ਭਾਰਤ ਸਰਕਾਰ ਵੱਲੋਂ ਸਾਫ਼ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਅੱਜ ਪਾਕਿਸਤਾਨ ਵਿੱਚ ਪੈਂਦੇ ਜੰਮੂ ਕਸਮੀਰ ਦਾ ਹਿੱਸਾ Pok ਦੀ ਵਾਪਸੀ ਨੂੰ ਲੈ ਕੇ ਗੱਲ ਕਰੇਗਾ। ਭਾਰਤ ਨੇ ਕਿਹਾ ਪਾਕਿਸਤਾਨ ਨੂੰ Pok ਦਾ ਇਲਾਕਾ ਵਾਪਿਸ ਇੰਡੀਆ ਨੂੰ ਦੇਣਾ ਹੋਵੇਗਾ।
ਡੌਨਾਲਡ ਟ੍ਰੰਪ ਵੱਲੋਂ ਵਿਚੋਲਗੀ ਦੀ ਇੱਛਾ ਜਾਹਿਰ:-
ਭਾਰਤ ਅਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਡੌਨਾਲਡ ਟ੍ਰੰਪ ਵੱਲੋਂ ਵਿਚੋਲਗੀ ਦੀ ਇੱਛਾ ਜਾਹਿਰ ਕੀਤੀ ਗਈ ਹੈ। ਓਹਨਾ ਕਿਹਾ ਕਿ ਉਹ ਦੋਨਾ ਦੇਸ਼ਾਂ ਵਿਚਾਲੇ ਇਸ ਗੱਲ ਦਾ ਸਮਝੌਤਾ ਕਰਵਾਉਣਗੇ।
ਪਰ ਭਾਰਤ ਸਰਕਾਰ ਵੱਲੋਂ ਡੌਨਾਲਡ ਟ੍ਰੰਪ ਦੇ ਇਸ ਵਿਚੋਲਗੀ ਵਾਲੇ ਵਿਚਾਰ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਵਿਦੇਸ਼ੀ ਮੰਤਰਾਲੇ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ Pok ਨੂੰ ਲੈ ਕੇ ਭਾਰਤ ਦੇ ਇਰਾਦੇ ਬਿਲਕੁਲ ਸਪਸ਼ਟ ਹਨ। ਓਹਨਾ ਕਿਹਾ ਕਿ ਕਸ਼ਮੀਰ ਦੇ ਮਸਲੇ ਵਿੱਚ ਭਾਰਤ ਕਿਸੇ ਵੀ ਤੀਜੇ ਦੇਸ਼ ਦੀ ਦਖਲਅੰਦਾਜ਼ੀ ਨਹੀਂ ਚਾਹੁੰਦਾ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਮੁੱਦਾ ਸਿਰਫ਼ ਇਸ ਗੱਲ ਤੇ ਖੜ੍ਹਾ ਹੈ ਕਿ ਜੌ ਕਸ਼ਮੀਰ ਪਾਕਿਸਤਾਨ (POK) ਵਿੱਚ ਹੈ ਉਹ ਪਾਕਿਸਤਾਨ ਨੂੰ ਵਾਪਿਸ ਦੇਣਾ ਪਵੇਗਾ। ਇਸਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਮੁੱਦੇ ਵਿੱਚ ਕਿਸੇ ਤੀਜੇ ਦੇਸ਼ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿਹੜੇ ਦੇਸ਼ ਭਾਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਭਾਰਤ ਦਾ ਓਹਨਾ ਨੂੰ ਸਿੱਧਾ ਸੰਦੇਸ਼ ਹੈ ਕਿ ਭਾਰਤ ਨੂੰ ਕਿਸੇ ਤੋ ਗਿਆਨ ਨਹੀਂ ਚਾਹੀਦਾ ਬੱਸ ਸਤਿਕਾਰ ਚਾਹੀਦਾ ਹੈ।
ਭਾਰਤ ਦਾ ਕਹਿਣਾ ਹੈ ਕਿ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਹਿੱਸਾ ਹੈ ਅਤੇ ਜੌ ਹਿੱਸਾ ਕਸ਼ਮੀਰ ਦਾ ਪਾਕਿਸਤਾਨ ਕੋਲ ਹੈ ਉਹ ਪਾਕਿਸਤਾਨ ਨੂੰ ਵਾਪਿਸ ਦੇਣਾ ਪਵੇਗਾ। ਹੁਣ ਭਾਰਤ ਸਰਕਾਰ ਦਾ ਪੂਰਾ ਧਿਆਨ Pok ਨੂੰ ਵਾਪਿਸ ਭਾਰਤ ਵਿਚ ਲਿਆਉਣ ਵੱਲ ਹੈ।