IPL 2025 :- ਕੱਲ ਰਾਤ ਪੰਜਾਬ ਕਿੰਗਜ਼ ਇਲੈਵਨ ਬਨਾਮ ਕੋਲਕਾਤਾ ਨਾਇਟ ਰਾਇਡਰ੍ਸ ਦੇ ਵਿੱਚਕਾਰ ਹੋਏ ਮੈਚ ਵਿੱਚ ਪੰਜਾਬ ਕਿੰਗਜ਼ ਇਲੈਵਨ ਦੀ ਸ਼ਾਨਦਾਰ ਜਿੱਤ ਹੋਈ ਹੈ। ਪੰਜਾਬ ਕਿੰਗਜ਼ ਇਲੈਵਨ ਦੇ ਕਪਤਾਨ ਸ਼੍ਰਿਆਸ ਇਯਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪੰਜਾਬ ਦੀ ਬੱਲੇਬਾਜ਼ੀ ਕੁੱਝ ਖਾਸ ਵਧੀਆ ਨਹੀਂ ਰਹੀ ਕਪਤਾਨ ਸ਼੍ਰਿਆਸ ਇਯਰ ਪਹਿਲੀ ਗੇਂਦ ਤੇ ਆਊਟ ਹੋ ਗਏ। ਪੰਜਾਬ ਦੀ ਟੀਮ 15 ਵੇ ਓਵਰ ਦੀ ਤੀਜੀ ਗੇਂਦ ਤੇ 111 ਸਕੋਰ ਬਣਾ ਕੇ ਆੱਲ ਆਊਟ ਹੋ ਗਈ।
ਪੰਜਾਬ ਕਿੰਗਜ਼ ਇਲੈਵਨ ਦੀ ਬੱਲੇਬਾਜ਼ੀ ਬੇਸ਼ੱਕ ਕੁੱਝ ਜਿਆਦਾ ਵਧੀਆ ਨਹੀ ਰਹੀ ਪਰ ਰਾਤ ਪੰਜਾਬ ਦੇ ਗੇਂਦਬਾਜ਼ਾਂ ਨੇ ਕਮਾਲ ਕਰ ਦਿੱਤੀ। ਓਹਨਾ ਨੇ ਕੋਲਕਾਤਾ ਨਾਇਟ ਰਾਇਡਰ੍ਸ ਦੀ ਟੀਮ ਨੂੰ 15 ਵੇ ਓਵਰ ਦੀ ਪਹਿਲੀ ਗੇਂਦ ਤੇ ਮਾਤਰ 95 ਸਕੋਰ ਤੇ ਹੀ ਆੱਲ ਆਊਟ ਕਰ ਦਿੱਤਾ। ਗੇਂਦਬਾਜ਼ ਯੁਜ਼ਵੇਂਦਰ ਚਾਹਲ ਨੇ 4 ਓਵਰ ਵਿੱਚ 28 ਰਨ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਮਾਰਕੋ ਜਾਨਸਨ ਨੇ ਆਪਣੇ ਤੀਜੇ ਓਵਰ ਦੀ ਪਹਿਲੀ ਗੇਂਦ ਤੇ ਤੀਜੀ ਵਿਕਟ ਲੈ ਕੇ 17 ਰਨ ਦਿੱਤੇ। ਇੱਕ ਵਿਕਟ ਮੈਕਸਵੈੱਲ ਅਤੇ ਇੱਕ ਵਿਕਟ ਅਰਸ਼ਦੀਪ ਸਿੰਘ ਨੇ ਲਈ।
ਪੰਜਾਬ ਕਿੰਗਜ਼ ਇਲੈਵਨ ਨੇ ਇਹ ਮੈਚ 16 ਰਨਾਂ ਨਾਲ ਜਿੱਤ ਲਿਆ ਹੈ। ਪੰਜਾਬ ਕਿੰਗਜ਼ ਇਲੈਵਨ ਪੁਆਇੰਟ ਟੇਬਲ ਬੋਰਡ ਤੇ ਚੋਥੇ ਨੰਬਰ ਤੇ ਬਣੀ ਹੋਈ ਹੈ। ਆਈਪੀਐਲ ਵਿੱਚ ਸਭ ਤੋਂ ਘੱਟ 111 ਰਨ ਡਿਫੈਂਸ ਕਰਨ ਵਾਲੀ ਪਹਿਲੀ ਟੀਮ ਪੰਜਾਬ ਕਿੰਗਜ਼ ਇਲੈਵਨ ਹੈ।