ਪ੍ਰਿਆਂਸ਼ ਆਰੀਆ ਨੇ ਆਈਪੀਐਲ ਦੇ ਆਪਣੇ ਪਹਿਲੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਧਮਾਕੇਦਾਰ ਪਾਰੀ ਖੇਡੀ ਜਿਸ ਵਿੱਚ ਪ੍ਰਿਆਂਸ਼ ਨੇ 42 ਗੇਂਦਾਂ ਵਿੱਚ 103 ਦੌੜਾਂ ਬਣਾਈਆਂ। ਇਹ ਆਈਪੀਐਲ ਵਿੱਚ ਚੌਥਾ ਸਭ ਤੋਂ ਤੇਜ਼ ਸੈਂਕੜਾ ਹੈ। ਪੰਜਾਬ ਦੀ ਟੀਮ ਨੇ 20 ਓਵਰ ਵਿੱਚ ਟੋਟਲ 219 ਦੌੜਾਂ ਬਣਾਈਆਂ। ਪਰ ਚੇੱਨਈ ਦੀ ਟੀਮ 20 ਓਵਰ ਵਿੱਚ ਸਿਰਫ 201 ਦੌੜਾਂ ਹੀ ਬਣਾ ਪਾਈ। ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਸੀਜ਼ਨ ਦਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਹੁਣ ਆਈਪੀਐਲ ਵਿਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕੀਤਾ ਹੈ।
Tags
Sports
