ਪੰਜਾਬ ਚ ਬਣੇਗਾ ਨਵਾ 6 ਲਾਈਨ ਬਾਈਪਾਸ, ਟ੍ਰੈਫਿਕ ਤੋਂ ਮਿਲੇਗੀ ਰਾਹਤ..

 

ਜ਼ੀਰਕਪੁਰ ਬਾਈਪਾਸ - ਪੰਜਾਬ ਵਿੱਚ ਬਣਨ ਜਾ ਰਿਹਾ ਹੈ ਨਵਾਂ 6 ਲਾਈਨ ਬਾਈਪਾਸ ਜਿਸ ਨਾਲ ਟ੍ਰੈਫਿਕ ਤੋਂ ਮਿਲੇਗੀ ਵੱਡੀ ਰਾਹਤ। ਇਹ ਬਾਈਪਾਸ ਪੰਜਾਬ ਦੇ ਕਈ ਸ਼ਹਿਰਾਂ ਦੀ ਪੈਂਦੀ ਟ੍ਰੈਫਿਕ ਨੂੰ ਖ਼ਤਮ ਕਰੇਗਾ। 

        ਇਹ ਬਾਈਪਾਸ ਜ਼ੀਰਕਪੁਰ - ਪਟਿਆਲਾ ਹਾਈਵੇਅ NH -7 ਤੋਂ ਸ਼ੁਰੂ ਹੋ ਕੇ ਜ਼ੀਰਕਪੁਰ - ਪਰਵਾਣੂ ਹਾਈਵੇਅ NH -5 ਤੱਕ ਜਾਵੇਗਾ। ਇਹ ਪੰਚਕੁਲਾ, ਹਰਿਆਣਾ ਵਿੱਚ ਜਾ ਕੇ ਖਤਮ ਹੋਵੇਗਾ। ਇਹ ਹਾਈਵੇਅ ਪਟਿਆਲਾ, ਦਿੱਲ੍ਹੀ, ਮੋਹਾਲੀ ਐਰੋਸਿਟੀ ਤੋਂ ਆਵਾਜਾਈ ਨੂੰ ਮੋੜ ਕੇ ਹਿਮਾਚਲ ਪ੍ਰਦੇਸ਼ ਨੂੰ ਸਿੱਧਾ ਸੰਪਰਕ ਜ਼ੀਰਕਪੁਰ, ਪੰਚਕੂਲਾ ਤੇ ਨੇੜੇ ਦੇ ਪੈਂਦੇ ਪਿੰਡਾਂ- ਸ਼ਹਿਰਾਂ ਦੀ ਟ੍ਰੈਫਿਕ ਘੱਟ ਕਰੇਗਾ। ਟ੍ਰੈਫਿਕ ਘੱਟ ਜਾਣ ਦੇ ਨਾਲ ਯਾਤਰੀਆਂ ਦੇ ਸਮੇਂ ਦੀ ਕਾਫ਼ੀ ਬੱਚਤ ਹੋਵੇਗੀ। 

       ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੈਬਨਿਟ ਕਮੇਟੀ ਨੇ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਦੀ ਮੰਨਜ਼ੂਰੀ ਦਿੱਤੀ ਹੈ। 19.2 ਕਿਲੋਮੀਟਰ ਲੰਬਾ ਇਹ ਬਾਈਪਾਸ ਪੰਜਾਬ ਸਰਕਾਰ ਦੇ ਮਾਸਟਰ ਪਲਾਨ ਤਹਿਤ ਬਣਾਇਆ ਜਾਵੇਗਾ।  ਇਸ ਬਾਈਪਾਸ ਨੂੰ ਬਨਾਉਣ ਵਿੱਚ 1,878.31 ਕਰੋੜ ਰੁਪਏ ਦੀ ਲਾਗਤ ਲਗੇਗੀ। ਇਸ ਹਾਈਵੇਅ ਨੂੰ ਬਨਾਉਣ ਵਿੱਚ ਸਮਾਂ ਜ਼ਰੂਰ ਜਿਆਦਾ ਲੱਗ  ਸਕਦਾ ਹੈ ਅਤੇ ਲੋਕਾਂ ਨੂੰ ਥੋੜ੍ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਹਾਈਵੇਅ ਦੇ ਕੰਮ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੂੰ ਟ੍ਰੈਫਿਕ ਤੋਂ ਰਾਹਤ ਤੇ ਓਹਨਾ ਦੇ ਸਮੇਂ ਦੀ ਭਾਰੀ ਬੱਚਤ ਹੋਵੇਗੀ।

Post a Comment

Previous Post Next Post