ਸੋਨੇ ਦੇ ਭਾਅ ਅਸਮਾਨ ਸੋਹ ਰਹੇ ਸਨ ਪਰ ਅੱਜ 7 ਅਪ੍ਰੈਲ ਨੂੰ ਭਾਰਤੀ ਸਟਾਕ ਮਾਰਕੀਟ ਦੇ ਢਹਿ ਢੇਰੀ ਹੋਣ ਕਾਰਨ ਸੋਨੇ ਤੇ ਚਾਂਦੀ ਵਿੱਚ ਭਾਰੀ ਗਿਰਾਵਟ ਆਈ ਹੈ। ਜਿਸਦੇ ਤਹਿਤ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 3660 ਡਿੱਗ ਕੇ 88040 ਹੋ ਗਈ ਹੈ। ਪਹਿਲਾ 10 ਗ੍ਰਾਮ ਸੋਨੇ ਦੀ ਕੀਮਤ 91700 ਰੁਪਏ ਸੀ। ਇਸੇ ਤਰ੍ਹਾਂ ਇਕ ਕਿਲੋ ਚਾਂਦੀ ਦੀ ਕੀਮਤ 103000 ਰੁਪਏ ਸੀ ਜੌ ਕਿ 9000 ਘੱਟ ਕੇ 94000 ਰਹਿ ਗਈ ਹੈ।
ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕਰਨ ਵਾਲਿਆ ਲਈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉੰਕਿ ਮਾਰਕੀਟ ਵਿੱਚ ਕੁੱਝ ਦਿਨਾਂ ਤੋਂ ਇਹ ਗੱਲ ਚਲ ਰਹੀ ਸੀ ਵੀ ਸੋਨੇ ਦੀ ਕੀਮਤ 1 ਲੱਖ ਰੁਪਏ ਤੋਂ ਵੱਧ ਸਕਦੀ ਹੈ। ਇਸ ਲਈ ਲੋਕਾਂ ਨੇ ਵੱਧ ਤੋਂ ਵੱਧ ਗੋਲਡ ਵਿੱਚ ਪੈਸਾ ਨਿਵੇਸ਼ ਕੀਤਾ ਸੀ ਪਰ ਅੱਜ ਓਹਨਾ ਨੂੰ ਕਾਫੀ ਘਾਟਾ ਪੈ ਗਿਆ ਹੈ ਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੋਨੇ ਦੇ ਭਾਅ ਵਿੱਚ ਗਿਰਾਵਟ ਆਉਣ ਤੇ ਆਮ ਲੋਕਾਂ ਵਿੱਚ ਕਾਫ਼ੀ ਹਲਚਲ ਪੈਦਾ ਹੋ ਰਹੀ ਹੈ, ਲੋਕ ਕਾਫ਼ੀ ਮਾਤਰਾ ਵਿੱਚ ਸੋਨਾ ਖਰੀਦ ਰਹੇ ਹਨ। ਪਰ ਜਲਦਬਾਜੀ ਵਿੱਚ ਕਿਤੇ ਇਹ ਵੱਡੀ ਗ਼ਲਤੀ ਨਾ ਕਰ ਬੈਠਿਓ। ਆਉ ਜਾਣਦੇ ਹਾਂ ਸੋਨੇ ਦੀ ਖ਼ਰੀਦ ਕਰਦੇ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਸਾਨੂੰ ਹਮੇਸ਼ਾ ਬਿਊਰੋ ਆਫ਼ ਇੰਡਿਅਨ ਸਟੈਂਡਰਡਜ਼ (BIS) ਦੁਆਰਾ ਪਰਮਾਣਿਤ ਹਾਲਮਾਰਕ ਵਾਲਾ ਸੋਨਾ ਹੀ ਖਰੀਦਣਾ ਚਾਹੀਦਾ ਹੈ ਅਤੇ ਇਸ ਉਪਰ ਇਕ 6 ਅੰਕਾਂ ਵਾਲਾ ਹਾਲਮਾਰਕ ਕੋਡ ਹੁੰਦਾ ਹੈ ਜਿਸਨੂੰ HUID ਕਿਹਾ ਜਾਂਦਾ ਹੈ। ਇਸ ਨੰਬਰ ਦੀ ਜਾਂਚ ਤੁਸੀਂ BIS ਐਪ ਵਿੱਚ ਜਾ ਕੇ ਕਰ ਸਕਦੇ ਹੋ ਉੱਥੇ ਤੁਹਾਨੂੰ ਖਰੀਦੇ ਹੋਏ ਸੋਨੇ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ। ਜਿਵੇਂ ਕਿ ਸੋਨਾ ਕਿੰਨੇ ਕੈਰੇਟ ਦਾ ਹੈ, ਕਿੱਥੋਂ ਬਣਿਆ ਹੈ ਆਦਿ।
2. ਸੋਨਾ ਖਰੀਦ ਦੇ ਸਮੇਂ ਹਮੇਸ਼ਾ ਗੌਰਮਿੰਟ ਦੀ ਸਾਈਟ ਤੇ ਕ੍ਰਾਸ ਚੈਕ ਕਰਨਾ ਚਾਹੀਦਾ ਹੈ ਕਿਉਂਕਿ 24 ਕੈਰੇਟ 22 ਕੈਰੇਟ ਤੇ 18 ਕੈਰੇਟ ਦੀ ਕੀਮਤ ਘੱਟਦੀ ਵੱਧਦੀ ਰਹਿੰਦੀ ਹੈ। 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਹੁੰਦਾ ਹੈ ਤੇ ਜਿਆਦਾਤਰ ਦੁਕਾਨਦਾਰ ਗ੍ਰਾਹਕ ਨੂੰ 24 ਕੈਰੇਟ ਦਾ ਸੋਨਾ ਕਹਿ ਕੇ ਹੀ ਦਿੰਦੇ ਹਨ ਪਰ 24 ਕੈਰੇਟ ਦੇ ਕਦੇ ਵੀ ਗਹਿਣੇ ਨਹੀਂ ਬਣਦੇ ਗਹਿਣੇ 22 ਕੈਰੇਟ ਦੇ ਬਣਦੇ ਹਨ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
3. ਸੋਨਾ ਖਰੀਦ ਦੇ ਸਮੇਂ ਦੁਕਾਨਦਾਰ ਹਮੇਸ਼ਾ ਕਹਿੰਦੇ ਹਨ ਵੀ ਕੈਸ਼ ਭੁਗਤਾਨ ਕਰੋ । ਪਰ ਕਦੇ ਵੀ ਕੈਸ਼ ਭੁਗਤਾਨ ਨਾ ਕਰੋ ਹਮੇਸ਼ਾ ਚੈੱਕ ਰਾਹੀਂ ਜਾ ਆਨਲਾਈਨ UPI ਭੁਗਤਾਨ ਕਰੋ। ਜਾਂ ਫਿਰ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਰਾਹੀਂ ਵੀ ਕਰ ਸਕਦੇ ਹੋ।