ਪੰਜਾਬੀ ਸਿਨੇਮਾ ਜਿੱਥੇ ਅਕਸਰ ਕਾਮੇਡੀ ਫ਼ਿਲਮਾਂ ਨੂੰ ਜਿਆਦਾਤਰ ਦਰਸਾਉਂਦਾ ਹੈ ਉੱਥੇ ਹੀ ਪ੍ਰਭਸ਼ਰਨ ਕੌਰ ਵਲੋਂ ਇੱਕ ਵੈੱਬ ਸੀਰੀਜ਼ ਬਣਾਈ ਗਈ ਹੈ ਜਿਸਦਾ ਨਾਮ ਹੈ ਰੀਤਾਂ ਨਾਲ ਪ੍ਰੀਤਾਂ। ਇਹ ਵੈੱਬ ਸੀਰੀਜ਼ ਵਿਆਹ ਸੰਬੰਧੀ ਪੰਜਾਬੀ ਰੀਤਾਂ ਰਿਵਾਜਾਂ ਨੂੰ ਦਰਸਾਉਂਦੀ ਹੈ।
ਰੀਤਾਂ ਨਾਲ ਪ੍ਰੀਤਾਂ :- ਜਿਵੇਂ ਕਿ ਇਸ ਵੈੱਬ ਸੀਰੀਜ਼ ਦੇ ਟ੍ਰੇਲਰ ਵਿੱਚ ਪਹਿਲਾ ਹੀ ਇਹ ਦੱਸਿਆ ਜਾਂਦਾ ਹੈ ਕਿ ਵਿਆਹ ਸਿਰਫ ਮੁੰਡਾ ਕੁੜੀ ਦਾ ਮੇਲ ਹੀ ਨਹੀਂ ਹੁੰਦਾ ਬਲਕਿ ਦੋ ਪਰਿਵਾਰਾਂ ਦਾ ਸੁਮੇਲ ਹੁੰਦਾ ਹੈ । ਇਸ ਸੀਰੀਜ਼ ਵਿੱਚ ਇੱਕ ਲੜਕੀ ਦੇ ਵਿਆਹ ਲਈ ਵਰ ਦੀ ਚੋਣ ਤੋਂ ਲੈ ਕੇ ਵਿਆਹ ਹੋਣ ਤੱਕ ਦੀਆ ਰਸਮਾਂ, ਜਸ਼ਨ ਅਤੇ ਪਰਿਵਾਰਕ ਸਬੰਧਾਂ ਨੂੰ ਦਿਖਾਇਆ ਗਿਆ ਹੈ। ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਵਲੋਂ ਕਿਸ ਤਰ੍ਹਾਂ ਵਿਆਹ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਵਿਆਹ ਵਾਲੇ ਘਰ ਵਿੱਚ ਮਿਠਾਈਆ ਬਨਾਉਣ ਤੋਂ ਲੈ ਕੇ ਜੰਝ ਦੀ ਸੇਵਾ ਕਰਨ, ਨਾਨਕਾ ਮੇਲ ਵੱਲੋਂ ਵਿਆਹ ਤੋਂ ਇਕ ਦਿਨ ਪਹਿਲਾਂ ਜਾਗੋ ਕੱਢਣ, ਕਿਸ ਤਰ੍ਹਾਂ ਇਕ ਬਾਪ ਵਲੋਂ ਲਾਡ ਪਿਆਰ ਨਾਲ ਪਾਲੀ ਆਪਣੀ ਧੀ ਨੂੰ ਵਿਦਾ ਕਰਨ ਤੱਕ ਦਾ ਸਫ਼ਰ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਇਸ ਸੀਰੀਜ਼ ਦੇ ਟ੍ਰੇਲਰ ਵਿੱਚ ਦੇਖ ਸਕਦੇ ਹਾਂ।
ਵੈੱਬ ਸੀਰੀਜ਼ ਕਦੋਂ ਅਤੇ ਕਿੱਥੇ ਦੇਖ ਸਕਦੇ ਹਾਂ:-
ਇਹ ਵੈੱਬ ਸੀਰੀਜ਼ 14 ਅਪ੍ਰੈਲ 2025 ਨੂੰ ਚੌਪਾਲ OTT ਪ੍ਰੀਮੀਅਮ ਅਤੇ you tube ਤੇ ਦੇਖ ਸਕਦੇ ਹੋ। ਇਸਦੇ ਕੁੱਲ 6 ਭਾਗ ਹਨ। ਹਰ ਭਾਗ ਅੱਧੇ ਘੰਟੇ ਦਾ ਹੋ ਸਕਦਾ ਹੈ।
ਵੈੱਬ ਸੀਰੀਜ਼ ਵਿਚ ਨਾਮਵਰ ਅਦਾਕਾਰ:-
ਰੀਤਾਂ ਨਾਲ ਪ੍ਰੀਤਾਂ ਵੈੱਬ ਸੀਰੀਜ਼ ਬਹੁਤ ਨਾਮਵਰ ਅਦਾਕਾਰ ਹਨ। ਜਿਸ ਵਿੱਚ ਨਿਰਮਲ ਰਿਸ਼ੀ, ਅਮਰ ਨੂਰੀ, ਸਰਬਜੀਤ ਮੰਗਲ, ਚਰਨਜੀਤ ਕੌਰ ਬਰਾੜ, ਰਾਜ ਧਾਲੀਵਾਲ, ਮਲਕੀਤ ਰੌਣੀ ਅਤੇ ਪੰਮੀ ਬਾਈ ਮੁੱਖ ਭੂਮਿਕਾ ਨਿਭਾਅ ਰਹੇ ਹਨ।
Tags
Web series
