Maruti suzki cervo full detail:
ਮਾਰੂਤੀ ਸੁਜ਼ੂਕੀ ਨੇ ਇਸ ਵਾਰ ਬਹੁਤ ਘੱਟ ਬਜਟ ਵਾਲੀ ਕਾਰ ਵਿਚ ਵੀ ਬਹੁਤ ਵਧੀਆ ਵਿਸ਼ੇਸ਼ਤਾਵਾਂ ਦਿੱਤੀਆ ਹਨ। ਜੇਕਰ ਗੱਲ ਕਰੀਏ ਤਾਂ ਇਸਦਾ ਇੰਜਣ ਕਾਫੀ ਦਮਦਾਰ ਹੈ।ਇਸ ਵਿੱਚ 658 cc ਦਾ 3 ਸਿਲੰਡਰ ਪੈਟਰੋਲ ਇੰਜਣ ਅਤੇ ਸੀ ਐਨ ਜੀ ਇੰਜਣ ਦੇਖਣ ਨੂੰ ਮਿਲੇਗਾ। ਇਹ ਇੰਜਣ 63 Nm ਦਾ ਮੈਕਸੀਮਮ ਟਾਰਕ ਅਤੇ 54 Bph ਦੀ ਪਾਵਰ ਜਨਰੇਟ ਕਰਦਾ ਹੈ। ਇਸਦੇ ਪਾਵਰ ਫੁੱਲ ਇੰਜਣ ਦੇ ਬਾਵਜੂਦ ਵੀ ਜੇਕਰ ਇਸਦੀ ਐਵਰੇਜ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਤਕਰੀਬਨ 22-24 ਅਤੇ ਹਾਈਵੇਅ ਤੇ 26-28 ਦੀ ਹੈ। ਇਸ ਵਿੱਚ 30 ਲੀਟਰ ਦਾ ਪੈਟਰੋਲ ਟੈਂਕ ਹੈ ਜੌ ਕਿ ਲੰਬੇ ਸਫ਼ਰ ਤੈਅ ਕਰਨ ਵਿੱਚ ਕਾਫੀ ਲਾਭਦਾਇਕ ਹੈ। ਇਸ ਗੱਡੀ ਦਾ ਵਜ਼ਨ ਤਕਰੀਬਨ 750-800 ਕਿਲੋਗ੍ਰਾਮ ਹੈ। ਜੇਕਰ ਗੱਲ ਕਰੀਏ ਇਸਦੇ ਅੰਦਰੂਨੀ ਡਿਜ਼ਾਇਨ ਅਤੇ ਸਿਸਟਮ ਦੀ ਤਾਂ ਇਸ ਵਿੱਚ ਤੁਹਾਨੂੰ ਡਿਜੀਟਲ ਸਪੀਡ ਮੀਟਰ, ਡਿਜੀਟਲ ਟ੍ਰਿਪ ਮੀਟਰ, ਇੰਡੀਕੇਟਰ, ਰਿਵਰਸ ਪਾਰਕਿੰਗ ਸੈਂਸਰ, ਏਅਰਬੈਗ ਅਤੇ ਮੋਬਾਈਲ ਚਾਰਜਿੰਗ ਵਰਗੀਆ ਹੋਰ ਕਈ ਐਡਵਾਂਸ ਵਿਸ਼ੇਸ਼ਤਾਵਾਂ ਹਨ। ਇਸਦੇ ਫਰੰਟ ਤੇ LED ਹੈਂਡ ਲੈਂਪ ਅਤੇ ਪਿੱਛੇ ਬ੍ਰੇਕ ਲਾਈਟ ਹਨ। ਇਸ ਵਿਚ ਇਕ LED ਟੱਚ ਸਕ੍ਰੀਨ ਹੈ ਜਿਸ ਵਿੱਚ ਰਿਵਰਸ ਪਾਰਕਿੰਗ ਕੈਮਰਾ ਬਹੁਤ ਸ਼ਾਨਦਾਰ ਦਿਖਦਾ ਹੈ। ਇਸ ਵਿੱਚ ਵਾਈ - ਫਾਈ, ਬਲੂਟੁੱਥ ਅਤੇ ਬਹੁਤ ਵਧੀਆ ਮਿਊਜ਼ਿਕ ਸਿਸਟਮ ਹੈ। ਇਸਦੀਆ ਸੀਟਾਂ ਬਹੁਤ ਆਰਾਮਦਾਇਕ ਹਨ ਜੌ ਕਿ ਸਫ਼ਰ ਵਿੱਚ ਥਕਾਵਟ ਮਹਿਸੂਸ ਨਹੀਂ ਹੋਣ ਦਿੰਦਿਆ।
ਜੇਕਰ ਗੱਲ ਕਰੀਏ ਇਸਦੀ ਕੀਮਤ ਦੀ ਤਾਂ ਮਾਰੂਤੀ ਨੇ ਇਸ ਵਿੱਚ 2-3 ਮਾਡਲ ਦਿੱਤੇ ਹਨ ਅਤੇ ਹਰ ਮਾਡਲ ਦੀ ਅਲੱਗ - ਅਲੱਗ ਕੀਮਤ ਹੈ। ਇਸਦੀ ਕੀਮਤ ਦੀ ਸ਼ੁਰੂਆਤ ਤਕਰੀਬਨ 2,80,000/- ਤੋਂ ਲੈ ਕੇ 4 ਲੱਖ ਤੱਕ ਜਾ ਸਕਦੀ ਹੈ। ਜੇਕਰ ਇਸਦੀ ਲਾਂਚ ਤਾਰੀਖ਼ ਦੀ ਗੱਲ ਕੀਤੀ ਜਾਵੇ ਤਾਂ ਮਾਰੂਤੀ ਨੇ ਹਜੇ ਤੱਕ ਕੋਈ ਤਾਰੀਖ ਨਹੀਂ ਦੱਸੀ ਹੈ ਕੰਪਨੀ ਦਾ ਕਹਿਣਾ ਹੈ ਕਿ 2025 ਤੇ ਆਖੀਰ ਤੱਕ ਮਾਰੂਤੀ ਸੁਜ਼ੂਕੀ cervo ਬਾਜ਼ਾਰ ਵਿੱਚ ਦੇਖਣ ਨੂੰ ਮਿਲ ਸਕਦੀ ਹੈ।
Tags
Automobile