ਕਿਸਾਨਾਂ ਲਈ ਡਰ ਦਾ ਮਾਹੌਲ, ਪੰਜਾਬ ਵਿੱਚ ਮੌਸਮ ਖ਼ਰਾਬ, ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ..

ਪੰਜਾਬ ਮੌਸਮ ਅੱਪਡੇਟ :-  ਪੰਜਾਬ ਵਿੱਚ ਭਖਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਮੌਸਮ ਦੇ ਬਦਲਣ ਨਾਲ ਥੋੜ੍ਹੀ ਰਾਹਤ ਮਿਲੀ ਹੈ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਮੀਂਹ ਪੈਣ ਨਾਲ ਮੌਸਮ ਵਿੱਚ ਕਾਫੀ ਫ਼ਰਕ ਪੈ ਗਿਆ ਹੈ। ਜਿੱਥੇ ਹੀ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਮੌਸਮ ਖ਼ਰਾਬ ਹੋਣ ਨਾਲ ਕਿਸਾਨਾਂ ਦੀ ਚਿੰਤਾ ਵਧੀ ਹੈ। ਕਿਉੰਕਿ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ ਤੇ ਥੋੜੇ ਹੀ ਦਿਨਾਂ ਤੱਕ ਇਸਦੀ ਕਟਾਈ ਸ਼ੁਰੂ ਹੋ ਜਾਵੇਗੀ। ਜਿਸ ਤਰ੍ਹਾਂ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਨਾਲ ਲੱਗਦੇ ਕਈ ਸੂਬਿਆ ਵਿੱਚ ਮੀਂਹ, ਗੜੇਮਾਰੀ ਤੇ ਤੇਜ ਹਵਾਵਾਂ ਅਉਣ ਬਾਰੇ ਦੱਸਿਆ ਗਿਆ ਹੈ ਤਾਂ ਇਸ ਨਾਲ ਫ਼ਸਲ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। 

                   ਵੀਰਵਾਰ ਤੋਂ ਮੀਂਹ ਅਲਰਟ ਜਾਰੀ ਕੀਤਾ ਗਿਆ ਸੀ ਪਰ ਮੀਂਹ ਪਿਆ ਨਹੀਂ ਹੈ। ਪਟਿਆਲਾ ਵਿੱਚ ਗੜ੍ਹੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਪਰ ਪੰਜਾਬ ਦੇ ਕਈ ਜ਼ਿਲਿਆ ਵਿੱਚ ਤਾਪਮਾਨ ਹਜੇ ਵੀ ਵੱਧ ਰਿਹਾ ਹੈ। ਇਸ ਵਾਰ ਸਭ ਤੋਂ ਵੱਧ ਤਾਪਮਾਨ ਬਠਿੰਡੇ ਜਿਲ੍ਹੇ ਵਿੱਚ ਵੱਧ ਰਿਹਾ ਹੈ। ਹੁਣ ਤੱਕ ਬਠਿੰਡੇ ਵਿੱਚ ਤਾਪਮਾਨ 42.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਹੋਰ ਕਈ ਜਿਲ੍ਹਿਆਂ ਵਿੱਚ ਵੀ ਤਾਪਮਾਨ ਵੱਧ ਰਿਹਾ ਹੈ ਪਰ ਬਠਿੰਡੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ।

                    ਜਿੱਥੇ ਪੰਜਾਬ ਵਿੱਚ ਮੀਂਹ ਲਈ ਅਲਰਟ ਜਾਰੀ ਕੀਤਾ ਗਿਆ ਸੀ, ਉੱਥੇ ਹੀ ਅੱਜ ਤੇਜ ਹਵਾਵਾਂ ਚੱਲਣ ਦੀ ਸੰਭਾਵਣਾ ਵੀ ਦੱਸੀ ਗਈ ਹੈ। ਪੰਜਾਬ ਦੇ ਕਈ ਜਿਲ੍ਹੇ ਜਿਵੇਂ ਕਿ ਲੁਧਿਆਣਾ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਬਰਨਾਲਾ, ਮਾਨਸਾ ਅਤੇ ਹੋਰ ਕਈ ਜਿਲ੍ਹਿਆਂ ਵਿੱਚ ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। 

Post a Comment

Previous Post Next Post