ਹੁਣ ਸਮੁੰਦਰੀ ਪਾਣੀ ਹੋਵੇਗਾ ਪੀਣ ਯੋਗ, DRDO ਨੇ ਕੱਢੀ ਨਵੀਂ ਤਕਨੀਕ..



ਨਵੀਂ ਦਿੱਲੀ :- ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗੇਨਾਈਜੇਸ਼ਨ ਨੇ ਸਮੁੰਦਰੀ ਪਾਣੀ ਪੀਣ ਦੇ ਯੋਗ ਬਣਾ ਦਿੱਤਾ ਹੈ। ਸਮੁੰਦਰੀ ਪਾਣੀ ਨੂੰ ਪੀਣ ਯੋਗ ਬਨਾਉਣ ਲਈ ਸਵਦੇਸ਼ੀ ਤਕਨੀਕ ਵਿਕਸਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।


ਇਸ ਤਕਨੀਕ ਨੂੰ ਬਣਾਉਣ ਦਾ ਖਿਆਲ ਕਿੱਥੋਂ ਆਇਆ:-

ਪ੍ਰਧਾਨ ਮੰਤਰੀ ਨਰਿੰਦਰ ਮੋਦੀ 2017 ਵਿੱਚ ਇਜ਼ਰਾਇਲ ਦੇ ਦੌਰੇ ਤੇ ਗਏ। ਇਸ ਦੌਰਾਨ ਪੀ ਐੱਮ ਮੋਦੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਬੀਚ ਤੇ ਗਏ। ਪੀ ਐੱਮ ਮੋਦੀ ਨੇ ਉੱਥੇ ਇੱਕ ਜੀਪ ਦੀ ਤਰ੍ਹਾਂ ਦਿਖਣ ਵਾਲਾ ਇਕ ਛੋਟਾ ਵਾਹਨ ਦੇਖਿਆ। ਜਦ ਇਹਨਾ ਨੇ ਪੁੱਛਿਆ ਤਾਂ ਓਹਨਾ ਦੱਸਿਆ ਕਿ ਇਸ ਯੰਤਰ ਨਾਲ ਸੁਮੰਦਰ ਦੇ ਖਾਰੇ ਪਾਣੀ ਨੂੰ ਮਿੱਠਾ ਬਣਾ ਕੇ ਪੀਣ ਯੋਗ ਬਣਾਇਆ ਜਾਂਦਾ ਹੈ। ਇਸ ਗੱਲ ਤੋਂ ਮੋਦੀ ਕਾਫੀ ਪ੍ਰਭਾਵਿਤ ਹੋਏ। ਪੀ ਐੱਮ ਮੋਦੀ ਨੇ ਇਸ ਬਾਰੇ ਭਾਰਤ ਦੀ DRDO ਸੰਸਥਾ ਨਾਲ ਚਰਚਾ ਕੀਤੀ। ਹੁਣ ਪੂਰੇ 8 ਸਾਲ ਬਾਅਦ ਡੀ ਆਰ ਡੀ ਓ ਨੇ ਇਜ਼ਰਾਈਲ ਦੀ ਤਰ੍ਹਾਂ ਸਮੁੰਦਰੀ ਪਾਣੀ ਪੀਣ ਯੋਗ ਬਨਾਉਣ ਦਾ ਕਾਰਨਾਮਾ ਸਿੱਧ ਕੀਤਾ ਹੈ।


ਕਿੱਥੇ ਅਤੇ ਕਿੰਨੇ ਸਮੇਂ ਵਿੱਚ ਕੀਤਾ ਸਿੱਧ :- 

DRDO ਨੇ ਹਾਈ ਪ੍ਰੈਸਰ ਵਾਲੇ ਸਮੁੰਦਰ ਦੇ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਲਈ ਬਹੁਪਰਤੀਏ ਪਾਲੀਮਰ ਝਿੱਲੀ ਵਿਕਸਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਪਾਲੀਮਰ ਝਿੱਲੀ ਕਾਨਪੁਰ ਵਿਚ ਸਥਿਤ ਲੈਬ ਵਿੱਚ ਵਿਕਸਤ ਕੀਤੀ ਗਈ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਬਹੁਪਰਤੀਏ ਪਾਲੀਮਰ ਝਿੱਲੀ ਸਿਰਫ ਅੱਠ ਮਹੀਨਿਆਂ ਵਿੱਚ ਵਿਕਸਤ ਕੀਤੀ ਗਈ ਹੈ।





Post a Comment

Previous Post Next Post