PM Modi operation sindoor:-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਰਾਤ ਜੰਗ ਰੋਕਣ ਅਤੇ ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਆਪਣੀ ਫ਼ੌਜ ਦੀ ਇਸ ਜੰਗ ਦੌਰਾਨ ਦਿਖਾਈ ਗਈ ਵੀਰਤਾ ਨੂੰ ਸਲਾਮ ਕੀਤਾ ਅਤੇ ਫਿਰ ਓਹਨਾਂ ਨੇ ਆਪ੍ਰੇਸ਼ਨ ਸਿੰਦੂਰ ਨਾਲ ਕਿਸ ਤਰ੍ਹਾਂ ਆਤੰਕਵਾਦੀਆਂ ਦੇ ਟ੍ਰੇਨਿੰਗ ਕੈਂਪ ਤਬਾਹ ਕੀਤੇ ਅਤੇ 100 ਤੋਂ ਵੱਧ ਆਤੰਕੀ ਮਾਰੇ ਉਸਦਾ ਹਾਲ ਬਿਆਨ ਕੀਤਾ।
ਪਹਿਲਗਾਮ ਹਮਲੇ ਬਾਰੇ ਕੀ ਬੋਲੇ ਪ੍ਰਧਾਨ ਮੰਤਰੀ:-
ਪ੍ਰਧਾਨ ਮੰਤਰੀ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਨੇ ਪੂਰੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਛੁੱਟੀਆਂ ਮਨਾਉਣ ਗਏ ਬੇਕਸੂਰ ਲੋਕਾਂ ਨੂੰ ਓਹਨਾ ਦਾ ਧਰਮ ਪੁੱਛ ਕੇ ਓਹਨਾ ਦੇ ਪਰਿਵਾਰ ਅਤੇ ਬੱਚਿਆ ਦੇ ਸਾਮ੍ਹਣੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਓਹਨਾ ਕਿਹਾ ਕਿ ਇਹ ਆਤੰਕ ਦਾ ਸਭ ਤੋਂ ਡਰਾਵਣਾ ਚਿਹਰਾ ਸੀ ਅਤੇ ਇਹ ਦੇਸ਼ ਦੀ ਏਕਤਾ ਨੂੰ ਤੋੜਨ ਦੀ ਘਿਨਾਉਣੀ ਕੋਸ਼ਿਸ਼ ਸੀ। ਮੋਦੀ ਨੇ ਕਿਹਾ ਮੇਰੇ ਲਈ ਇਹ ਪੀੜਾ ਬਹੁਤ ਵੱਡੀ ਸੀ।
ਆਤੰਕ ਖ਼ਿਲਾਫ਼ ਆਰਮੀ ਨੂੰ ਖੁੱਲੀ ਛੋਟ:-
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਾਂਕਵਦੀਆ ਨੂੰ ਖਤਮ ਕਰਨ ਲਈ ਓਹਨਾ ਨੇ ਭਾਰਤ ਦੀ ਸੈਨਾ ਨੂੰ ਹਰ ਤਰੀਕੇ ਨਾਲ ਪੂਰੀ ਛੋਟ ਦੇ ਦਿੱਤੀ ਹੈ। ਜੇਕਰ ਕੋਈ ਵੀ ਆਤੰਕੀ ਸੰਗਠਨ ਭਾਰਤ ਤੇ ਹਮਲਾ ਕਰੇਗਾ ਤਾਂ ਉਸਨੂੰ ਬਿਲਕੁਲ ਵੀ ਮਾਫ ਨਹੀ ਕੀਤਾ ਜਾਵੇਗਾ।
ਆਪ੍ਰੇਸ਼ਨ ਸਿੰਦੂਰ ਕੀ ਹੈ:-
ਓਹਨਾ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਇਹ ਸਿਰਫ ਨਾਮ ਨਹੀਂ ਹੈ ਇਹ ਦੇਸ਼ ਦੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ। 6 ਮਈ ਦੀ ਦੇਰ ਰਾਤ ਅਤੇ 7 ਮਈ ਦੀ ਸਵੇਰ ਨੂੰ ਪੂਰੀ ਦੁਨੀਆ ਨੇ ਇਹ ਪ੍ਰਤਿਗਿਆ ਨੂੰ ਪਰਿਣਾਮ ਵਿੱਚ ਬਦਲਦੇ ਦੇਖਿਆ ਹੈ। ਭਾਰਤੀ ਸੈਨਾ ਨੇ ਪਾਕਿਸਤਾਨ ਵਿੱਚ ਆਤੰਕਵਾਦੀਆਂ ਦੇ ਟ੍ਰੇਨਿੰਗ ਸੈਂਟਰ ਤੇ ਹਮਲਾ ਕਰਕੇ ਓਹਨਾ ਦੇ ਟ੍ਰੇਨਿੰਗ ਕੈਂਪ ਤੋੜ ਦਿੱਤੇ ਸਨ। ਇਸ ਹਮਲੇ ਵਿਚ ਭਾਰਤੀ ਸੈਨਾ ਨੇ 9 ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕੀਤਾ ਅਤੇ 100 ਤੋਂ ਵੱਧ ਖੁੰਖਾਰ ਆਤੰਕਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਸਾਫ ਸਪਸ਼ਟ ਕੀਤਾ ਹੈ ਕਿ ਇਹ ਆਪ੍ਰੇਸ਼ਨ ਰੋਕਿਆ ਜਰੂਰ ਹੈ ਪਰ ਖ਼ਤਮ ਨਹੀਂ ਹੋਇਆ ਹੈ। ਇਹ ਆਪ੍ਰੇਸ਼ਨ ਆਤੰਕ ਦੇ ਖ਼ਿਲਾਫ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ।
ਓਹਨਾ ਕਿਹਾ ਕਿ ਆਤੰਕਵਾਦੀਆਂ ਨੇ ਸੁਪਨੇ ਵਿੱਚ ਵੀ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਭਾਰਤ ਇਹਨਾ ਵੱਡਾ ਫ਼ੈਸਲਾ ਲਵੇਗਾ, ਨਾਲ ਹੀ ਕਿਹਾ ਕਿ ਜਦੋਂ ਦੇਸ਼ ਇਕਜੁੱਟ ਹੁੰਦਾ ਹੈ ਤਾਂ ਏਦਾਂ ਦੇ ਫੌਲਾਦੀ ਫੈਸਲੇ ਲਏ ਜਾਂਦੇ ਹਨ। ਜਦੋਂ ਪਾਕਿਸਤਾਨ ਵਿੱਚ ਆਤੰਕ ਦੇ ਅੱਡਿਆ ਤੇ ਭਾਰਤ ਦੀਆਂ ਮਿਸਾਇਲਾਂ ਤੇ ਡ੍ਰੋਨਾ ਨੇ ਹਮਲਾ ਕੀਤਾ ਤਾਂ ਆਤੰਕ ਦੇ ਅੱਡਿਆ ਦੀਆ ਸਿਰਫ ਇਮਾਰਤਾਂ ਹੀ ਨਹੀਂ ਟੁੱਟੀਆਂ ਓਹਨਾ ਦਾ ਹੌਂਸਲਾ ਅਤੇ ਮਨੋਬਲ ਵੀ ਟੁੱਟ ਗਿਆ ਹੈ।
ਭਾਰਤ ਦੇ ਹਮਲੇ ਦਾ ਪਾਕਿਸਤਾਨ ਤੇ ਕੀ ਅਸਰ ਪਿਆ :-
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਘੋਰ ਨਿਰਾਸ਼ਾ ਵਿਚ ਘਿਰ ਗਿਆ ਅਤੇ ਬੌਖਲਾ ਗਿਆ। ਓਹਨਾ ਦੱਸਿਆ ਕਿ ਭਾਰਤ ਵੱਲੋਂ ਆਤੰਕਵਾਦੀਆਂ ਦੇ ਠਿਕਾਣਿਆਂ ਉਪਰ ਹਮਲਾ ਕਰਨ ਤੇ ਪਾਕਿਸਤਾਨ ਨੇ ਭਾਰਤ ਦਾ ਸਾਥ ਦੇਣ ਦੀ ਬਜਾਏ ਭਾਰਤ ਉਪਰ ਹਮਲਾ ਕਰ ਦਿੱਤਾ। ਜਿਸਦੇ ਜਵਾਬੀ ਕਾਰਵਾਈ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਭਾਰਤ ਨੇ ਪਾਕਿਸਤਾਨ ਦੇ ਹਵਾਈ ਅੱਡਿਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਜਿਸ ਉਪਰ ਪਾਕਿਸਤਾਨ ਨੂੰ ਬਹੁਤ ਮਾਣ ਸੀ। ਓਹਨਾ ਕਿਹਾ ਕਿ ਪਾਕਿਸਤਾਨ ਦਾ ਇਰਾਦਾ ਭਾਰਤ ਦੀ ਸੀਮਾ ਤੇ ਹਮਲਾ ਕਰਨ ਦਾ ਸੀ ਪਰ ਭਾਰਤ ਨੇ ਪਾਕਿਸਤਾਨ ਦੇ ਸੀਨੇ ਤੇ ਹਮਲਾ ਕਰ ਦਿੱਤਾ।ਭਾਰਤ ਦੇ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਡਰ ਗਿਆ ਅਤੇ ਜੰਗ ਦਾ ਤਨਾਬ ਘੱਟ ਕਰਨ ਲਈ ਦੁਨੀਆ ਤੋ ਭੀਖ ਮੰਗਣ ਲੱਗ ਗਿਆ। ਪਾਕਿਸਤਾਨ ਨੇ ਹੋਰ ਦੇਸ਼ਾ ਤੋਂ ਮਦਦ ਮੰਗੀ ਪਰ ਭਾਰਤ ਦੇ ਖ਼ਿਲਾਫ਼ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦੀ ਮਦਦ ਨਹੀਂ ਕੀਤੀ।
ਕੀ ਆਪ੍ਰੇਸ਼ਨ ਸਿੰਦੂਰ ਖਤਮ ਕਰ ਦਿੱਤਾ ਗਿਆ ਹੈ:-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਫਿਰ ਤੋਂ ਇਹ ਗੱਲ ਦੁਹਰਾ ਰਿਹਾ ਹਾਂ ਕਿ ਅਸੀਂ ਪਾਕਿਸਤਾਨ ਦੇ ਆਤੰਕੀ ਠਿਕਾਣਿਆਂ ਤੇ ਆਪਣੀ ਜਵਾਬੀ ਕਾਰਵਾਈ ਨੂੰ ਸਿਰਫ ਰੋਕਿਆ ਹੈ ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਦੇ ਹਰ ਕਦਮ ਤੇ ਨਜ਼ਰ ਰੱਖਾਂਗੇ ਅਤੇ ਦੇਖਾਂਗੇ ਕਿ ਪਾਕਿਸਤਾਨ ਕੋਈ ਵੀ ਕਾਰਵਾਈ ਕਰ ਰਿਹਾ ਹੈ ਤਾਂ ਕਿਸ ਮਕਸਦ ਨਾਲ ਕਰ ਰਿਹਾ ਹੈ। ਜੇਕਰ ਕੋਈ ਵੀ ਕਾਰਵਾਈ ਭਾਰਤ ਦੇ ਖ਼ਿਲਾਫ਼ ਹੋਈ ਤਾਂ ਇਹ ਜੰਗ ਦੁਬਾਰਾ ਤੋਂ ਸ਼ੁਰੂ ਕੀਤੀ ਜਾਵੇਗੀ। ਓਹਨਾ ਕਿਹਾ ਕਿ ਭਾਰਤ ਦੀਆਂ ਤਿੰਨੇ ਸੈਨਾਵਾਂ ਸਾਡੀ ਏਅਰਫੋਰਸ, ਆਰਮੀ, ਨੇਵੀਂ ਅਤੇ ਬਾਰਡਰ ਤੇ BSF ਫੋਰਸ ਲਗਾਤਾਰ ਅਲਰਟ ਤੇ ਹੈ।
ਪ੍ਰਧਾਨ ਮੰਤਰੀ ਦੀ ਪਾਕਿਸਤਾਨ ਨੂੰ ਚੁਣੌਤੀ :-
ਮੋਦੀ ਨੇ ਪਾਕਿਸਤਾਨ ਨੂੰ ਪਹਿਲੀ ਸ਼ਰਤ ਰੱਖੀ ਹੈ ਕਿ ਜੇਕਰ ਹੁਣ ਕੋਈ ਆਤੰਕਵਾਦੀ ਹਮਲਾ ਹੋਇਆ ਤਾਂ ਉਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਇਹ ਹਮਲਾ ਭਾਰਤ ਆਪਣੇ ਤਰੀਕੇ ਨਾਲ ਤੇ ਆਪਣੀਆ ਸ਼ਰਤਾਂ ਤੇ ਜਵਾਬ ਦੇਵੇਗਾ। ਭਾਰਤ ਕੋਈ ਵੀ ਨਿਊਕਲੀਅਰ ਬਲੈਕਮੇਲ ਨਹੀਂ ਸਹੇਗਾ। ਨਿਊਕਲੀਅਰ ਬਲੈਕਮੇਲ ਦੀ ਆੜ ਵਿੱਚ ਬਣ ਰਹੇ ਆਤੰਕੀ ਠਿਕਾਣਿਆਂ ਤੇ ਭਾਰਤ ਹਮਲਾ ਕਰੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਪਸ਼ਟ ਚਿਤਾਵਨੀ ਦਿੱਤੀ ਹੈ। ਓਹਨਾ ਨੇ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਹੋ ਸਕਦੇ, ਅੱਤਵਾਦ ਅਤੇ ਵਾਪਾਰ ਇਕਠੇ ਨਹੀਂ ਹੋ ਸਕਦੇ ਅਤੇ ਪਾਣੀ ਤੇ ਖੂਨ ਵੀ ਇਕ ਸਾਥ ਨਹੀਂ ਵਹਿ ਸਕਦਾ। ਉਹਨਾਂ ਨੇ ਕਿਹਾ ਕਿ ਮੈਂ ਵਿਸ਼ਵ ਸਮੁਦਾਇ ਨੂੰ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਅੱਜ ਤੋਂ ਬਾਅਦ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਅੱਤਵਾਦ ਦੇ ਖ਼ਿਲਾਫ਼ ਹੀ ਹੋਵੇਗੀ ਜਾ ਫਿਰ ਪਾਕਿਸਤਾਨ ਵਿਚ ਕਸ਼ਮੀਰ ਦੇ ਹਿੱਸੇ ਪੀਓਕੇ ਦੇ ਬਾਰੇ ਹੋਵੇਗੀ।
Tags
News