UPI ਟਰਾਂਜ਼ੈਕਸ਼ਨ ਜੇਕਰ 2000 ਤੋਂ ਵੱਧ ਹੈ ਤਾਂ ਕੀ ਉਸ ਉਪਰ ਲਗੇਗਾ GST?



ਅੱਜ ਕੱਲ ਪੂਰੇ ਭਾਰਤ ਵਿੱਚ ਜਿਆਦਾਤਰ ਲੋਕ ਯੂਨੀਫਾਇਰਡ ਪੈਮੇਂਟਸ ਇੰਟਰਫੇਸ (UPI) ਦਾ ਹੀ ਉਪਯੋਗ ਕਰਦੇ ਹਨ। ਹਰ ਵਿਅਕਤੀ ਹੁਣ ਕੋਈ ਵੀ ਪੈਮੇਂਟ ਹੈ ਉਸਨੂੰ UPI ਦੇ ਦੁਆਰਾ ਹੀ ਕਰਨਾ ਆਸਾਨ ਸਮਝਦਾ ਹੈ। ਕੋਈ ਵੀ ਵਿਅਕਤੀ ਆਪਣੇ ਕੋਲ ਕੈਸ਼ ਨਹੀਂ ਰੱਖਦਾ ਹੈ। ਵੱਡੇ - ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਤੋਂ ਛੋਟੇ ਪਿੰਡਾਂ ਵਿੱਚ ਵੀ UPI ਦਾ ਹੀ ਉਪਯੋਗ ਹੁੰਦਾ ਹੈ। ਪਰ ਥੋੜੇ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਇਕ ਅਫਵਾਹ ਫੈਲ ਰਹੀ ਹੈ ਕਿ ਜੇਕਰ ਕੋਈ ਵੀ ਵਿਅਕਤੀ 2000 ਤੋਂ ਜਿਆਦਾ ਆਨਲਾਈਨ ਪੈਮੇਂਟ ਕਰਦਾ ਹੈ ਤਾਂ ਸਰਕਾਰ ਉਸ ਉਪਰ GST ਲਾਗੂ ਕਰਨ ਬਾਰੇ ਸੋਚ ਰਹੀ ਹੈ। ਆਉ ਜਾਣਦੇ ਹਾਂ ਇਸ ਗੱਲ ਵਿਚ ਕਿੰਨੀ ਸੱਚਾਈ ਹੈ।


UPI ਟੈਕਸ ਨੂੰ ਲੈ ਕੇ ਸਰਕਾਰ ਦਾ ਬਿਆਨ:-

CBIC ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਗੱਲ ਬਿਲਕੁਲ ਕਲੀਅਰ ਕੀਤੀ ਹੈ ਕਿ ਜੌ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਕਿ ਸਰਕਾਰ 2000 ਤੋਂ ਵੱਧ UPI  ਟਰਾਂਜ਼ੈਕਸ਼ਨ ਤੇ GST ਲਾਗੂ ਕਰ ਰਹੀ ਹੈ ਇਹ ਬਿਲਕੁਲ ਝੂਠ ਹੈ। ਓਹਨਾ ਦੱਸਿਆ ਕਿ UPI ਤੇ GST ਲਗਾਉਣ ਬਾਰੇ ਸਰਕਾਰ ਨੇ ਅਜਿਹਾ ਕੁੱਝ ਵੀ ਸੋਚਿਆ ਨਹੀ ਹੈ ਅਤੇ ਨਾ ਹੀ ਉਹ ਕਿਸੇ ਕਿਸਮ ਦਾ ਟੈਕਸ ਇਸ ਉਪਰ ਲਗਾ ਰਹੇ ਹਨ। ਓਹਨਾ ਕਿਹਾ ਕਿ ਤੁਸੀਂ ਬੜੇ ਅਰਾਮ ਨਾਲ ਇਸ ਸੁਵਿਧਾ ਦਾ ਆਨੰਦ ਮਾਣ ਸਕਦੇ ਹੋ।

Post a Comment

Previous Post Next Post