ਬਜਾਜ ਚੇਤਕ :- ਜੇਕਰ ਤੁਸੀਂ ਆਪਣੇ ਲਈ ਘੱਟ ਬਜਟ ਵਿੱਚ ਇੱਕ ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਹੋ ਤਾਂ ਬਜਾਜ ਚੇਤਕ ਤੋਂ ਵਧੀਆ ਸਕੂਟਰ ਨਹੀਂ ਮਿਲ ਸਕਦਾ। ਇਹ ਸਕੂਟਰ ਇਕ ਵਾਰ ਚਾਰਜਿੰਗ ਵਿੱਚ 153 ਕਿਲੋਮੀਟਰ ਚੱਲ ਸਕਦਾ ਹੈ ਇਹ ਬਜਾਜ ਦਾ ਦਾਅਵਾ ਹੈ। ਇਹ ਸਕੂਟਰ ਆਪਣੇ ਘੱਟ ਬਜਟ ਵਿੱਚ ਵੱਧ ਸਫ਼ਰ ਤੈਅ ਕਰਨ ਅਤੇ ਆਪਣੀ ਵਧੀਆ ਲੁੱਕ ਕਰਕੇ ਕਾਫ਼ੀ ਚਰਚਾ ਵਿੱਚ ਹੈ।
ਬਜਾਜ ਚੇਤਕ ਦੀ ਸ਼ਾਨਦਾਰ ਲੁੱਕ :-
ਬਜਾਜ ਕੰਪਨੀ ਵੱਲੋਂ ਬਜਾਜ ਚੇਤਕ ਨੂੰ ਕਾਫੀ ਸ਼ਾਨਦਾਰ ਲੁੱਕ ਦਿੱਤੀ ਗਈ ਹੈ ਜੌ ਕਿ ਦੇਖਣ ਵਿੱਚ ਕਾਫੀ ਪਿਆਰਾ ਲੱਗਦਾ ਹੈ। ਇਸਦੀ ਸੀਟ ਲੰਬੀ ਅਤੇ ਆਰਾਮਦਾਇਕ ਹੈ। ਕੰਪਨੀ ਨੇ ਇਸਦੇ ਸੋਕਰ ਤੇ ਵੀ ਕਾਫੀ ਵਧੀਆ ਕੰਮ ਕੀਤਾ ਹੈ ਜੌ ਕਿ ਖਰਾਬ ਰੋਡ ਤੇ ਵੀ ਬੜੇ ਅਰਾਮ ਨਾਲ ਚੱਲਦਾ ਹੈ।
ਏਡਵਾਂਸ ਸਿਸਟਮ:-
ਬਜਾਜ ਚੇਤਕ ਵਿਚ LED ਹੈਂਡ ਲਾਈਟ, LED ਇੰਡੀਕੇਟਰ, ਬਹੁਤ ਸ਼ਾਨਦਾਰ LED ਟੱਚ ਸਕਰੀਨ, ਡਿਜੀਟਲ ਸਪੀਡ ਮੀਟਰ, ਡਿਸਕ ਬ੍ਰੇਕ, ਯੂ ਏਸ ਬੀ ਟਾਈਪ ਚਾਰਜਿੰਗ, ਹੈਲਮੇਟ ਅਤੇ ਹੋਰ ਸਮਾਨ ਰੱਖਣ ਲਈ ਕਾਫੀ ਸਪੇਸ ਵੀ ਹੈ। ਇਸ ਵਿਚ 4 ਰੰਗ ਹਨ ਤੁਸੀ ਕੋਈ ਵੀ ਰੰਗ ਲੈ ਸਕਦੇ ਹੋ। ਕੰਪਨੀ ਨੇ ਜਿੰਨੀ ਵਧੀਆ ਇਸਨੂੰ ਲੁੱਕ ਦਿੱਤੀ ਹੈ ਉਸ ਤੋਂ ਵੀ ਜਿਆਦਾ ਵਧੀਆ ਇਸਦਾ ਸਿਸਟਮ ਹੈ।
ਬੈਟਰੀ ਅਤੇ ਸਪੀਡ:-
ਸਮਾਰਟ ਲੁੱਕ ਅਤੇ ਵਧੀਆ ਸਿਸਟਿਮ ਦੇ ਨਾਲ - ਨਾਲ ਇਸਦੀ ਪ੍ਰਫੋਰਮੈਂਸ ਵੀ ਲਾਜਵਾਬ ਹੈ। ਕੰਪਨੀ ਨੇ ਇਸ ਵਿੱਚ 3.5 ਕਿਲੋਵਾਟ ਦੀ ਸਮਤਾ ਵਾਲੀ ਬੈਟਰੀ ਦਿੱਤੀ ਹੈ। ਇਹ ਬੈਟਰੀ 3 ਘੰਟੇ ਵਿਚ ਫੁੱਲ ਚਾਰਜ ਹੋ ਕੇ 153 ਕਿਲੋਮੀਟਰ ਸਫ਼ਰ ਤੈਅ ਕਰਦੀ ਹੈ। ਇਸਦੀ ਸਪੀਡ 73 ਕਿਲੋਮੀਟਰ ਪ੍ਰਤੀ ਘੰਟਾ ਹੈ।
ਬਜਾਜ ਚੇਤਕ ਦੀ ਕੀਮਤ:-
ਬਜਾਜ ਚੇਤਕ ਦੇ ਕਾਫ਼ੀ ਮਾਡਲ ਹਨ ਹਰ ਇਕ ਮਾਡਲ ਦੀ ਅਲੱਗ - ਅਲੱਗ ਕੀਮਤ ਹੈ। ਇਸਦੀ ਕੀਮਤ 98,500 ਤੋਂ ਸ਼ੁਰੂ ਹੋ ਕੇ 1,35,000 ਤੱਕ ਹੈ। ਇਹਨੇ ਘੱਟ ਬਜਟ ਵਿੱਚ ਬਹੁਤ ਵਧੀਆ ਏਡਵਾਂਸ ਸਿਸਟਮ ਵਾਲਾ ਸਕੂਟਰ ਮਿਲ ਰਿਹਾ ਹੈ।