Punjab weather update :-
1 ਮਈ ਦੀ ਰਾਤ ਨੂੰ ਪੰਜਾਬ ਵਿਚ ਤੇਜ ਹਨੇਰੀ ਤੂਫ਼ਾਨ ਆਇਆ ਅਤੇ ਕਈ ਸ਼ਹਿਰਾਂ ਵਿਚ ਮੀਂਹ ਨਾਲ ਗੜ੍ਹੇਮਾਰੀ ਵੀ ਹੋਈ। ਕਾਫੀ ਜਿਆਦਾ ਬਿਜਲੀ ਚਮਕਣ ਅਤੇ ਬੱਦਲ ਦੀ ਗਰਜ ਦੇਖਣ ਨੂੰ ਮਿਲੀ ਹੈ। ਤੇਜ ਹਵਾਵਾਂ ਚੱਲਣ ਕਾਰਨ ਦਰੱਖਤ ਟੁੱਟ ਕੇ ਰੋਡ ਉਪਰ ਡਿੱਗ ਗਏ ਹਨ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਮ੍ਹਣਾ ਕਰਨਾ ਪਿਆ ਹੈ।
ਮੌਸਮ ਵਿਭਾਗ IMD ਵੱਲੋ ਪੰਜਾਬ ਵਿੱਚ 7 ਤਾਰੀਖ ਤੱਕ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਚਲਦੇ ਮੌਸਮ ਵਿਭਾਗ ਵੱਲੋਂ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿੱਚ ਤੇਜ ਮੀਂਹ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਬੀਤੀ ਰਾਤ 25-30 ਕਿਮੀ ਰਫ਼ਤਾਰ ਨਾਲ ਤੇਜ ਹਵਾਵਾਂ ਅਤੇ ਹਨੇਰੀ ਚਲਦੀ ਰਹੀ ਹੈ ਕਾਫੀ ਸ਼ਹਿਰਾਂ ਵਿੱਚ ਮੀਂਹ ਵੀ ਪਿਆ ਹੈ। ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਤੇਜ ਹਾਵਵਾ ਦੀ ਰਫ਼ਤਾਰ 80 ਕਿਮੀ ਪ੍ਰਤੀ ਘੰਟਾ ਤੋਂ ਵੀ ਵੱਧ ਹੋ ਸਕਦੀ ਹੈ। ਜਿਸ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਲਈ ਕੁਝ ਦਿਨ ਸਾਨੂੰ ਸੁਚੇਤ ਰਹਿਣਾ ਪਵੇਗਾ।
ਤਾਪਮਾਨ ਵਿੱਚ ਗਿਰਾਵਟ:-
ਕੱਲ ਰਾਤ ਮੀਂਹ ਹਨੇਰੀ ਤੋਂ ਬਾਅਦ ਮੌਸਮ ਵਿੱਚ ਗਿਰਾਵਟ ਆਈ ਹੈ। ਜਿੱਥੇ ਕਿ ਲੋਕ ਗਰਮੀ ਨਾਲ ਪਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਇਹ ਸੀ ਕਿ ਮਈ ਵਿੱਚ ਗਰਮੀ ਹੋਰ ਤੇਜ ਹੋ ਸਕਦੀ ਹੈ। ਪਰ ਉਹਨਾਂ ਨੂੰ ਮਈ ਦੇ ਪਹਿਲੇ ਹਫ਼ਤੇ ਇਸ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਮਈ ਦਾ ਪਹਿਲਾ ਹਫ਼ਤਾ ਮੀਂਹ ਅਤੇ ਹਨ੍ਹੇਰੀ ਦਾ ਦੱਸਿਆ ਹੈ।
ਦਿੱਲ੍ਹੀ ਵਿੱਚ ਰੈੱਡ ਅਲਰਟ ਜਾਰੀ:-
ਪੰਜਾਬ ਦੇ ਨਾਲ ਲੱਗਦੇ ਕਈ ਸੂਬਿਆ ਵਿੱਚ ਵਿੱਚ ਮੌਸਮ ਖਰਾਬ ਹੋ ਗਿਆ ਹੈ। ਭਾਰਤ ਦੀ ਰਾਜਧਾਨੀ ਦਿੱਲ੍ਹੀ ਵਿੱਚ ਕੱਲ ਰਾਤ ਤੋਂ ਲਗਾਤਾਰ ਮੌਸਮ ਖਰਾਬ ਹੈ। ਦਿੱਲ੍ਹੀ ਵਿੱਚ ਰਾਤ ਤੋਂ ਤੇਜ਼ ਮੀਂਹ ਅਤੇ ਹਨ੍ਹੇਰੀ ਤੂਫ਼ਾਨ ਆਇਆ ਹੈ। ਦਿੱਲ੍ਹੀ ਵਿੱਚ ਹਵਾ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਦੇਖੀ ਗਈ ਹੈ। ਏਅਰਪੋਰਟ ਦੇ ਨਾਲ ਪੈਂਦੇ ਮਹੀਪਾਲਪੁਰ ਵਿੱਚ ਸਵੇਰ 4 ਵਜੇ ਤੋਂ ਤੇਜ਼ ਮੀਂਹ ਅਤੇ ਹਨ੍ਹੇਰੀ ਆਈ ਹੈ। ਜਿਸ ਕਾਰਨ ਏਅਰਪੋਰਟ ਤੇ ਫਲਾਈਟ ਦੇਰੀ ਨਾਲ ਚਲ ਰਹੀਆਂ ਹਨ। ਦਿੱਲ੍ਹੀ ਦੇ ਕਈ ਸ਼ਹਿਰਾਂ ਵਿੱਚ ਮੀਂਹ ਜਿਆਦਾ ਪੈਣ ਕਾਰਨ ਸੜਕਾਂ ਤੇ ਪਾਣੀ ਖੜ ਗਿਆ ਹੈ ਜਿਸ ਕਾਰਨ ਡਿਊਟੀ ਜਾਣ ਵਾਲਿਆ ਲਈ ਮੁਸ਼ਕਿਲ ਖੜੀ ਹੋ ਗਈ ਹੈ।
ਆਈ ਐੱਮ ਡੀ ਨੇ ਦਿੱਲ੍ਹੀ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਕਿਉੰਕਿ ਦਿੱਲ੍ਹੀ ਵਿੱਚ ਮੌਸਮ ਇੱਕ ਦਮ ਬਦਲ ਗਿਆ ਹੈ ਜਿਸ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਈ ਐੱਮ ਡੀ ਨੇ ਲੋਕਾਂ ਨੂੰ ਯਾਤਰਾ ਕਾਰਨ ਤੋਂ ਮਨ੍ਹਾ ਕੀਤਾ ਹੈ।
