ਸਟਿੰਗ – ਤਾਕਤ ਵਧਾਊ ਡਰਿੰਕ ਜਾਂ ਕੈਮੀਕਲ ਜ਼ਹਿਰ?

 ਸਟਿੰਗ – ਤਾਕਤ ਵਧਾਊ ਡਰਿੰਕ ਜਾਂ ਕੈਮੀਕਲ ਜ਼ਹਿਰ?



ਸੜਕਾਂ ਦੇ ਨੁੱਕਰ, ਕਰਿਆਨੇ ਦੀਆਂ ਦੁਕਾਨਾਂ, ਸਕੂਲਾਂ ਦੀਆਂ ਕੰਟੀਨਾਂ 'ਚ ਆਸਾਨੀ ਨਾਲ ਮਿਲਣ ਵਾਲਾ "ਸਟਿੰਗ" ਇੱਕ ਲਾਲ ਰੰਗ ਵਾਲਾ ਠੰਡਾ ਪਦਾਰਥ ਹੈ, ਜੋ ਨੌਜਵਾਨਾਂ ਵਿਚ ਬਹੁਤ ਲੋਕਪ੍ਰਿਯ ਹੋ ਰਿਹਾ ਹੈ। ਇਸਦੇ ਲੋਕਪ੍ਰਿਯ ਹੋਣ ਦੇ ਕਈ ਕਾਰਨ ਹਨ। ਜਿਵੇਂ ਇਸਦੇ ਸਰੀਰ ਤੇ ਪੈਂਦੇ ਮਾੜੇ ਪ੍ਰਭਾਵ ਨੂੰ ਲੁਕੋ ਕੇ ਇਸਨੂੰ ਇੱਕ ਚੰਗਾ, ਵਧੀਆ, ਸਵਾਦਿਸ਼ਟ ਤੇ ਸਰੀਰ ਵਿੱਚ ਤਾਕਤ ਵਧਾਉਣ ਵਾਲਾ ਡਰਿੰਕ ਬਣਾ ਕੇ ਲੋਕਾਂ ਸਾਮ੍ਹਣੇ ਪੇਸ਼ ਕੀਤਾ ਜਾਂਦਾ ਹੈ। ਇਸ ਉਪਰ ਲੁਕਵੇਂ ਜੇ ਢੰਗ ਨਾਲ ਲਿਖ ਦਿੰਦੇ ਹਨ ਕਿ ਬੱਚੇ, ਗਰਵਭਤੀ ਔਰਤਾਂ ਇਸਨੂੰ ਨਾ ਪੀਣ, ਜੌ ਕਿ ਇਹਨਾਂ ਛੋਟਾ ਕਰਕੇ ਲਿਖਿਆ ਹੁੰਦਾ ਹੈ ਵੀ ਜਲਦੀ ਕਿਸੇ ਦਾ ਇਸ ਵੱਲ ਧਿਆਨ ਹੀ ਨਹੀਂ ਜਾਂਦਾ ਹੈ। ਬੱਸ ਜਾਣਕਾਰੀ ਦੇਣ ਦਾ ਇਕ ਢੌਂਗ ਜਿਹਾ ਕਰ ਦਿੰਦੇ ਹਨ।

ਸਿਰਫ 20 ਰੁਪਏ 'ਚ ਮਿਲਣ ਵਾਲਾ ਇਹ ਡਰਿੰਕ ਸਰੀਰਕ ਤਾਕਤ ਵਧਾਉਣ ਦਾ ਦਾਅਵਾ ਕਰਦਾ ਹੈ। ਪਰ, ਕੀ ਇਹ ਸੱਚਮੁੱਚ ਤਾਕਤ ਵਧਾਉਂਦਾ ਹੈ ਜਾਂ ਸਰੀਰ ਤੇ ਮਨ 'ਤੇ ਖਤਰਨਾਕ ਅਸਰ ਪਾਉਂਦਾ ਹੈ?


ਸਟਿੰਗ ਦੇ ਅੰਦਰ ਲੁਕਿਆਂ ਹੋਇਆ ਡਰੱਗ – ਕੈਫੀਨ


ਇੱਕ 250 ਮਿ.ਲੀ. ਬੋਤਲ ਵਿੱਚ 72 ਮਿ.ਗ੍ਰਾ ਕੈਫੀਨ ਪਾਇਆ ਜਾਂਦਾ ਹੈ, ਜੋ ਹੋਰ ਠੰਡੇ ਪਦਾਰਥਾਂ (ਕੋਕ, ਪੈਪਸੀ ਆਦਿ) ਨਾਲੋਂ ਕਈ ਗੁਣਾ ਵੱਧ ਹੈ।

ਜਿਵੇਂ ਕਿ:


• ਕੋਕਾ ਕੋਲਾ (35 ਮਿ.ਗ੍ਰਾ/350ml)


• ਮਾਊਂਟੇਨ ਡੀਊ (54 ਮਿ.ਗ੍ਰਾ/350ml)


ਕੈਫੀਨ ਦੇ ਤਤਕਾਲ ਲਾਭ:


ਕੁਝ ਸਮੇਂ ਲਈ ਚੁਸਤੀ ਅਤੇ ਉਤਸ਼ਾਹ 


• ਨੀਂਦ ਘੱਟ ਹੋਣਾ


• ਸਰੀਰਕ ਥਕਾਵਟ ਵਿਚ ਕਮੀ


ਪਰ ਘਾਤਕ ਅਸਰ ਕਿਹੜੇ ਹਨ?


ਲਗਾਤਾਰ ਪੀਣ ਨਾਲ ਇਹ ਸਰੀਰ ਤੇ ਮਨ 'ਤੇ ਗੰਭੀਰ ਪ੍ਰਭਾਵ ਛੱਡ ਸਕਦਾ ਹੈ:


• ਨੀਂਦ ਉੱਡ ਜਾਣਾ


• ਦਿਮਾਗੀ ਦਬਾਅ ਤੇ ਚਿੰਤਾ


• ਹੱਥ ਪੈਰ ਕੰਬਣੇ 


• ਦਿਲ ਦੀ ਧੜਕਣ ਦਾ ਵੱਧਣਾ


• ਪੇਟ ਦਰਦ, ਉਲਟੀਆਂ


• ਨਸ਼ੇ ਵਰਗਾ ਆਸਰ


•  ਮਨੋਵਿਗਿਆਨਕ ਸਮੱਸਿਆਵਾਂ


ਬੱਚਿਆਂ ਲਈ ਵੱਡਾ ਖਤਰਾ:-


12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੈਫੀਨ ਇੱਕ ਜ਼ਹਿਰ ਵਰਗਾ ਕੰਮ ਕਰ ਸਕਦਾ ਹੈ। ਜੌ ਕਿ ਉਹਨਾਂ ਨੂੰ ਹੋਲੀ - ਹੋਲੀ ਅੰਦਰੋਂ ਖੋਖਲਾ ਕਰਦਾ ਹੈ। ਇਹਨਾਂ ਨੂੰ "ਸਟਿੰਗ" ਜਾਂ ਹੋਰ ਕੋਈ ਵੀ ਐਨਰਜੀ ਡਰਿੰਕ ਬਿਲਕੁਲ ਨਹੀਂ ਦੇਣਾ ਚਾਹੀਦਾ। 


ਸਮਾਜ ਤੇ ਸਰਕਾਰ ਵੱਲੋਂ ਕੀ ਕੀਤਾ ਜਾਣਾ ਚਾਹੀਦਾ ਹੈ?


• 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿੱਚ ਜਾਗਰੂਕਤਾ ਮੁਹਿੰਮ


• ਸਕੂਲਾਂ, ਖੇਡ ਮੈਦਾਨਾਂ, ਤੇ ਕਾਲਜਾਂ 'ਚ ਪਾਬੰਦੀ


• ਦੁਕਾਨਦਾਰਾਂ ਨੂੰ ਉਮਰ ਦੇ ਅਧਾਰ 'ਤੇ ਵਿਕਰੀ ਲਈ ਨਿਰਦੇਸ਼


• ਮਾਪਿਆਂ ਵੱਲੋਂ ਨਿਗਰਾਨੀ


ਮੁਹਿੰਮ: ਆਓ ਜਾਗਦੇ ਹਾਂ!


• ਆਪਣੇ ਪਿੰਡ ਜਾਂ ਸ਼ਹਿਰ ਦੀ ਦੁਕਾਨ ਜਾਂ ਫਰਿਜ 'ਚੋਂ "ਸਟਿੰਗ" ਚੈੱਕ ਕਰੋ।


• ਬੱਚਿਆਂ ਨੂੰ ਇਸ ਤੋਂ ਦੂਰ ਰੱਖੋ।


• ਸਮਾਜ ਸੇਵਕ, ਵਿਦਿਆਰਥੀ ਯੂਨੀਅਨ, ਤੇ ਖਿਡਾਰੀ ਇਕੱਠੇ ਹੋ ਕੇ ਇਸ ਖਿਲਾਫ ਆਵਾਜ਼ ਚੁੱਕਣ।


*ਸਤਿਕਾਰਯੋਗ ਮਾਪਿਓ, ਇਹ ਸਿਰਫ ਇਕ ਸੋਡਾ ਨਹੀਂ – ਇਹ ਬੱਚਿਆਂ ਦੀ ਸਿਹਤ ਤੇ ਮਨ ਤੇ ਹਮਲਾ ਹੈ।


Post a Comment

Previous Post Next Post