਉਤਾਰੀ ਅਤੇ ਉਸਨੂੰ ਤੋਹਫ਼ੇ ਵਿੱਚ ਮੇਮਣਾ ਦਿੱਤਾ ਹੈ।
ਬੀਰਦੇਵ ਓਹਨਾ ਸਾਰੇ ਬੱਚਿਆ ਲਈ ਇਕ ਮਿਸਾਲ ਹੈ ਜੌ ਆਈਪੀਐਸ ਅਧਿਕਾਰੀ ਬਣਨਾ ਚਾਹੁੰਦੇ ਹਨ।
Tags
News