PBKS vs LSG highlights:- ਇੰਡੀਅਨ ਪ੍ਰੀਮੀਅਮ ਲੀਗ 2025 ਦੇ 54 ਵਾਂ ਮੈਚ ਪੰਜਾਬ ਕਿੰਗਜ਼ ਇਲੈਵਨ ਬਨਾਮ ਲਖਨਊ ਸੁਪਰ ਜਾਇੰਟਸ ਦੇ ਵਿੱਚਕਾਰ ਧਰਮਸਾਲਾ ਦੀ ਗਰਾਊਂਡ ਵਿੱਚ ਹੋਇਆ। ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ।
ਪੰਜਾਬ ਕਿੰਗਜ਼ ਇਲੈਵਨ ਦੀ ਬੱਲੇਬਾਜ਼ੀ:-
ਪੰਜਾਬ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪੰਜਾਬ ਨੇ 20 ਓਵਰ ਵਿੱਚ 236 ਰਨ ਬਣਾਏ। ਪੰਜਾਬ ਨੇ ਆਪਣੀਆਂ 5 ਵਿਕਟਾਂ ਗਵਾਈਆ।
ਪੰਜਾਬ ਦੇ ਬੱਲੇਬਾਜਾਂ ਵਿੱਚ ਪ੍ਰਭਸਿਮਰਨ ਨੇ ਇਸ ਪਾਰੀ ਵਿੱਚ ਲਗਾਤਾਰ ਤੀਜਾ ਅਰਧ ਸੈਂਕੜਾ ਬਣਾਇਆ। ਪ੍ਰਭ ਨੇ 48 ਗੇਂਦਾਂ ਵਿੱਚ 189.58 ਦੀ ਸਟ੍ਰਾਇਕ ਰੇਟ ਨਾਲ 91 ਰਨ ਬਣਾਏ। ਪ੍ਰਭਸਿਮਰਨ ਨੇ ਇਸ ਪਾਰੀ ਵਿੱਚ 7 ਛੱਕੇ ਅਤੇ 6 ਚੌਂਕੇ ਲਗਾਏ। ਆਪਣੇ ਆਈਪੀਐਲ ਦੇ ਕਰੀਅਰ ਵਿੱਚ ਦੂਜੇ ਸੈਕੜੇ ਦੇ ਇਸ ਵਾਰ ਫਿਰ ਬਹੁਤ ਕਰੀਬ ਸਨ ਪ੍ਰਭਸਿਮਰਨ ਸਿੰਘ ਪਰ ਉਹ 9 ਰਨ ਪਹਿਲਾਂ ਹੀ ਆਊਟ ਹੋ ਗਏ। 91 ਰਨ ਬਣਾ ਕੇ ਪ੍ਰਭਸਿਮਰਨ ਸਿੰਘ ਪਲੇਅਰ ਆਫ ਮੈਚ ਬਣੇ।
ਪ੍ਰੀਆਂਸ ਅਰਯਾ 4 ਗੇਂਦਾਂ ਵਿੱਚ 1 ਰਨ ਬਣਾ ਕੇ ਆਊਟ ਹੋ ਗਏ। ਜੋਸ ਇੰਗਲਿਸ਼ ਨੇ 14 ਗੇਂਦਾਂ ਵਿੱਚ 30 ਰਨ, ਪੰਜਾਬ ਦੀ ਟੀਮ ਦੇ ਕਪਤਾਨ ਸ਼੍ਰੇਆਸ ਇਯਰ 25 ਗੇਂਦਾਂ ਵਿੱਚ 45, ਨਿਹਾਲ ਵਡੇਰਾ 9 ਗੇਂਦਾਂ ਚ 16 ਰਨ, ਸ਼ਸ਼ਾਂਕ ਸਿੰਘ 15 ਗੇਂਦਾਂ ਵਿੱਚ 33 ਰਨ ਅਤੇ ਮਾਰਕਸ ਸਟੋਇਨਿਸ ਨੇ 5 ਗੇਂਦਾਂ ਵਿੱਚ 15 ਰਨ ਬਣਾਏ। ਇਸ ਤਰ੍ਹਾਂ 5 ਵਿਕਟਾਂ ਗਵਾ ਕੇ 20 ਓਵਰ ਵਿੱਚ ਪੰਜਾਬ ਦੀ ਟੀਮ ਨੇ ਲਖਨਊ ਨੂੰ 237 ਰਨ ਦਾ ਟਾਰਗੇਟ ਦਿੱਤਾ।
ਪੰਜਾਬ ਦੀ ਗੇਂਦਬਾਜੀ :-
237 ਰਨ ਦਾ ਟਾਰਗੇਟ ਪੂਰਾ ਕਰਨ ਆਈ ਲਖਨਊ ਦੀ ਟੀਮ 20 ਓਵਰ ਵਿੱਚ ਮਾਤਰ 199 ਰਨ ਹੀ ਬਣਾ ਪਾਈ। ਪੰਜਾਬ ਦੇ ਗੇਂਦਬਾਜਾਂ ਨੇ ਲਖਨਊ ਨੂੰ 199 ਰਨ ਤੇ ਹੀ ਰੋਕ ਦਿੱਤਾ। ਅਰਸ਼ਦੀਪ ਸਿੰਘ ਨੇ ਕੱਲ੍ਹ ਦੇ ਮੈਚ ਦੌਰਾਨ ਆਪਣੇ ਪੂਰੇ ਜੌਹਰ ਦਿਖਾਏ ਹਨ। 2019 ਤੋਂ ਬਾਅਦ ਅਰਸ਼ਦੀਪ ਨੇ 6 ਸਾਲ ਬਾਅਦ ਪਾਵਰ ਪਲੇਅ ਵਿੱਚ ਤਿੰਨ ਓਵਰ ਕਰਵਾਏ। ਅਰਸ਼ਦੀਪ ਨੇ ਆਪਣੇ ਦੂਜੇ ਹੀ ਓਵਰ ਵਿੱਚ 1 ਰਨ ਦੇ ਕੇ 2 ਵਿਕਟਾਂ ਲਈਆਂ। ਅਰਸ਼ਦੀਪ ਨੇ 4 ਓਵਰ ਵਿੱਚ ਕੁੱਲ 16 ਰਨ ਦੇ ਕੇ 3 ਵਿਕਟਾਂ ਆਪਣੇ ਨਾਮ ਕਰ ਲਈਆਂ। ਮਾਰਕੋ ਜਾਨਸਨ ਨੇ 4 ਓਵਰ ਵਿੱਚ 31 ਰਨ ਦੇ ਕੇ 1 ਵਿਕਟ ਲਈ। ਓਮਰਜ਼ਾਈ ਨੇ 4 ਓਵਰ ਵਿੱਚ 33 ਰਨ ਅਤੇ 2 ਵਿਕਟਾਂ ਲਈਆਂ। ਯੁਜ਼ਵੇਂਦਰ ਚਾਹਲ 4 ਓਵਰ ਵਿੱਚ 50 ਰਨ 1 ਵਿਕਟ ਲਈ। ਵਿਜੈ ਕੁਮਾਰ ਗੇਂਦਬਾਜੀ ਕਰਨ ਆਏ ਪੰਜਾਬ ਲਈ ਕਾਫੀ ਮਹਿੰਗੇ ਸਾਬਿਤ ਹੋਏ ਵਿਜੈ ਨੇ 3 ਓਵਰ ਵਿੱਚ 49 ਰਨ ਦਿੱਤੇ ਜੌ ਕਿ ਕਾਫੀ ਜਿਆਦਾ ਸਨ। ਮਾਰਕਸ ਸਟੋਈਨਿਸ ਨੇ 1 ਓਵਰ ਵਿੱਚ 17 ਰਨ ਦਿੱਤੇ।
ਇਸ ਤਰ੍ਹਾਂ ਪੰਜਾਬ ਦੇ ਗੇਂਦਬਾਜਾਂ ਨੇ ਲਖਨਊ ਦੀ ਟੀਮ ਨੂੰ 199 ਤੇ ਹੀ ਰੋਕ ਦਿੱਤਾ ਅਤੇ ਇਹ ਮੈਚ ਪੰਜਾਬ ਦੀ ਟੀਮ 37 ਰਨ ਨਾਲ ਜਿੱਤ ਗਈ। ਇਸ ਮੈਚ ਦੇ ਜਿੱਤਣ ਤੋਂ ਬਾਅਦ ਪੰਜਾਬ ਪੁਆਇੰਟ ਬੋਰਡ ਤੇ ਦੂਸਰੇ ਨੰਬਰ ਤੇ ਆ ਗਈ ਹੈ।
ਲਖਨਊ ਦੀ ਬੱਲੇਬਾਜ਼ੀ :-
ਲਖਨਊ ਦੀ ਟੀਮ ਸਾਮ੍ਹਣੇ 237 ਰਨ ਦਾ ਟਾਰਗੇਟ ਸੀ। ਪਰ ਲਖਨਊ ਦੀ ਬੱਲੇਬਾਜ਼ੀ ਕੁੱਝ ਖ਼ਾਸ ਨਹੀਂ ਰਹੀ ਇਸ ਕਰਕੇ 20 ਓਵਰ ਵਿੱਚ 199 ਰਨ ਹੀ ਬਣਾਏ ਅਤੇ 37 ਰਨ ਨਾਲ ਇਹ ਮੈਚ ਹਾਰ ਗਏ। ਮਿਸ਼ੇਲ ਮਾਰਸ਼ 0 ਰਨ ਤੇ ਅਰਸ਼ਦੀਪ ਦੀ ਗੇਂਦ ਤੇ ਕੈਚ ਆਊਟ ਹੋ ਗਏ। ਮਾਰਕ੍ਰਮ ਨੇ 10 ਗੇਂਦਾਂ ਵਿੱਚ 13 ਰਨ ਬਣਾਏ। ਲਖਨਊ ਦੀ ਟੀਮ ਦੇ ਕਪਤਾਨ ਰਿਸ਼ਭ ਪੰਤ ਵੀ 17 ਗੇਂਦਾਂ ਵਿੱਚ 18 ਰਨ ਬਣਾ ਕੇ ਆਊਟ ਹੋ ਗਏ। ਆਯੂਸ਼ ਬਡੋਨੀ ਅਤੇ ਅਬਦੁਲ ਸਮਦ ਨੇ ਕੁੱਝ ਰਨਾਂ ਦੀ ਸਾਂਝੇਦਾਰੀ ਕੀਤੀ ਪਰ ਇਹ ਵੀ ਆਪਣੀ ਟੀਮ ਨੂੰ ਜਿੱਤ ਨਹੀਂ ਦਵਾ ਸਕੇ। ਆਯੂਸ਼ ਨੇ ਆਪਣੇ ਟੀਮ ਲਈ ਸ਼ਾਨਦਾਰ ਪਾਰੀ ਖੇਡੀ। ਆਯੂਸ਼ ਨੇ 40 ਗੇਂਦਾਂ ਵਿੱਚ 74 ਰਨ ਬਣਾਏ ਅਤੇ ਅਬਦੁਲ ਸਮਦ ਨੇ 24 ਗੇਂਦਾਂ ਵਿੱਚ 45 ਰਨ ਬਣਾਏ। ਲਖਨਊ ਦੀ ਟੀਮ 20 ਓਵਰ ਵਿੱਚ 199 ਰਨ ਬਣਾ ਕੇ ਇਹ ਮੈਚ ਹਾਰ ਜਾਂਦੀ ਹੈ।