Ola S1 X Plus:- ਆਪਣੇ ਦੇਸ਼ ਵਿੱਚ ਇਲੈਕਟ੍ਰਿਕ ਸਕੂਟਰ ਬਨਾਉਣ ਵਿੱਚ ola ਕੰਪਨੀ ਨੇ ਕਾਫੀ ਜਿਆਦਾ ਰਫ਼ਤਾਰ ਫੜੀ ਹੈ। Ola ਨੇ ਬਹੁਤ ਸਾਰੇ ਇਲੈਕਟ੍ਰਿਕ ਸਕੂਟਰ ਬਣਾਏ ਹਨ। ਇਸ ਕੰਪਨੀ ਦੇ ਸਕੂਟਰ ਬਾਕੀ ਕੰਪਨੀ ਨਾਲੋਂ ਕਾਫੀ ਵਧੀਆ ਹਨ ਅਤੇ ਇਸਦੀ ਕੀਮਤ ਵੀ ਬਾਕੀ ਕੰਪਨੀਆਂ ਨਾਲੋਂ ਘੱਟ ਹੈ। ਘੱਟ ਬਜਟ ਦੇ ਵਿੱਚ ola ਕੰਪਨੀ ਨੇ ola S1 X Plus ਸਕੂਟਰ ਲਾਂਚ ਕੀਤਾ ਸੀ ਜਿਸਦੀ ਮਾਰਕੀਟ ਵਿੱਚ ਬਹੁਤ ਜਿਆਦਾ ਡਿਮਾਂਡ ਹੈ। ਆਉ ਇਸ ਸਕੂਟਰ ਦੇ ਸਿਸਟਮ ਅਤੇ ਕੀਮਤ ਬਾਰੇ ਜਾਣਦੇ ਹਾਂ:-
Ola S1 X Plus ਦੀ ਕੀਮਤ:-
ਜਿਵੇਂ ਕਿ ਮਾਰਕੀਟ ਵਿੱਚ ਇਲੈਕਟ੍ਰਿਕ ਸਕੂਟਰ ਦੀ ਕੀਮਤ ਡੇਢ ਲੱਖ ਰੁਪਏ ਤੱਕ ਵੀ ਹੈ। ਪਰ ola S1 X Plus ਦੀ ਕੀਮਤ ਸਿਰਫ਼ 1 ਲੱਖ 8 ਹਜਾਰ ਰੁਪਏ ਹੈ। ਜੌ ਕਿ ਬਾਕੀ ਇਲੈਕਟ੍ਰਿਕ ਸਕੂਟਰ ਨਾਲੋਂ ਕਾਫੀ ਘੱਟ ਹੈ। ਇਸ ਕੀਮਤ ਵਿੱਚ ਜੌ ਸਿਸਟਮ ola ਕੰਪਨੀ ਦੇ ਰਹੀ ਹੈ ਹੋਰ ਕੋਈ ਵੀ ਕੰਪਨੀ ਇਸ ਕੀਮਤ ਵਿੱਚ ਇਹਨਾਂ ਵਧੀਆ ਸਿਸਟਿਮ ਨਹੀਂ ਦਿੰਦੀ ਹੈ।
ਜੇਕਰ ਤੁਹਾਡੇ ਕੋਲ ਇਹ ਸਕੂਟਰ ਲੈਣ ਲਈ ਇਹਨੇ ਪੈਸੇ ਨਹੀਂ ਹਨ ਤਾਂ ਕੰਪਨੀ ਪਹਿਲਾ ਇੱਕ ਵੀ ਪੈਸਾ ਲਏ ਬਿਨਾਂ ਇਹ ਸਕੂਟਰ ਤੁਹਾਨੂੰ ਆਸਾਨ ਕਿਸ਼ਤਾਂ ਤੇ ਵੀ ਦੇ ਦਿੰਦੀ ਹੈ। ਤੁਸੀ 3317 ਰੁਪਏ ਦੀਆਂ ਆਸਾਨ ਕਿਸ਼ਤਾਂ 36 ਮਹੀਨੇ ਲਈ ਕਰਵਾ ਸਕਦੇ ਹੋ। ਇਸ ਸਕੀਮ ਵਿੱਚ ਤੁਸੀ ਇੱਕ ਵੀ ਪੈਸਾ ਦਿੱਤੇ ਬਿਨਾਂ ਸਕੂਟਰ ਆਪਣੇ ਘਰ ਲਿਜਾ ਸਕਦੇ ਹੋ।
Ola S1 X Plus ਦੀ ਲੁੱਕ ਅਤੇ ਵਿਸ਼ੇਸ਼ਤਾਵਾਂ:-
Ola S1 X Plus ਦੀ ਲੁੱਕ ਕੰਪਨੀ ਨੇ ਕਾਫ਼ੀ ਸ਼ਾਨਦਾਰ ਬਣਾਈ ਹੈ ਅਤੇ ਨਾਲ ਹੀ ਆਰਾਮਦਾਇਕ ਸਫ਼ਰ ਲਈ ਵੀ ਖ਼ਾਸ ਧਿਆਨ ਰੱਖਿਆ ਹੈ। ਜੇਕਰ ਗੱਲ ਕਰੀਏ ਇਸਦੇ ਸਿਸਟਮ ਦੀ ਤਾਂ ਇਸ ਵਿੱਚ ਪੂਰਾ ਡਿਜੀਟਲ ਸਿਸਟਮ ਦਿੱਤਾ ਗਿਆ ਹੈ। ਇਸ ਵਿੱਚ ਫਰੰਟ ਤੇ 4.2 ਇੰਚ ਦੀ ਵੱਡੀ ਟੱਚ ਡਿਸਪਲੇ, ਅੱਗੇ ਤੇ ਪਿੱਛੇ LED ਲਾਈਟ, ਡਿਜੀਟਲ ਸਪੀਡ ਮੀਟਰ, ਇੰਡੀਕੇਟਰ, ਡਿਸਕ ਬ੍ਰੇਕ, ਟਿਊਬਲੈਸ ਟਾਇਰ ਅਤੇ ਸਮਾਰਟ ਚਾਰਜਿੰਗ ਪੋਰਟ ਵਰਗੇ ਸਮਾਰਟ ਫੰਕਸ਼ਨ ਮਿਲਦੇ ਹਨ। ਇਸ ਸਕੂਟਰ ਦੀ ਸੀਟ ਦੀ ਲੰਬਾਈ ਕਾਫ਼ੀ ਜਿਆਦਾ ਹੈ ਅਤੇ ਕਾਫੀ ਆਰਾਮਦਾਇਕ ਵੀ ਹਨ। ਇਸ ਵਿੱਚ ਹੈਲਮੇਟ ਅਤੇ ਹੋਰ ਸਮਾਨ ਰੱਖਣ ਲਈ ਸਪੇਸ ਵੀ ਮਿਲ ਜਾਂਦੀ ਹੈ। ਇਸ ਸਕੂਟਰ ਦਾ ਵਜ਼ਨ 113 ਕਿਲੋ ਹੈ।
ਬੈਟਰੀ ਅਤੇ ਸਪੀਡ:-
ਇਸ ਵਿੱਚ 4kwh ਦੀ ਬੈਟਰੀ ਹੈ। ਇਸ ਬੈਟਰੀ ਦੀ ਲਾਈਫ 4-5 ਸਾਲ ਦੀ ਹੈ। ਇਸਦੀ ਪਾਵਰ 5.5kw ਹੈ। ਇਸਦਾ ਫਾਸਟ ਚਾਰਜਰ ਇਸਨੂੰ 6 ਘੰਟੇ ਵਿੱਚ ਫੁੱਲ ਚਾਰਜ ਕਰ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫੁੱਲ ਚਾਰਜ ਤੇ ਇਹ ਸਕੂਟਰ 242 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ।
ਇਸਦੀ ਸਪੀਡ 125 ਕਿਲੋਮੀਟਰ ਪ੍ਰਤੀ ਘੰਟਾ ਹੈ। ਜਿਸ ਨਾਲ ਲੰਬਾ ਸਫ਼ਰ ਵੀ ਕਾਫੀ ਅਸਾਨੀ ਨਾਲ ਕਰ ਸਕਦੇ ਹਾਂ। ਜੇਕਰ ਇਸਨੂੰ ਘੱਟ ਸਪੀਡ ਤੇ ਚਲਾਇਆ ਜਾਵੇ ਤਾਂ ਇਸਦੀ ਦੂਰੀ ਹੋਰ ਵੀ ਵੱਧ ਸਕਦੀ ਹੈ।
Ola S1 X Plus ਦੇ ਰੰਗ ਅਤੇ ਮਾਡਲ:-
ਇਸ ਸਕੂਟਰ ਵਿੱਚ 2-3 ਰੰਗ ਹਨ ਤੁਸੀ ਆਪਣੀ ਪਸੰਦ ਦੇ ਹਿਸਾਬ ਨਾਲ ਕੋਈ ਵੀ ਰੰਗ ਲੈ ਸਕਦੇ ਹੋ। ਇਸ S1 ਸੀਰੀਜ਼ ਦੇ ਹੋਰ ਵੀ ਮਾਡਲ ਹਨ ਹਰ ਮਾਡਲ ਦੀ ਕੀਮਤ ਅਲੱਗ - ਅਲੱਗ ਹੈ ਤੁਸੀਂ ਆਪਣੀ ਪਸੰਦ ਅਤੇ ਬਜਟ ਦੇ ਹਿਸਾਬ ਨਾਲ ਕੋਈ ਵੀ ਮਾਡਲ ਖਰੀਦ ਸਕਦੇ ਹੋ।