ਹੈਦਰਾਬਾਦ ਸੇਂਟ੍ਰਲ ਯੂਨੀਵਰਸਿਟੀ (HCU) ਕੈਂਪੈਸ ਦੇ ਕੋਲ 400 ਏਕੜ ਚ ਫੈਲੇ ਜੰਗਲ ਨੂੰ ਸਰਕਾਰ ਨੇ ਕੱਟਣਾ ਸ਼ੁਰੂ ਕਰ ਦਿੱਤਾ। ਇਸ ਜੰਗਲ ਨੂੰ ਹੈਦਰਾਬਾਦ ਦੇ ਫੇਫੜੇ ਕਿਹਾ ਜਾਂਦਾ ਹੈ, ਤੇ ਅੱਜ ਇਸਨੂੰ ਬੁਰੀ ਤਰ੍ਹਾਂ ਕੱਟ ਦਿੱਤਾ ਗਿਆ ਹੈ। ਤਕਰੀਬਨ 30 ਮਾਰਚ ਤੋਂ ਲੈ ਕੇ 2 ਅਪ੍ਰੈਲ ਤੱਕ ਲੱਗਭਗ 2 ਵਰਗ ਕਿਲੋਮੀਟਰ ਜੰਗਲ ਨਸ਼ਟ ਕਰ ਦਿੱਤਾ ਗਿਆ ਹੈ। ਸੂਚਨਾ ਅਨੁਸਾਰ 50 ਤੋਂ ਵੱਧ ਮਸ਼ੀਨਾਂ ਲਗਾ ਕੇ ਇਸ ਕੰਮ ਨੂੰ ਕੀਤਾ ਗਿਆ ਹੈ। ਸੈਟੇਲਾਈਟ ਰਾਹੀਂ ਤਸਵੀਰਾਂ ਦੇਖੀਆ ਜਾ ਸਕਦੀਆ ਹਨ ਵੀ ਕਿਸ ਤਰ੍ਹਾਂ ਜੰਗਲ ਤਬਾਹ ਕਰ ਦਿੱਤਾ। ਸੋਸ਼ਲ ਮੀਡੀਆ ਤੇ ਜਾਨਵਰਾਂ ਦੇ ਰੋਣ ਦੀਆਂ ਵੀਡਿਉ ਸਾਮ੍ਹਣੇ ਆ ਰਹੀਆ ਹਨ, ਇਸ ਤੋਂ ਅਸੀ ਅੰਦਾਜਾ ਲਗਾ ਸਕਦੇ ਹਾਂ ਕਿ ਕਿਸ ਤਰ੍ਹਾਂ ਬੇਜ਼ੁਬਾਨ ਜਾਨਵਰ ਰੋ-ਰੋ ਕੇ ਸਾਨੂੰ ਇਹ ਕਹਿ ਰਹੇ ਹਨ ਵੀ ਇਹ ਸਾਡਾ ਘਰ ਹੈ ਇਸਨੂੰ ਤਬਾਹ ਨਾ ਕਰੋ। ਇਸ ਚਲਦੇ ਕੰਮ ਵਿਚ ਬਹੁਤ ਸਾਰੇ ਜਾਨਵਰ ਮਰ ਗਏ ਹਨ ਤੇ ਬਹੁਤ ਸਾਰੇ ਅੱਗ ਵਿਚ ਸੜ ਗਏ ਹਨ।
ਵਿਦਿਆਰਥੀਆਂ ਤੇ ਲੋਕਾਂ ਦੁਆਰਾ ਵਿਰੋਧ:-
ਇਸ ਕੰਮ ਨੂੰ ਰੋਕਣ ਲਈ ਹੈਦਰਾਬਾਦ ਦੇ ਲੋਕ ਤੇ ਵਿਸ਼ਵ ਵਿਦਿਆਲੇ ਦੇ ਵਿਦਿਆਰਥੀਆਂ ਵਲੋਂ ਸ਼ਖਤ ਵਿਰੋਧ ਕੀਤਾ ਜਾ ਰਿਹਾ ਹੈ। ਲੋਕ ਸੜਕਾਂ ਤੇ ਉਤਰ ਆਏ ਹਨ ਤੇ ਸਰਕਾਰ ਖ਼ਿਲਾਫ਼ ਸ਼ਖਤ ਵਿਰੋਧ ਕਰ ਹਨ।
ਵਿਰੋਧ ਤੋਂ ਬਾਅਦ ਤੇਲੰਗਾਨਾ ਦੀ ਹਾਈਕੋਰਟ ਤੇ ਸੁਪਰੀਮ ਕੋਰਟ ਨੇ ਇਸ ਉਪਰ ਰੋਕ ਲਗਾ ਦਿੱਤੀ ਗਈ ਹੈ।
ਤੇਲੰਗਾਨਾ ਦੇ CM ਰਾਬੰਤ ਰੇਡੀ ਦਾ ਕਹਿਣਾ ਹੈ ਕਿ ਉਹ ਇੱਥੇ ਆਈਟੀ ਪਾਰਕ ਬਨਾਉਣਾ ਚਾਹੁੰਦੇ ਹਨ। ਓਹਨਾ ਦਾ ਕਹਿਣਾ ਹੈ ਕਿ ਇਥੇ 50000 ਕਰੋੜ ਦਾ ਨਿਵੇਸ਼ ਆਉਣ ਦੀ ਸੰਭਾਵਨਾ ਹੈ, ਤੇ 5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ।
ਚਲੋ ਅਸੀਂ CM ਸਾਹਿਬ ਦੀ ਗੱਲ ਮੰਨ ਲੈਂਦੇ ਹਾਂ ਵੀ ਇੱਥੇ ਇਹਨਾਂ ਜਿਆਦਾ ਨਿਵੇਸ਼ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਪਰ ਕੀ ਅਸੀਂ ਇਹਨੇ ਵੱਡੇ ਜੰਗਲ ਨੂੰ ਕੱਟ ਕੇ ਕੁਦਰਤ ਨਾਲ ਖਿਲਵਾੜ ਕਰਕੇ, ਇਹਨੇ ਜਿਆਦਾ ਬੇਜ਼ੁਬਾਨ ਜਾਨਵਰਾਂ ਨੂੰ ਬੇ - ਘਰ ਕਰਕੇ ਅਸੀਂ ਇਹ ਕੰਮ ਸਹੀ ਕਰ ਰਹੇ ਹਾਂ ? ਇਸ ਸਵਾਲ ਦਾ ਜਵਾਬ ਆਪ ਸਭ ਨੇ ਆਪਣੇ ਆਪ ਤੋਂ ਮੰਗਣਾ ਹੈ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਗ਼ਲਤ ਹੋ ਰਿਹਾ ਹੈ ਤਾਂ ਇਸਨੂੰ ਰੋਕਣ ਲਈ ਆਪਣੀ ਅਵਾਜ਼ ਉਠਾਓ।
ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਸਾਨੂੰ ਇਸਦੇ ਬਹੁਤ ਬੁਰੇ ਨਤੀਜੇ ਭੁਗਤਣੇ ਪੈਣਗੇ। ਅੱਜ ਅਸੀਂ ਜੰਗਲ ਉਜਾੜ ਰਹੇ ਹਾਂ ਕੱਲ ਨੂੰ ਸਾਡੇ ਸਾਹ ਉੱਜੜ ਜਾਣਗੇ।


