ਅੱਜ ਕੱਲ ਹਰ ਘਰ ਦੇ ਵਿੱਚ ਖਾਣਾ ਪਕਾਉਣ ਦੇ ਲਈ ਜਿਆਦਾਤਰ LPG ਸਿਲੰਡਰ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਪਰ ਹੁਣ ਗੈਸ ਸਿਲੰਡਰ ਦੀ ਵਰਤੋਂ ਨੂੰ ਘਟਾਉਣਾ ਪਵੇਗਾ। ਕਿਉੰਕਿ ਕੇਂਦਰ ਸਰਕਾਰ ਨੇ ਗੈਸ ਸਿਲੰਡਰ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ। ਜਿਸਦੇ ਤਹਿਤ ਸਾਲ ਭਰ ਵਿੱਚ ਸੀਮਤ ਸਿਲੰਡਰ ਹੀ ਮਿਲ ਸਕਦੇ ਹਨ।
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਨਿਯਮ:-
ਹੁਣ ਸਰਕਾਰ ਨੇ ਸਿਲੰਡਰ ਭਰਾਉਣ ਲਈ ਡਿਜੀਟਲ ਪ੍ਰਕਿਰਿਆ ਕਰ ਦਿੱਤੀ ਗਈ ਹੈ। ਇਹ ਨਿਯਮ 21 ਅਪ੍ਰੈਲ 2025 ਤੋਂ ਲਾਗੂ ਹੋਣਗੇ ਅਤੇ ਇਸਦੀ ਮਿਆਦ 31 ਦਸੰਬਰ 2028 ਤੱਕ ਰਹੇਗੀ। ਇਸ ਵਿੱਚ ਤੁਸੀਂ ਸਾਲ ਭਰ ਵਿੱਚ ਵਿੱਚ 6-8 ਸਿਲੰਡਰ ਹੀ ਲੈ ਸਕਦੇ ਹੋ। ਜਿਆਦਾ ਸਿਲੰਡਰ ਲੈਣ ਤੇ ਤੁਹਾਡੀ ਸਬਸਿਡੀ ਸਕੀਮ ਬੰਦ ਹੋ ਸਕਦੀ ਹੈ।
ਸਿਲੰਡਰ ਬੁੱਕ ਕਰਵਉਣ ਤੋਂ ਪਹਿਲਾਂ ਇਹਨਾ ਗੱਲਾਂ ਦਾ ਰੱਖਣਾ ਪਵੇਗਾ ਖ਼ਾਸ ਧਿਆਨ:-
ਗੈਸ ਸਿਲੰਡਰ ਬੁੱਕ ਕਰਨ ਤੋਂ ਪਹਿਲਾ ਤੁਹਾਨੂੰ ਆਪਣਾ KYC ਅੱਪਡੇਟ ਕਰਨਾ ਪਵੇਗਾ। ਇਸ ਵਿੱਚ ਤੁਹਾਨੂੰ ਆਪਣਾ ਅਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਏਜੰਸੀ ਨੂੰ ਦੇਣੀ ਪਵੇਗੀ। ਤੁਹਾਡਾ ਮੋਬਾਈਲ ਨੰਬਰ ਅਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ।
ਸਿਲੰਡਰ ਬੁੱਕ ਕਰਦੇ ਸਮੇਂ ਤੁਹਾਡੇ ਰਜਿਸਟਰ ਮੋਬਾਈਲ ਨੰਬਰ ਤੇ ਇੱਕ OTP ਆਏਗਾ। ਇਸ OTP ਨੂੰ ਸੰਭਾਲ ਕੇ ਰੱਖਣਾ ਹੋਵੇਗਾ ਕਿਉੰਕਿ ਇਹ OTP ਤੁਹਾਨੂੰ ਸਿਲੰਡਰ ਦੀ ਡਿਲੀਵਰੀ ਲੈਣ ਸਮੇਂ ਡਿਲੀਵਰੀ ਦੇਣ ਵਾਲੇ ਕਰਮਚਾਰੀ ਨੂੰ ਦੇਣਾ ਪਵੇਗਾ। ਜੇਕਰ ਤੁਸੀਂ OTP ਨਹੀਂ ਦੇਵੋਗੇ ਤਾਂ ਤੁਹਾਨੂੰ ਸਿਲੰਡਰ ਨਹੀਂ ਮਿਲੇਗਾ।
ਸਬਸਿਡੀ:-
ਸਬਸਿਡੀ ਲੈਣ ਲਈ ਵੀ ਤੁਹਾਨੂੰ ਆਪਣਾ ਬੈਂਕ ਖਾਤਾ, ਅਧਾਰ ਅਤੇ ਗੈਸ ਕੁਨੈਕਸ਼ਨ ਲਿੰਕ ਕਰਨਾ ਪਵੇਗਾ। ਕਿਉੰਕਿ ਸਬਸਿਡੀ ਸਿੱਧੀ ਤੁਹਾਡੇ ਬੈਂਕ ਖਾਤੇ ਵਿੱਚ ਹੀ ਜਾਵੇਗੀ। ਜਿਵੇਂ ਕਿ ਸਰਕਾਰ ਨੇ ਇਹ ਨਿਯਮ ਕੀਤਾ ਹੈ ਕਿ ਸਾਲ ਵਿੱਚ 6-8 ਸਿਲੰਡਰ ਹੀ ਮਿਲ ਸਕਦੇ ਹਨ ਜੇਕਰ ਤਸੀ ਜਿਆਦਾ ਸਿਲੰਡਰ ਬੁੱਕ ਕਰੋਗੇ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ। ਇਸ ਲਈ ਸਾਨੂੰ ਗੈਸ ਸਿਲੰਡਰ ਦੀ ਵਰਤੋਂ ਬਹੁਤ ਸੋਚ ਵਿਚਾਰ ਕੇ ਕਰਨੀ ਚਾਹੀਦੀ ਹੈ।
Tags
News
