DA Hike 2025:-
ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲਈ ਮਹਿੰਗਾਈ ਭੱਤਾ 2% ਵਧਾਇਆ ਹੈ। ਇਹ ਭੱਤਾ 1 ਜਨਵਰੀ 2025 ਤੋਂ ਸ਼ੁਰੂ ਕੀਤਾ ਜਾਵੇਗਾ। ਜਿਸ ਨਾਲ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਵੀ ਵਾਧਾ ਹੋਵੇਗਾ।
ਕਿੰਨੇ % ਵਧੀਆ ਹੈ DA:-
ਪਿਛਲੇ ਸਾਲ 2024 ਵਿੱਚ ਕੇਂਦਰ ਸਰਕਾਰ ਨੇ 3% DA ਵਾਧਾ ਕੇ 50% ਤੋਂ 53% ਕਰ ਦਿੱਤਾ ਸੀ। ਇਸ ਸਾਲ ਸਰਕਾਰ ਨੇ DA ਵਿੱਚ ਹੋਰ 2% ਵਾਧਾ ਕੀਤਾ ਹੈ, ਜਿਸਨੂੰ ਵਧਾ ਕੇ 55% ਕਰ ਦਿੱਤਾ ਗਿਆ ਹੈ। ਇਸਦਾ ਲਾਭ 48.66 ਲੱਖ ਕਰਮਚਾਰੀਆਂ ਨੂੰ ਅਤੇ 66.55 ਲੱਖ ਪੈਨਸ਼ਨਰਾਂ ਨੂੰ ਮਿਲੇਗਾ।
DA ਦਾ ਵਾਧਾ ਕਰਮਚਾਰੀ ਦੀ ਵੇਸਿਕ ਤਨਖ਼ਾਹ ਅਤੇ ਪੈਨਸ਼ਨਰਾਂ ਦੀ ਵੇਸਿਕ ਪੈਨਸ਼ਨ ਦੇ ਹਿਸਾਬ ਨਾਲ ਹੁੰਦਾ ਹੈ। ਜੇਕਰ ਕਿਸੇ ਕਰਮਚਾਰੀ ਦੀ ਵੇਸਿਕ ਤਨਖ਼ਾਹ 18000 ਰੁਪਏ ਹੈ ਤਾਂ 55% ਦੇ ਹਿਸਾਬ ਨਾਲ 9900 ਮਹਿੰਗਾਈ ਭੱਤਾ ਮਿਲੇਗਾ। ਇਸੇ ਤਰ੍ਹਾਂ ਜੇ ਕਿਸੇ ਦੀ ਵੇਸਿਕ ਤਨਖ਼ਾਹ 25000 ਰੁਪਏ ਹੈ ਤਾਂ 13750 ਰੁਪਏ ਮਹਿੰਗਾਈ ਭੱਤਾ ਮਿਲੇਗਾ।
ਸਾਲ ਚ ਕਿੰਨੇ ਵਾਰ ਮਿਲਦਾ ਹੈ ਮਹਿੰਗਾਈ ਭੱਤਾ:-
ਕੇਂਦਰ ਸਰਕਾਰ ਸਾਲ ਵਿਚ ਦੋ ਵਾਰ ਮਹਿੰਗਾਈ ਭੱਤਾ ਦਿੰਦੀ ਹੈ, ਇਕ ਵਾਰ ਜਨਵਰੀ ਤੇ ਇੱਕ ਅਪ੍ਰੈਲ ਵਿੱਚ। ਮਹਿੰਗਾਈ ਭੱਤੇ ਦੇ ਨਾਲ ਕਰਮਚਾਰੀ ਦੀ ਤਨਖ਼ਾਹ ਤੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਵੀ ਵਾਧਾ ਕਰਦੀ ਹੈ। ਜਿਸ ਨਾਲ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਕਾਫ਼ੀ ਲਾਭ ਮਿਲ਼ਦਾ ਹੈ ਅਤੇ ਓਹਨਾਂ ਨੂੰ ਵੱਧ ਰਹੀ ਮਹਿੰਗਾਈ ਤੋਂ ਰਾਹਤ ਮਿਲਦੀ ਹੈ।
