ਹਲਕਾ ਰਾਏਕੋਟ ਦੇ ਅਧੀਨ ਪੈਂਦੇ ਪਿੰਡ ਲੀਲ੍ਹ ਵਿਚ ਲੋਕਾਂ ਨਾਲ ਮਾਰੀ ਗਈ ਇਕ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਰਾਹੁਲ ਗੋਇਲ ਨਾਮ ਦਾ ਵਿਅਕਤੀ ਆਪਣੇ ਆਪ ਨੂੰ ਸੱਤਾਧਾਰੀ ਆਗੂ ਦਾ ਕਿਸੇ ਨੂੰ PA ਦੱਸ ਤੇ ਕਿਸੇ ਨੂੰ ਉਸਦਾ ਖ਼ਾਸ ਦੋਸਤ ਦੱਸ ਕੇ ਓਹਨਾ ਦੇ ਕੰਮ ਕਰਵਉਣ ਦਾ ਝਾਂਸਾ ਦੇ ਕੇ ਲੱਖਾ ਰੁਪਏ ਦੀ ਠੱਗੀ ਮਾਰੀ ਹੈ।
ਰਾਹੁਲ ਗੋਇਲ ਪੁੱਤਰ ਪ੍ਰੇਮ ਚੰਦ ਜੀਂਦ ਹਰਿਆਣਾ ਤੋਂ ਆ ਕੇ ਕਈ ਸਾਲਾਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਸੀ। ਪਿੰਡ ਵਿੱਚ ਉਸਨੇ ਕਰਿਆਨੇ ਦੀ ਦੁਕਾਨ ਖੋਲ੍ਹ ਲਈ ਅਤੇ ਪਿੰਡ ਵਿੱਚ ਆਪਣਾ ਮਕਾਨ ਵੀ ਬਣਾ ਲਿਆ। ਫਿਰ ਲੋਕਾਂ ਨੂੰ ਸੱਤਾਧਾਰੀ ਆਗੂ ਦਾ ਦੋਸਤ ਤੇ ਕਿਸੇ ਨੂੰ ਨਾਲ ਪੜ੍ਹਦਾ ਦੱਸ ਅਤੇ ਉਸ ਨਾਲ ਆਪਣੀਆ ਫੋਟੋਆ ਦਿਖਾ ਕੇ ਓਹਨਾ ਦੇ ਸਰਕਾਰੀ ਕੰਮ ਕਰਵਉਣ ਦਾ ਲਾਲਚ ਦੇਣ ਲੱਗ ਪਿਆ। ਜਿਸਦੇ ਤਹਿਤ ਉਸਨੇ ਲੀਲ੍ਹ ਪਿੰਡ ਤੇ ਇਲਾਕੇ ਦੇ ਨਾਮਵਰ ਲੋਕਾਂ ਨਾਲ ਲੱਖਾ ਰੁਪਏ ਦੀ ਠੱਗੀ ਮਾਰੀ। ਅਤੇ ਬੀਤੀ ਰਾਤ ਨੂੰ ਰਾਹੁਲ ਗੋਇਲ ਆਪਣੇ ਪਰਿਵਾਰ ਸਮੇਤ ਪਿੰਡ ਛੱਡ ਕੇ ਭੱਜ ਗਿਆ ਹੈ ਜਿਸਦਾ ਅਜੇ ਕੁੱਝ ਪਤਾ ਨਹੀਂ ਲੱਗਿਆ ਹੈ।
ਪਿੰਡ ਦੀ ਸਰਪੰਚ ਬੀਬੀ ਹਰਪ੍ਰੀਤ ਕੌਰ ਧਾਲੀਵਾਲ ਅਤੇ ਪੰਚਾਇਤ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਹਨਾਂ ਨਾਲ ਠੱਗੀ ਹੋਈ ਹੈ ਓਹਨਾ ਵਲੋਂ ਥਾਣਾ ਸੁਧਾਰ ਵਿਖੇ ਦਰਖਾਸਤ ਦੇ ਦਿੱਤੀ ਹੈ। ਜਸਵਿੰਦਰ ਸਿੰਘ ਐੱਸ.ਐੱਚ.ੳ ਥਾਣਾ ਸੁਧਾਰ ਦਾ ਕਹਿਣਾ ਹੈ ਕਿ ਪੀੜਤ ਵਿਅਕਤੀਆ ਦੀ ਕਾਨੂੰਨੀ ਤੌਰ ਤੇ ਮਦਦ ਕੀਤੀ ਜਾਵੇਗੀ।