Tata sumo 2025



 ਟਾਟਾ ਸੂਮੋ ਜਿਸ ਨੇ 1994 ਤੋਂ 2019 ਤੱਕ ਲੋਕਾਂ ਵਿੱਚ ਆਪਣਾ ਮਜ਼ਬੂਤ ਭਰੋਸਾ ਬਣਾਇਆ ਹੋਇਆ ਹੈ। ਟਾਟਾ ਵੱਲੋਂ 2025 ਵਿੱਚ ਟਾਟਾ ਸੂਮੋ ਨੂੰ ਦੁਬਾਰਾ ਲਾਂਚ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ 2025 ਵਿੱਚ ਗੱਡੀ ਖਰੀਦਣੀ ਚਾਹੁੰਦੇ ਹੋ ਤਾਂ ਟਾਟਾ ਸੂਮੋ ਇਕ ਸ਼ਾਨਦਾਰ ਗੱਡੀ ਹੈ ਤੁਸੀਂ ਇਸਨੂੰ ਲੈਣ ਬਾਰੇ ਸੋਚ ਸਕਦੇ ਹੋ। ਇਸ ਵਾਰ ਪਹਿਲਾ ਨਾਲੋਂ ਵੱਧ ਫੰਕਸ਼ਨ ਅਤੇ ਨਵੀਂ ਲੁੱਕ ਵਿੱਚ ਪੇਸ਼ ਕੀਤੀ ਜਾ ਰਹੀ ਹੈ। 

ਟਾਟਾ ਸੂਮੋ ਇੰਜਣ :- 

ਟਾਟਾ ਸੂਮੋ ਵਿੱਚ 2 ਇੰਜਣ ਆਪਸ਼ਨ ਮਿਲਣਗੇ ਜਿਸ  ਵਿੱਚ 2.2L ਡੀਜ਼ਲ ਇੰਜਣ ਜਿਹੜਾ ਕਿ 4 ਸਿਲੰਡਰ ਹੈ। ਅਤੇ 1.5 ਲੀਟਰ TDI ਪੈਟਰੋਲ ਇੰਜਣ ਜਿਹੜਾ ਕੇ 165 ps ਪੰਪ ਕਰੇਗਾ ਨਾਲ ਇਲੈਕਟ੍ਰਿਕ ਇੰਜਣ ਦੀ ਆਪਸ਼ਨ ਵੀ ਹੈ। ਤੁਸੀ ਇਹਨਾ ਵਿੱਚੋ ਕਿਸੇ ਵੀ ਆਪਸ਼ਨ ਵਿੱਚ ਖਰੀਦ ਸਕਦੇ ਹੋ।  


ਬਾਹਰੀ ਲੁੱਕ:-

ਜਿੱਥੇ ਕਿ ਟਾਟਾ ਸੂਮੋ ਨਵੀਂ ਲੁੱਕ ਵਿੱਚ ਪੇਸ਼ ਕੀਤੀ ਜਾ ਰਹੀ ਹੈ ਉੱਥੇ ਹੀ ਜੇਕਰ ਇਸਦੀ ਬਾਹਰੀ ਲੁੱਕ ਦੀ ਗੱਲ ਕਰੀਏ ਤਾਂ ਇਸਦੇ ਫ਼ਰੰਟ ਤੇ ਪ੍ਰੋਜੈਕਟਰ LED ਹੈੱਡ ਲਾਈਟ ਜੌ ਕਿ ਪਹਿਲਾ ਨਾਲੋਂ 2.5 ਗੁਣਾ ਜਿਆਦਾ ਤੇਜ਼ ਹਨ। ਨਾਲ ਹੀ 360 ਡਿਗਰੀ ਕੈਮਰਾ ਵੀ ਇਸ ਵਿੱਚ ਹੈ ਜਿਸ ਨਾਲ ਕਾਫੀ ਅਸਾਨੀ ਨਾਲ ਗੱਡੀ ਪਾਰਕ ਕਰ ਸਕਦੇ ਹਾਂ। ਪਿੱਛੇ LED TAIL ਲਾਈਟ ਹਨ। ਟਾਟਾ ਸੂਮੋ ਦੀ ਲੰਬਾਈ 4.6 ਮੀਟਰ ਹੈ ਜੌ ਕਿ ਕਾਫੀ ਜਿਆਦਾ ਵੱਡੀ ਹੈ ਇਸਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਜਿਆਦਾ ਸਪੇਸ ਇਸ ਵਿੱਚ ਮਿਲਣ ਵਾਲੀ ਹੈ। ਜੇਕਰ ਗੱਲ ਕਰੀਏ ਇਸਦੀ ਉੱਚਾਈ ਦੀ ਤਾਂ ਉਹ 1.8 ਮੀਟਰ ਹੈ। 




ਅੰਦਰੂਨੀ ਲੁੱਕ:- 

ਇਸ ਵਾਰ ਮਿਊਜ਼ਿਕ ਸਿਸਟਿਮ ਵਿੱਚ 12 ਸਪੀਕਰ ਜੌ ਕਿ JBL ਵੱਲੋਂ ਲਗਾਇਆ ਜਾ ਰਿਹਾ ਹੈ ਜਿਸਦੀ ਬਿਲਕੁਲ ਸਾਫ਼ ਅਵਾਜ਼ ਸੁਣਨ ਨੂੰ ਮਿਲੇਗੀ ਤੁਸੀ ਲੰਬੇ ਸਫ਼ਰ ਤੇ ਮਿਊਜ਼ਿਕ ਦਾ ਆਨੰਦ ਮਾਣ ਸਕਦੇ ਹੋ। ਇਕ 8 ਇੰਚ ਟੱਚ ਸਕ੍ਰੀਨ ਜਿਸ ਵਿੱਚ ਨਕਸ਼ੇ ਅਤੇ ਮਿਊਜ਼ਿਕ ਕੰਟਰੋਲ ਹੋਵੇਗਾ। ਇਹ ਸਕ੍ਰੀਨ ਅੰਦੁਰਨੀ ਲੁੱਕ ਨੂੰ ਕਾਫੀ ਸ਼ਾਨਦਾਰ ਬਣਾਉਦੀ ਹੈ। ਗੱਡੀ ਦੇ ਸਾਈਜ਼ ਦੇ ਹਿਸਾਬ ਨਾਲ ਕਾਫੀ ਵੱਡਾ ਕੈਬਿਨ ਮਿਲਣ ਵਾਲਾ ਹੈ ਜਿਸ ਵਿਚ 7-9 ਆਰਾਮਦਾਇਕ ਸੀਟਾਂ ਮਿਲਣਗੀਆਂ। ਅਸੀ ਪਰਿਵਾਰ ਨਾਲ ਅਰਾਮਦਾਇਕ ਯਾਤਰਾਵਾਂ ਕਰ ਸਕਦੇ ਹਾਂ।



ਸੁਰੱਖਿਆ:-

ਗੱਡੀ ਵਿੱਚ ਜੇਕਰ ਸੁਰੱਖਿਆ ਦੀ ਗੱਲ ਕਰੀਏ ਤਾਂ ਇਸ ਵਿੱਚ 6 ਏਅਰ ਬੈਗ ਹਨ। ਜੌ ਕਿ ਕਾਫੀ ਜਿਆਦਾ ਸੁਰੱਖਿਆ ਮੁਹਈਆ ਕਰਵਾਉਂਦੇ ਹਨ। ਇਸ ਵਿੱਚ ਡਿਸਕ ਬ੍ਰੇਕ ਕਾਫੀ ਜਿਆਦਾ ਮਜ਼ਬੂਤ ਹਨ ਜੌ ਕਿ ਜਿਆਦਾ ਸਪੀਡ ਵਿੱਚ ਗੱਡੀ ਨੂੰ ਕੰਟਰੋਲ ਕਰਨ ਵਿਚ ਕਾਫੀ ਸਹਾਇਤਾ ਕਰਦੇ ਹਨ।

ਟਾਟਾ ਸੂਮੋ ਦੀ ਐਵਰੇਜ:-

ਟਾਟਾ ਸੂਮੋ ਦਾ ਇਹਨਾ ਵੱਡਾ ਇੰਜਣ ਹੋਣ ਦੇ ਬਾਵਜੂਦ ਵੀ ਇਸਦੀ ਐਵਰੇਜ਼ ਲੱਗਭਗ 12-15 ਕਿਲੋਮੀਟਰ ਦੀ ਰਹਿਣ ਵਾਲੀ ਹੈ। ਜੌ ਕਿ ਟਾਟਾ ਸੂਮੋ ਦੇ ਹਿਸਾਬ ਨਾਲ ਕਾਫੀ ਜਿਆਦਾ ਹੈ। ਲੰਬੀ ਦੂਰੀ ਦੀਆਂ ਯਾਤਰਾਵਾਂ ਵਿੱਚ ਐਵਰੇਜ਼ ਕਾਫੀ ਜਿਆਦਾ ਲਾਭਦਾਇਕ ਹੋ ਸਕਦੀ ਹੈ। ਤੁਸੀ ਆਰਾਮ ਨਾਲ ਪਰਿਵਾਰ ਨਾਲ ਦੂਰ ਦੀਆਂ ਯਾਤਰਾਵਾਂ ਕਰ ਸਕਦੇ ਹੋ। 

ਟਾਟਾ ਸੂਮੋ ਦੀ ਕੀਮਤ:-

ਟਾਟਾ ਸੂਮੋ ਦੀ ਕੀਮਤ ਲਗਭਗ 9 ਲੱਖ ਤੋਂ ਸ਼ੁਰੂ ਹੋ ਕੇ 14 ਲੱਖ ਤੱਕ ਹੋ ਸਕਦੀ ਹੈ। ਇਸ ਕੀਮਤ ਵਿੱਚ ਤੁਹਾਨੂੰ ਪਾਵਰਫੁੱਲ ਇੰਜਣ, ਬੇਹਤਰੀਨ ਐਵਰੇਜ ਅਤੇ ਕਈ ਪ੍ਰੀਮੀਅਮ ਫੰਕਸ਼ਨ ਮਿਲਦੇ ਹਨ। ਇਸ ਵਿੱਚ ਕਾਫੀ ਅਲੱਗ - ਅਲੱਗ ਮਾਡਲ ਹਨ ਤੁਸੀ ਆਪਣੇ ਬਜਟ ਦੇ ਹਿਸਾਬ ਨਾਲ ਖ਼ਰੀਦ ਸਕਦੇ ਹੋ।

Post a Comment

Previous Post Next Post