ਪੰਜਾਬ ਪੁਲਿਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਪੁਲਿਸ ਨੂੰ ਫਿਰ ਮਿਲਿਆ 2 ਦਿਨ ਦਾ ਰਿਮਾਂਡ..


ਪੰਜਾਬ ਪੁਲਿਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਅੱਜ ਕੱਲ ਸੁਰਖੀਆਂ ਵਿਚ ਹੈ। ਜਿਸਨੂੰ ਬੀਤੇ ਦਿਨੀਂ ਪੁਲਿਸ ਨੇ ਬਾਦਲ ਰੋਡ ਤੇ 17.71 ਗ੍ਰਾਮ ਹੈਰੋਇਨ ਸਮੇਤ ਹਿਰਾਸਤ ਵਿੱਚ ਲਿਆ ਸੀ। ਡੀਐਸਪੀ ਹਰਬੰਸ ਸਿੰਘ ਬਠਿੰਡਾ ਤੋਂ ਬਾਦਲ ਰੋਡ ਉੱਤੇ ਨਾਕਾ ਲਗਾ ਕੇ ਵਾਹਨਾਂ ਦੀ ਤਲਾਸ਼ੀ ਕਰ ਰਹੇ ਸਨ, ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ । ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ 14 ਸਾਲ ਦੀ ਸਰਵਿਸ ਵਿੱਚ 31 ਵਾਰ ਤਬਾਦਲੇ ਹੋਏ ਅਤੇ 2 ਵਾਰ ਸਸਪੈਂਡ ਹੋਈ। ਅਮਨਦੀਪ ਕੌਰ ਨੂੰ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਅਮਨਦੀਪ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੰਜਾਬ ਪੁਲਿਸ ਵੱਲੋਂ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਪੰਜਾਬ ਪੁਲਿਸ ਨੂੰ 2 ਦਿਨ ਦਾ ਰਿਮਾਂਡ ਹੋਰ ਦਿੱਤਾ ਹੈ।

ਅਮਨਦੀਪ ਕੌਰ ਬਠਿੰਡਾ ਦੇ ਪਿੰਡ ਚੱਕ ਫਤੇ ਸਿੰਘ ਦੀ ਰਹਿਣ ਵਾਲੀ ਹੈ। ਇਸਦੇ ਪਿਤਾ ਮਿਸਤਰੀ ਹਨ ਅਤੇ ਇਸਦਾ ਭਰਾ ਨਿੱਜੀ ਫਰਮ ਵਿੱਚ ਕੰਮ ਕਰਦਾ ਹੈ। ਅਮਨਦੀਪ ਕੌਰ ਤਕਰੀਬਨ 14 ਸਾਲ ਤੋਂ ਪੰਜਾਬ ਪੁਲਿਸ ਵਿੱਚ ਡਿਊਟੀ ਕਰ ਰਹੀ ਹੈ। 

ਦੱਸ ਦਈਏ ਕੇ ਅਮਨਦੀਪ ਕੌਰ ਇੰਸਟਾਗ੍ਰਾਮ ਤੇ ਪੰਜਾਬ ਪੁਲਿਸ ਦੀ ਵਰਦੀ ਵਿੱਚ ਅਤੇ ਥਾਰ ਵਿਚ ਬਣਾਈਆ ਹੋਈਆਂ ਰੀਲਜ਼ ਕਰਕੇ ਬਹੁਤ ਮਸ਼ਹੂਰ ਹੈ। ਇੰਸਟਾਗ੍ਰਾਮ ਤੇ ਤਕਰੀਬਨ 30,000 ਤੋਂ ਵੀ ਵੱਧ ਫਾਲੋਅਰਜ਼ ਅਤੇ 300 ਤੋਂ ਵੱਧ ਪੋਸਟਾਂ ਹਨ। ਅਮਨਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਦੇ ਫਾਲੋਅਰਜ਼ 40,000 ਤੋਂ ਵੱਧ ਹੋ ਗਏ ਹਨ।


Post a Comment

Previous Post Next Post