ਪੰਜਾਬ ਤੋਂ ਦਿੱਲ੍ਹੀ ਦਾ ਸਫ਼ਰ ਤੈਅ ਕਰਨ ਲਈ 5-6 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਪਰ ਸਰਕਾਰ ਪੰਜਾਬ ਤੋਂ ਦਿੱਲ੍ਹੀ ਆਉਣ - ਜਾਣ ਦੇ ਸਫ਼ਰ ਨੂੰ ਆਸਾਨ ਬਣਾ ਰਹੀ ਹੈ। ਕੇਂਦਰ ਸਰਕਾਰ ਨੇ ਬੁੱਲੇਟ ਟ੍ਰੇਨ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਪੂਰਾ ਹੋਣ ਤੇ ਪੰਜਾਬ ਤੋਂ ਦਿੱਲ੍ਹੀ ਦਾ ਸਫ਼ਰ ਸਿਰਫ਼ 2 ਘੰਟੇ ਦਾ ਰਹਿ ਜਾਵੇਗਾ ।
ਨਵੀਂ ਦਿੱਲੀ ਤੋਂ ਪੰਜਾਬ ਦੇ ਕਿਸ ਸ਼ਹਿਰ ਤੱਕ ਚੱਲੇਗੀ ਇਹ ਟ੍ਰੇਨ :-
ਇਹ ਬੁੱਲੇਟ ਟ੍ਰੇਨ ਨਵੀਂ ਦਿੱਲੀ ਤੋਂ ਚੱਲ ਕੇ ਪੰਜਾਬ ਦੇ ਅੰਮ੍ਰਿਤਸਰ ਤੱਕ ਆਵੇਗੀ। ਇਸਦਾ ਰੂਟ ਦਿੱਲ੍ਹੀ ਤੋਂ ਬਾਅਦ ਬਹਾਦਰਗੜ੍ਹ, ਸੋਨੀਪਤ, ਕਰਨਾਲ, ਕੁਰੂਕੁਸ਼ੇਤਰ, ਅੰਬਾਲਾ,ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਦੀ ਲੰਘ ਕੇ ਅੰਮ੍ਰਿਤਸਰ ਜਾਵੇਗੀ। ਇਸ ਪੂਰੇ ਰੂਟ ਦੀ ਲੰਬਾਈ 465 ਕਿਲੋਮੀਟਰ ਹੈ।
ਬੁੱਲੇਟ ਟ੍ਰੇਨ ਲਈ ਸਰਕਾਰ ਦੀ ਯੋਜਨਾ :-
ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸਰਕਾਰ ਹਰਿਆਣਾ ਅਤੇ ਪੰਜਾਬ ਦੇ 343 ਪਿੰਡਾਂ ਦੀ ਜ਼ਮੀਨ ਐਕੂਆਇਰ ਕਰੇਗੀ। ਸਰਕਾਰ ਦਾ ਦਾਅਵਾ ਹੈ ਕਿ ਜੌ ਜ਼ਮੀਨ ਸਰਕਾਰ ਖਰੀਦੇਗੀ ਉਸਦਾ ਕਿਸਾਨਾਂ ਨੂੰ 5 ਗੁਣਾ ਜਿਆਦਾ ਮੁਆਵਜ਼ਾ ਮਿਲੇਗਾ। ਕਈ ਥਾਵਾਂ ਤੇ ਕਿਸਾਨ ਵਿਰੋਧ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾ ਰਹੀ ਹੈ। ਸਾਰੀ ਜ਼ਮੀਨ ਖ਼ਰੀਦ ਲੈਣ ਤੋਂ ਬਾਅਦ ਅੱਗੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ 61 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਤ ਲਾਗਤ ਲੱਗ ਸਕਦੀ ਹੈ।
ਕਿੰਨੇ ਸਮੇ ਵਿੱਚ ਪੰਜਾਬ ਤੋਂ ਦਿੱਲ੍ਹੀ ਪਹੁੰਚਾ ਦੇਵੇਗੀ ਬੁੱਲੇਟ ਟ੍ਰੇਨ:-
ਇਸ ਬੁੱਲੇਟ ਟ੍ਰੇਨ ਦੀ ਵੱਧ ਤੋਂ ਵੱਧ ਰਫ਼ਤਾਰ 350 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਜੇਕਰ ਇਹ ਟ੍ਰੇਨ ਆਪਣੀ ਔਸਤ ਗਤੀ 250 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਵੀ ਚੱਲਦੀ ਹੈ ਤਾਂ ਇਹ ਦਿੱਲ੍ਹੀ ਤੋਂ ਪੰਜਾਬ ਦਾ ਸਫ਼ਰ 2 ਘੰਟਿਆ ਵਿੱਚ ਤੈਅ ਕਰ ਸਕਦੀ ਹੈ। ਇਸ ਟ੍ਰੇਨ ਵਿੱਚ ਲਗਭਗ 750 ਯਾਤਰੀ ਇੱਕ ਵਾਰ ਵਿੱਚ ਸਫ਼ਰ ਕਰ ਸਕਦੇ ਹਨ।