ਕੁੜੀ ਨੇ ਦਿੱਤਾ ਪਿਆਰ ਚ ਧੋਖਾ ਮੁੰਡੇ ਨੇ ਕੀਤੀ ਖੁਦਖੁਸ਼ੀ..

 ਪਵਨਪ੍ਰੀਤ ਸਿੰਘ ਪਿੰਡ ਮੁੱਲਾਂਪੁਰ ਦਾ ਰਹਿਣ ਵਾਲਾ ਸੀ ਜਿਸਨੇ ਥੋੜੇ ਦਿਨ ਪਹਿਲਾ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਪ੍ਰੇਮਿਕਾ ਦੇ ਘਰ ਅੱਗੇ ਜਾ ਕੇ ਸਲਫ਼ਾਸ ਪੀ ਕੇ ਖੁਦਖੁਸ਼ੀ ਕਰ ਲਈ। 

ਲੁਧਿਆਣਾ ਦੇ ਨੇੜੇ ਪੈਂਦੇ ਪਿੰਡ ਮੁੱਲਾਂਪੁਰ ਦੀ ਇਹ ਘਟਨਾ ਹੈ ਜਿੱਥੇ ਕਿ ਪਰਿਵਾਰ ਵਲੋਂ ਦੱਸਿਆ ਗਿਆ ਕਿ ਪਵਨਪ੍ਰੀਤ ਸਿੰਘ ਇਕ ਕਿਰਨਦੀਪ ਕੌਰ ਨਾਮ ਦੀ ਕੁੜੀ ਨੂੰ ਪਿਆਰ ਕਰਦਾ ਸੀ। ਜੌ ਕਿ 10 ਸਾਲਾਂ ਤੋਂ ਪ੍ਰੇਮ ਸੰਬੰਧਾਂ ਵਿੱਚ ਸਨ। ਇਹਨਾਂ ਦੋਹਾਂ ਦਾ ਵਿਆਹ ਤੈਅ ਹੋ ਚੁੱਕਿਆ ਸੀ, ਅਤੇ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ। ਪਵਨਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਬਾਅਦ ਵਿੱਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਜਾਤੀ ਨੂੰ ਲੈ ਕੇ ਵਿਆਹ ਤੋਂ ਇੰਨਕਾਰ ਕਰ ਦਿੱਤਾ। ਕਿਰਨਦੀਪ ਤੇ ਉਸਦੇ ਪਰਿਵਾਰ ਵੱਲੋਂ ਵਿਆਹ ਤੋਂ ਇੰਨਕਾਰ ਕਰਨ ਤੋਂ ਬਾਅਦ ਪਵਨਪ੍ਰੀਤ ਸਿੰਘ ਆਪਣੇ ਪੂਰੇ ਪਰਿਵਾਰ ਸਮੇਤ ਓਹਨਾਂ ਨੂੰ ਵਿਆਹ ਲਈ ਮਨਾਉਣ ਲਈ ਓਹਨਾ ਦੇ ਘਰ ਗਏ ਤਾਂ ਉੱਥੇ ਓਹਨਾ ਨੂੰ ਜਲੀਲ ਕਰਕੇ ਘਰੋਂ ਕੱਢ ਦਿੱਤਾ ਗਿਆ। ਬਾਅਦ ਵਿੱਚ ਕਿਰਨਦੀਪ ਕੌਰ ਦੇ ਭਰਾ ਵਲੋਂ ਫੋਨ ਕਰਕੇ ਗੱਲ ਬਾਤ ਕਰਨ ਦੇ ਬਹਾਨੇ ਇੱਕਲੇ ਨੂੰ ਹਲਵਾਰੇ ਬੁਲਾ ਲਿਆ ਗਿਆ ਤੇ ਇਸਤੋਂ ਬਾਅਦ ਪਵਨਪ੍ਰੀਤ ਨੇ ਸਲਫ਼ਾਸ ਪੀ ਲਈ।

ਇਸਦੇ ਤਹਿਤ ਪਵਨਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਵੱਲੋਂ ਸੁਧਾਰ ਥਾਣੇ ਵਿੱਚ ਪਵਨਪ੍ਰੀਤ ਸਿੰਘ ਨੂੰ ਖੁਦਖੁਸ਼ੀ ਕਰਨ ਉਕਸਾਉਣ ਦੇ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਕਿਰਨਦੀਪ ਕੌਰ ਤੇ ਉਸਦੇ ਪਿਤਾ ਰਾਜਿੰਦਰ ਸਿੰਘ, ਭਰਾ ਗੁਰਚਰਨ ਸਿੰਘ, ਦੋਵੇਂ ਭੈਣਾਂ, ਉਸਦੀ ਮਾਂ ਅਤੇ ਹਲਵਾਰੇ ਪਿੰਡ ਦੇ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਖ਼ਿਲਾਫ਼ ਦਰਜ ਕਰਵਾਈ ਗਈ ਹੈ।

Post a Comment

Previous Post Next Post