ਹਲਵਾਰਾ ਏਅਰਪੋਰਟ ਦਾ ਕੰਮ ਹੋਇਆ ਮੁਕੰਮਲ, ਜਲਦ ਹੀ ਸ਼ੁਰੂ ਹੋਵੇਗੀ ਹਵਾਈ ਯਾਤਰਾ..



ਆਮ ਆਦਮੀ ਪਾਰਟੀ ਦੇ MP ਸੰਜੀਵ ਅਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ ਹਲਵਾਰਾ ਏਅਰਪੋਰਟ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ ਹੈ। ਜਲਦ ਹੀ ਪਹਿਲੀ ਉਡਾਣ ਸ਼ੁਰੂ ਕੀਤੀ ਜਾਵੇਗੀ। ਓਹਨਾ ਨੇ ਦਸਿਆ ਕਿ ਸ਼ੁਰੂਆਤ ਵਿਚ 2 ਫਲਾਈਟ ਸ਼ੁਰੂ ਕੀਤੀਆਂ ਜਾਣਗੀਆਂ। ਏਅਰਪੋਰਟ ਦੇ ਨਾਲ ਓਹਨਾ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਦਾ ਵਿਕਾਸ ਵੀ ਨਾਲ ਦੀ ਨਾਲ ਹੋਵੇਗਾ। ਏਅਰਪੋਰਟ ਦੇ ਨਾਲ ਲੱਗਦੇ ਸਾਰੇ ਰੋਡ ਨਵੇਂ ਬਣਾਏ ਜਾਣਗੇ। ਓਹਨਾ ਨੇ ਦਸਿਆ ਕਿ ਲੁਧਿਆਣਾ ਵਾਸੀਆਂ ਨੂੰ ਇਸ ਗਰਮੀ ਵਿੱਚ ਬਿਜਲੀ ਤੋਂ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਕਿਉੰਕਿ 200 ਨਵੇਂ ਟ੍ਰਾਂਸਫਾਰਮਰ ਲਗਾਉਣ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। 

ਏਅਰਪੋਰਟ ਤੋਂ ਪਹਿਲੀ ਉਡਾਣ ਕਦੋਂ ਭਰੀ ਜਾ ਸਕਦੀ ਹੈ:-

ਸੰਜੀਵ ਅਰੋੜਾ ਨੇ ਦਸਿਆ ਕਿ ਏਅਰਪੋਰਟ ਦਾ ਕੰਮ ਨਿਰੰਤਰ ਜਾਰੀ ਰੱਖਣ ਲਈ ਆਮ ਆਦਮੀ ਪਾਰਟੀ ਵੱਲੋ ਫੰਡ ਦਿੱਤਾ ਗਿਆ ਹੈ ਤਾਂ ਕਿ ਜਲਦ ਕੰਮ ਖ਼ਤਮ ਕਰਕੇ ਪਹਿਲੀ ਉਡਾਣ ਭਰੀ ਜਾ ਸਕੇ। ਓਹਨਾ ਨੇ ਦਸਿਆ ਕਿ ਹਲਵਾਰਾ ਏਅਰਪੋਰਟ ਤੇ ਸਿਵਲ ਕੰਮ ਖ਼ਤਮ ਹੋ ਗਿਆ ਹੈ।ਫਲਾਈਟ ਸ਼ੁਰੂ ਕਰਨ ਲਈ ਓਹਨਾ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਹੈ।

ਓਹਨਾ ਦਸਿਆ ਨੇ ਕਿ ਮਾਰਚ ਮਹੀਨੇ ਵਿੱਚ ਏਅਰਪੋਰਟ ਅਥਾਰਟੀ ਟੀਮ ਵਲੋਂ ਹਲਵਾਰਾ ਏਅਰਪੋਰਟ ਦਾ ਦੌਰਾ ਕੀਤਾ ਗਿਆ ਹੈ। ਓਹਨਾ ਨੇ ਏਅਰਪੋਰਟ ਦੇ ਕੰਮ ਵਿਚ ਕੁਝ ਕਮੀਆ ਨੋਟ ਕਰਵਾਈਆਂ ਹਨ। ਓਹਨਾ ਵੱਲੋ ਦਸੀਆਂ ਕਮੀਆ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਇਹ ਕੰਮ ਖ਼ਤਮ ਹੋਣ ਤੋਂ ਬਾਅਦ ਏਅਰਪੋਰਟ ਅਥਾਰਟੀ ਟੀਮ ਦੁਬਾਰਾ ਇਸਦੀ ਜਾਂਚ ਕਰੇਗੀ ਅਤੇ ਓਹਨਾ ਵੱਲੋ ਕਲੀਅਰੈਂਸ ਮਿਲਣ ਤੋਂ ਬਾਅਦ PWD ਵਲੋਂ ਪ੍ਰੋਜੈਕਟ ਦੇ ਦਿੱਤਾ ਜਾਵੇਗਾ। ਇਸਦੇ ਬਾਅਦ ਲੋਕਲ ਅਤੇ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣਗੀਆ ਜਿਸ ਵਿੱਚ ਪਹਿਲਾ ਸਿਰਫ  2 ਫਲਾਈਟ ਹੀ ਸ਼ੁਰੂ ਕੀਤੀਆਂ ਜਾਣਗੀਆਂ।

Post a Comment

Previous Post Next Post