ਮੰਡੀਆ ਵਿੱਚ ਟੁੱਟੇ ਕਣਕ ਦੇ ਭਾਅ .


ਇਸ ਸਾਲ 2025 ਵਿੱਚ ਵੀ ਕਣਕ ਦੀ ਕਟਾਈ ਹੋ ਕੇ ਮੰਡੀਆ ਵਿੱਚ ਤੇਜੀ ਨਾਲ ਆ ਗਈ ਹੈ। ਵਪਾਰੀਆ ਦੇ ਹਿਸਾਬ ਨਾਲ ਪਿਛਲੇ ਮਹੀਨੇ ਤੱਕ ਕਣਕ ਦੀ ਕੀਮਤ 3200-3400 ਰੁਪਏ ਪ੍ਰਤੀ ਕੁਇੰਟਲ ਸੀ ਜੌ ਕਿ ਘੱਟ ਕੇ 2400 ਤੋਂ 2600 ਰਹਿ ਗਈ ਹੈ । ਇਸ ਸਾਲ ਕਣਕ ਦੀ ਖੇਤੀ ਵਿੱਚ ਵਾਧਾ ਹੋਣ ਕਾਰਨ ਇਸਦੀ ਕੀਮਤ ਘੱਟ ਹੋ ਸਕਦੀ ਹੈ। 


ਇਸ ਸਾਲ ਇੱਕ ਕਿਲੋ ਕਣਕ ਦਾ ਭਾਅ 24.25 ਰੁਪਏ ਹੈ। ਇਸ ਹਿਸਾਬ ਨਾਲ ਇੱਕ ਕੁਇੰਟਲ (100kg) ਦਾ ਭਾਅ 2425 ਹੈ। ਇਕ ਟਨ ਜਾਣੀ ਕੇ 1000 ਕਿਲੋ ਕਣਕ ਦਾ ਭਾਅ 24,250 ਰੁਪਏ ਹੈ। ਅੱਜ ਮਿਤੀ 22/04/2025 ਨੂੰ ਪੰਜਾਬ ਦੀ ਮੰਡੀ ਦਾ ਭਾਅ ਤਕਰੀਬਨ 24.25 ਰੁਪਏ ਕਿਲੋ ਦੇ ਹਿਸਾਬ ਨਾਲ ਹੀ ਹੈ। 


ਸਰਕਾਰ ਦੇ ਅੰਕੜਿਆਂ ਅਨੁਸਾਰ 2024-25 ਵਿੱਚ ਕਣਕ ਦਾ ਉਤਪਾਦਨ ਤਕਰੀਬਨ 115.3 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਜੌ ਕਿ ਪਿਛਲੇ ਸਾਲ ਨਾਲੋਂ 2% ਜਿਆਦਾ ਹੈ । ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦੀ ਕਟਾਈ ਜ਼ੋਰਾਂ ਤੇ ਹੋ ਰਹੀ ਹੈ । ਖਾਦ ਮੰਤਰਾਲਿਆ ਦੇ ਅਨੁਸਾਰ ਹੁਣ ਤੱਕ 14 ਤੋਂ 15 ਮਿਲੀਅਨ ਟਨ ਕਣਕ ਮੰਡੀਆਂ ਵਿੱਚ ਆ ਚੁੱਕੀ ਹੈ। 


ਸਰਕਾਰੀ ਖਰੀਦ ਚ ਤੇਜੀ:-

ਇਸ ਸਾਲ 2025-26 ਵਿੱਚ ਸਰਕਾਰ ਨੇ MSP ਉਪਰ ਕਣਕ ਦੀ ਖਰੀਦ ਚ ਕਾਫ਼ੀ ਤੇਜੀ ਦਿਖਾਈ ਹੈ। ਹੁਣ ਤੱਕ ਸਰਕਾਰ ਨੇ  ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਤਕਰੀਬਨ 10 ਮਿਲੀਅਨ ਟਨ ਕਣਕ ਖਰੀਦ ਲਈ ਹੈ। ਵਪਾਰੀਆ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਤਰ੍ਹਾਂ ਖਰੀਦ ਜਾਰੀ ਰੱਖੀ ਤਾਂ ਤਕਰੀਬਨ 30-35 ਮਿਲੀਅਨ ਟਨ ਕਣਕ ਸਰਕਾਰ ਖਰੀਦ ਲਵੇਗੀ। ਜੌ ਕਿ ਪਿਛਲੇ ਕਈ ਸਾਲਾਂ ਤੋਂ ਕਿਤੇ ਵੱਧ ਹੈ। ਹੁਣ ਤੱਕ FCI ਦੇ ਕੋਲ 15.50 ਮਿਲੀਅਨ ਟਨ ਕਣਕ ਸਟੋਰ ਵਿਚ ਹੈ। FCI ਸਾਮਾਜਿਕ ਯੋਜਨਾਵਾਂ ਲਈ ਹਰ ਸਾਲ ਲਗਭਗ 18 ਮਿਲੀਅਨ ਟਨ ਕਣਕ ਸਟੋਰ ਕਰਦਾ ਹੈ।

Post a Comment

Previous Post Next Post