ਆਪਣੀ ਧੀ ਦੇ ਕੰਨਿਆ ਦਾਨ ਲਈ ਬਚਾਓ 194 ਰੁਪਏ ਹਰ ਰੋਜ ਅਤੇ ਪਾਉ 29 ਲੱਖ ਰੁਪਏ..

 


ਅਸੀਂ ਅਕਸਰ ਹੀ ਆਪਣੇ ਬੱਚਿਆ ਦੇ ਚੰਗੇ ਭਵਿੱਖ ਲਈ ਕੁਝ ਨਾ ਕੁਝ ਸੋਚਦੇ ਰਹਿੰਦੇ ਹਾਂ ਚਾਹੇ ਉਹ ਬੱਚਿਆ ਦੀ ਪੜ੍ਹਾਈ ਲਈ ਹੋਵੇ ਜਾਂ ਫਿਰ ਬੱਚੀ ਦੇ ਕੰਨਿਆ ਦਾਨ ਲਈ ਅਤੇ ਓਹਨਾ ਦੇ ਭਵਿੱਖ ਲਈ ਸੇਵਿੰਗ ਕਰਦੇ ਰਹਿੰਦੇ ਹਾਂ। ਬੱਚਿਆ ਦੇ ਉੱਜਵਲ ਭਵਿੱਖ ਅਤੇ ਧੀ ਦੇ ਕੰਨਿਆ ਦਾਨ ਲਈ LIC ਦੀ ਕੰਨਿਆ ਦਾਨ ਪਾਲਿਸੀ ਬਹੁਤ ਹੀ ਜਿਆਦਾ ਵਧੀਆ ਪਾਲਿਸੀ ਹੈ। ਵੈਸੇ ਤਾਂ LIC ਦੀਆ ਪਹਿਲਾ ਵੀ ਬਹੁਤ ਸਾਰੀਆ ਪੋਲਸੀਆ ਹਨ ਪਰ ਆਉ ਜਾਣਦੇ ਹਾਂ ਕਿ ਇਸ ਪਾਲਿਸੀ ਵਿੱਚ ਸਾਨੂੰ ਕੀ ਲਾਭ ਮਿਲੇਗਾ:-


 ਪਾਲਿਸੀ ਵਿੱਚ ਕੁੱਲ ਕਿੰਨੀ ਰਕਮ ਭਰਨੀ ਹੈ:-

ਇਸ ਪਾਲਿਸੀ ਵਿੱਚ ਸਾਨੂੰ ਹਰ ਰੋਜ ਦੇ 194 ਰੁਪਏ ਅਤੇ ਇੱਕ ਮਹੀਨੇ ਵਿੱਚ ਤਕਰੀਬਨ 6100 ਰੁਪਏ ਸਮੇਤ GST ਭਰਨੇ ਪੈਣਗੇ। ਇਸ ਪਾਲਿਸੀ ਵਿੱਚ ਕੁੱਲ 21 ਸਾਲ ਤੱਕ ਪੈਸੇ ਭਰਨੇ ਹਨ। ਪਾਲਿਸੀ ਦੇ ਪਹਿਲੇ ਮਹੀਨੇ 6100 ਰੁਪਏ ਭਰਨੇ ਪੈਂਦੇ ਹਨ ਪਰ ਬਾਅਦ ਵਿੱਚ GST ਘੱਟ ਜਾਂਦੀ ਹੈ। GST ਘੱਟਣ ਦੇ ਨਾਲ ਅਸੀਂ 21 ਸਾਲਾਂ ਵਿੱਚ ਕੁੱਲ ਰਕਮ 14,47,000/- ਰੁਪਏ ਭਰਨੀ ਹੈ।


ਕਿੰਨੇ ਸਮੇਂ ਬਾਅਦ ਕਿੰਨੇ ਪੈਸੇ ਮਿਲਣਗੇ:-


ਪਾਲਿਸੀ ਸੁਰੂ ਹੋਣ ਤੋਂ 5 ਸਾਲ ਬਾਅਦ 1,05,000/- ਰੁਪਏ ਮਿਲਣਗੇ।

ਪਾਲਿਸੀ ਦੇ 10 ਸਾਲ ਪੂਰੇ ਹੋਣ ਤੇ 1,05,000/- ਰੁਪਏ ਮਿਲਣਗੇ।

ਪਾਲਿਸੀ ਦੇ 15 ਸਾਲ ਪੂਰੇ ਹੋਣ ਤੇ 1,05,000/- ਰੁਪਏ ਮਿਲਣਗੇ।

ਪਾਲਿਸੀ ਦੇ 20 ਸਾਲ ਤੇ ਵੀ 1,05,000/- ਰੁਪਏ ਮਿਲਣਗੇ।

ਪਾਲਿਸੀ ਦੇ 24 ਸਾਲ ਪੂਰੇ ਹੋਣ ਤੇ 13,49,700/- ਰੁਪਏ ਮਿਲਣਗੇ।

ਪਾਲਿਸੀ ਦੇ 25 ਸਾਲ ਪੂਰੇ ਹੋਣ ਤੇ 11,55,000/- ਰੁਪਏ ਮਿਲਣਗੇ। 

ਇਸ ਤਰ੍ਹਾਂ ਪਾਲਿਸੀ ਦੇ 25 ਸਾਲ ਪੂਰੇ ਹੋਣ ਤੇ ਸਾਨੂੰ ਕੁੱਲ ਰਕਮ 29,24,700/- ਰੁਪਏ ਮਿਲ ਜਾਣਗੇ।


ਪਾਲਿਸੀ ਦੇ ਹੋਰ ਲਾਭ:-


ਇਸ ਪਾਲਿਸੀ ਦੇ ਦੋ ਸਾਲਾਂ ਤੋਂ ਬਾਅਦ ਅਸੀਂ ਕੁੱਝ ਰਕਮ ਦਾ ਲੋਨ ਵੀ ਲੈ ਸਕਦੇ ਹਾਂ। ਇਸ ਪਾਲਿਸੀ ਵਿੱਚ LIC ਸੇਵਿੰਗ ਦੇ ਨਾਲ - ਨਾਲ ਸਾਨੂੰ ਲੋਨ ਦੀ ਸੁਵਿਧਾ ਵੀ ਦੇ ਰਹੀ ਹੈ।


ਜੇਕਰ ਪਾਲਿਸੀ ਦੇ ਚੱਲਦੇ ਹੀ ਬੱਚੇ ਦੇ ਪਿਤਾ ਜਾਂ ਮਾਤਾ ਜਿਸਦੇ ਨਾਮ ਤੇ ਪਾਲਿਸੀ ਹੈ ਜੇਕਰ ਉਸਦੀ ਮੌਤ ਹੋ ਜਾਂਦੀ ਹੈ ਤਾਂ ਬੱਚੇ ਨੂੰ 12,50,000/- ਰੁਪਏ ਮਿਲਦੇ ਹਨ। ਜੇਕਰ ਮੌਤ ਐਕਸੀਡੈਂਟ ਦੇ ਕਾਰਨ ਹੁੰਦੀ ਹੈ ਤਾਂ ਇਹ ਰਕਮ 25,00,000/- ਰੁਪਏ ਹੋ ਜਾਂਦੀ ਹੈ।


ਪਿਤਾ ਦੀ ਮੌਤ ਹੋਣ ਤੇ ਪਾਲਿਸੀ ਦੀਆਂ ਕਿਸ਼ਤਾਂ ਬੰਦ ਹੋ ਜਾਂਦੀਆ ਹਨ ਫਿਰ ਤੁਹਾਡੇ ਤੋਂ ਕੋਈ ਵੀ ਰੁਪਈਆ ਨਹੀਂ ਲਿਆ ਜਾਂਦਾ ਪਰ ਪਿਤਾ ਦੀ ਮੌਤ ਤੋਂ ਬਾਅਦ LIC ਹੋਰ ਵੀ ਜਿਆਦਾ ਲਾਭ ਦਿੰਦੀ ਹੈ। ਜਿਵੇਂ ਕਿ ਜੌ 12,50,000/- ਰੁਪਏ ਰਕਮ ਹੈ ਇਸਦੇ 10% ਦੇ ਹਿਸਾਬ ਨਾਲ ਬੱਚੇ ਨੂੰ ਪੈਨਸ਼ਨ ਲੱਗ ਜਾਂਦੀ ਹੈ ਇਹ ਪੈਨਸ਼ਨ ਬੱਚੇ ਨੂੰ 25 ਸਾਲ ਦੀ ਉਮਰ ਤੱਕ ਮਿਲਦੀ ਹੈ। 25 ਵੇਂ ਸਾਲ ਵਿੱਚ ਬਾਕੀ ਸਾਰੀ ਰਕਮ ਵੀ ਬੱਚੇ ਨੂੰ ਮਿਲ ਜਾਂਦੀ ਹੈ।


ਇਸ ਪਾਲਿਸੀ ਵਿੱਚ ਅਸੀਂ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਬਣਾ ਸਕਦੇ ਹਾਂ ਅਤੇ ਆਪਣੀ ਧੀ ਦੇ ਕੰਨਿਆ ਦਾਨ ਲਈ ਵੀ ਬੇਫ਼ਿਕਰ ਹੋ ਸਕਦੇ ਹਾਂ। ਜੌ ਸੁਪਨੇ ਸਾਡੇ ਬੱਚੇ ਛੋਟੇ ਹੁੰਦੇ ਦੇਖਦੇ ਹਨ ਅਸੀਂ ਆਪਣੇ ਬੱਚਿਆਂ ਦੇ ਉਹ ਸੁਪਨੇ ਇਸ ਪਾਲਿਸੀ ਦੀ ਸਹਾਇਤਾ ਨਾਲ ਪੂਰੇ ਕਰ ਸਕਦੇ ਹਾਂ।


ਇਹ ਪਾਲਿਸੀ ਲੜਕੀ ਅਤੇ ਲੜਕੇ ਦੋਨਾਂ ਲਈ ਹੈ। ਅਸੀ ਦੋਨਾਂ ਲਈ ਇਸ ਪਾਲਿਸੀ ਦਾ ਲਾਭ ਲੈ ਸਕਦੇ ਹਾਂ।


Post a Comment

Previous Post Next Post