ਟੋਲ ਪਲਾਜ਼ਾ ਤੇ ਨਵਾਂ ਸਿਸਟਮ ਲਾਗੂ ਕਰ ਰਹੀ ਸਰਕਾਰ, ਕੀ FAST TAG ਸਿਸਟਮ ਹੋ ਜਾਵੇਗਾ ਬੰਦ..


ਟੋਲ ਪਲਾਜ਼ਾ:- ਪਹਿਲਾ ਟੋਲ ਪਲਾਜ਼ਾ ਤੇ ਗੱਡੀ ਕ੍ਰਾਸ ਕਰਦੇ ਸਮੇਂ ਕੈਸ਼ ਭੁਗਤਾਨ ਕੀਤਾ ਜਾਂਦਾ ਸੀ। ਜਿਸ ਨਾਲ ਕਾਫੀ ਸਮਾਂ ਲੱਗ ਜਾਂਦਾ ਸੀ। ਫਿਰ ਸਰਕਾਰ ਵੱਲੋਂ FAST TAG ਸਿਸਟਮ ਲਾਗੂ ਕਰ ਦਿੱਤਾ ਗਿਆ ਜਿਸ ਨਾਲ ਬਹੁਤ ਜਿਆਦਾ ਸਮੇਂ ਦੀ ਬੱਚਤ ਹੋਣ ਲੱਗੀ। Fast Tag ਲਾਗੂ ਹੋਣ ਤੋਂ ਲੋਕ ਬਹੁਤ ਜਿਆਦਾ ਖੁਸ਼ ਸਨ। ਪਰ ਹੁਣ 1 ਮਈ 2025 ਤੋਂ ਸਰਕਾਰ FAST TAG ਸਿਸਟਮ ਨੂੰ ਬੰਦ ਕਰਕੇ ਨਵਾਂ ਸਿਸਟਮ ਲਾਗੂ ਕਰਨ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸਿਸਟਮ FAST TAG ਤੋਂ ਵੀ ਜਿਆਦਾ ਵਧੀਆ ਹੈ।

FAST TAG ਸਿਸਟਮ ਕਿਉੰ ਬੰਦ ਕੀਤਾ ਜਾ ਰਿਹਾ ਹੈ:-

Fast Tag ਸਿਸਟਮ ਬੇਸ਼ੱਕ ਕੈਸ਼ ਭੁਗਤਾਨ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ ਪਰ ਇਸ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਵਾਰ ਸਿਸਟਮ ਕੰਮ ਨਹੀਂ ਕਰਦਾ ਤਾਂ ਲੋਕਾਂ ਨੂੰ ਟੋਲ ਪਲਾਜ਼ਾ ਤੇ ਕਾਫੀ ਜਿਆਦਾ ਇੰਤਜ਼ਾਰ ਕਰਨਾ ਪੈਂਦਾ ਹੈ ਜਾ ਫਿਰ ਓਹਨਾ ਤੋਂ ਜਬਰਦਸਤੀ ਕੈਸ਼ ਭੁਗਤਾਨ ਕਰਵਾਇਆ ਜਾਂਦਾ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਹ ਨਵਾਂ ਸਿਸਟਮ ਲਾਗੂ ਕੀਤਾ ਹੈ।

ਨਵਾਂ ਟੋਲ ਸਿਸਟਮ ਕੀ ਹੈ:-

Fast Tag ਨੂੰ ਹਟਾ ਕੇ ਭਾਰਤ ਸਰਕਾਰ ANPR ( Automatic number plate recognition) ਲਾਗੂ ਕਰਨ ਜਾ ਰਹੀ ਹੈ। ਇਸ ਸਿਸਟਮ ਨਾਲ ਤੁਹਾਡੀ ਗੱਡੀ ਤੇ ਲੱਗੀ ਨੰਬਰ ਪਲੇਟ ਨੂੰ ਕੈਮਰੇ ਦੁਆਰਾ ਸਕੈਨ ਕਰਕੇ ਇਹਦੇ ਅਧਾਰ ਤੇ ਟੋਲ ਟੈਕਸ ਕੱਟ ਲਿਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਸਿਸਟਮ ਵਿਚ ਤੁਹਾਨੂੰ ਆਪਣੀ ਗੱਡੀ ਰੋਕਣ ਦੀ ਵੀ ਜਰੂਰਤ ਨਹੀਂ ਪਾਵੇਗੀ ਇਹਨਾ ਜਿਆਦਾ ਫਾਸਟ ਪੈਮੇਂਟ ਸਿਸਟਮ ਬਣ ਜਾਵੇਗਾ। ਤੁਹਾਡੀ ਕਾਰ ਦੀ ਨੰਬਰ ਪਲੇਟ ਨਾਲ ਲਿੰਕ ਅਕਾਊਂਟ ਨੰਬਰ ਤੋਂ ਸਿੱਧੇ ਪੈਸੇ ਕੱਟ ਹੋ ਜਾਇਆ ਕਰਨਗੇ। ਤੁਹਾਨੂੰ ਟੈਕਸਟ ਮੈਸੇਜ ਰਾਹੀਂ ਇਸਦੀ ਜਾਣਕਾਰੀ ਮਿਲ ਜਾਵੇਗੀ।

ਨਵੇਂ ਸਿਸਟਮ ਦੇ ਕੀ ਲਾਭ ਹਨ:-

ਇਸ ਸਿਸਟਮ ਵਿਚ ਟੋਲ ਤੇ ਰੁਕਣ ਦੀ ਜ਼ਰੂਰਤ ਨਹੀਂ ਪਾਵੇਗੀ ਸਮੇਂ ਅਤੇ ਪੈਟਰੋਲ ਦੀ ਬੱਚਤ ਹੋਵੇਗੀ। ਸਾਰੀ ਪੈਮੇਂਟ ਡਿਜੀਟਲ ਤਰੀਕੇ ਨਾਲ ਹੋਵੇਗੀ ਚੋਰੀ ਅਤੇ ਘਪਲਾ ਹੋਣ ਦਾ ਬਿਲਕੁਲ ਡਰ ਨਹੀਂ ਹੈ। ਇਸ ਨਾਲ ਪੁਲਿਸ ਵੱਲੋਂ ਚੋਰਾਂ ਨੂੰ ਫੜਣ ਵਿੱਚ ਕਾਫ਼ੀ ਸਹਾਇਤਾ ਮਿਲੇਗੀ। ਜਾਲੀ ਨੰਬਰ ਪਲੇਟ ਦਾ ਸਿਸਟਮ ਵਿਚ ਤੁਰੰਤ ਪਤਾ ਲੱਗ ਜਾਵੇਗਾ ਤੁਸੀ ਕੋਈ ਕ੍ਰਾਈਮ ਕਰਕੇ ਗੱਡੀ ਦੀ ਜਾਲੀ ਨੰਬਰ ਪਲੇਟ ਲਗਾ ਕਿ ਟੋਲ ਉਪਰ ਦੀ ਲੰਘ ਨਹੀਂ ਸਕਦੇ।

ਨਵਾਂ ਸਿਸਟਮ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ:-

ਤੁਹਾਡੀ ਗੱਡੀ ਦੀ ਨੰਬਰ ਪਲੇਟ ISI ਸਰਕਾਰੀ ਰਜਿਸਟ੍ਰੇਸ਼ਨ ਵਾਲੀ ਹੋਣੀ ਚਾਹੀਦੀ ਹੈ। ਤੁਹਾਨੂੰ ਆਪਣਾ ਅਕਾਊਂਟ ਜਾ ਡਿਜੀਟਲ ਪੈਮੇਂਟ ਅੱਪਡੇਟ ਕਰਨਾ ਪਵੇਗਾ। SMS ਅਲਰਟ ਮੋਬਾਈਲ ਨੰਬਰ ਤੇ ਲਾਗੂ ਕਰਵਾਓ ਤਾਂ ਕਿ ਪੈਮੇਂਟ ਦਾ ਪਤਾ ਲੱਗਦਾ ਰਹੇ ਵੀ ਕਿੰਨਾ ਟੋਲ ਟੈਕਸ ਤੁਹਾਡਾ ਕਟਿਆ ਗਿਆ ਹੈ।

ਇਸ ਸਿਸਟਮ ਵਿਚ ਪਹਿਲਾਂ ਕਿ ਪਰੇਸ਼ਾਨੀ ਆ ਸਕਦੀ ਹੈ:-

ਜਿਹਨਾਂ ਦੀ ਨੰਬਰ ਪਲੇਟ ਸਰਕਾਰੀ ਰਜਿਸਟ੍ਰੇਸ਼ਨ ਵਾਲੀ ਨਹੀਂ ਓਹਨਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਵਾਹਨ ਪਰਿਵਾਹਨ ਵਿਭਾਗ ਵਿੱਚ ਜਿਹਨਾਂ ਦਾ ਵਾਹਨ ਰਿਜਿਸਟਰ ਨਹੀਂ ਹੈ ਓਹਨਾ ਨੂੰ ਕਰਵਾਉਣਾ ਪਵੇਗਾ। ਜਿਹਨਾ ਨੂੰ ਡਿਜੀਟਲ ਤਕਨੀਕ ਦੀ ਜਾਣਕਾਰੀ ਘੱਟ ਹੈ ਓਹਨਾ ਨੂੰ ਵੀ ਪਹਿਲਾ - ਪਹਿਲਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Post a Comment

Previous Post Next Post