SBI ਨੇ ATM ਟਰਾਂਜ਼ੈਕਸ਼ਨ ਦੀ ਲਿਮਟ ਚ ਕੀਤਾ ਬਦਲਾਅ, ਹੁਣ ਜਿਆਦਾ ਮੁਫ਼ਤ ਟਰਾਂਜ਼ੈਕਸ਼ਨ ਕਰ ਸਕਦੇ ਹਾਂ..


ਸਟੇਟ ਬੈਂਕ ਆਫ਼ ਇੰਡੀਆ (SBI) ਜੌ ਕਿ ਦੇਸ਼ ਦੀ ਸੱਭ ਤੋਂ ਵੱਡੀ ਸਰਕਾਰੀ ਬੈਂਕ ਹੈ ਉਸਨੇ ਆਪਣੇ ਗ੍ਰਾਹਕ  ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ  ATM ਟਰਾਂਜ਼ੈਕਸ਼ਨ ਦੀ ਫ੍ਰੀ ਦੀ ਲਿਮਟ ਵਧਾ ਦਿੱਤੀ ਗਈ ਹੈ। ਬੈਂਕ ਨੇ ਇਹ ਨਿਯਮ 1 ਫਰਵਰੀ 2025 ਤੋਂ ਲਾਗੂ ਕੀਤਾ ਹੈ। ਇਹ ਛੋਟ ਦੇ ਕੇ ਬੈਂਕ ਡਿਜੀਟਲ ਬੈਂਕਿੰਗ ਨੂੰ ਵਧਾਉਣਾ ਤੇ ਗ੍ਰਾਹਕ ਨੂੰ ਏ ਟੀ ਐੱਮ ਦਾ ਜਿਆਦਾ ਲਾਭ ਦੇਣਾ ਚਾਹੁੰਦੀ ਹੈ।

ਫ੍ਰੀ ਟਰਾਂਜ਼ੈਕਸ਼ਨ ਵਿੱਚ ਵਾਧਾ:- ਗ੍ਰਾਹਕ ਐਸ ਬੀ ਆਈ ਬੈਂਕ ਏ ਟੀ ਐੱਮ ਤੋਂ ਹਰ ਮਹੀਨੇ 10 ਮੁਫ਼ਤ ਲੈਣ-ਦੇਣ ਤੇ ਹੋਰ ਬੈਂਕ ਏ ਟੀ ਐੱਮ ਤੋਂ 5 ਮੁਫ਼ਤ ਲੈਣ-ਦੇਣ ਕਰ ਸਕਦਾ ਹੈ। ਇਹ ਬਦਲਾਅ ਬੈਂਕ ਨੇ ਗ੍ਰਾਹਕ ਦੇ ਬੈਂਕ ਖਾਤੇ ਦੀ ਰਕਮ ਦੇ ਹਿਸਾਬ ਨਾਲ ਤੈਅ ਕੀਤੇ ਹਨ। ਖਾਤੇ ਵਿੱਚ 25,000 ਤੋਂ 50,000 ਰੁਪਏ ਦੇ ਵਿੱਚ ਰਕਮ ਰੱਖਣ ਵਾਲੇ ਗ੍ਰਾਹਕ ਨੂੰ ਹੋਰ ਬੈਂਕ ਦੇ ਏ ਟੀ ਐੱਮ ਤੋਂ 5 ਵਾਰ ਮੁਫ਼ਤ ਸੁਵਿਧਾ ਮਿਲੇਗੀ। ਇਹ ਸੇਵਾ 50,000 ਤੋਂ 1,00,000 ਰੁਪਏ ਮਹੀਨਾ ਖਾਤੇ ਵਿੱਚ ਰੱਖਣ ਵਾਲਿਆਂ ਲਈ ਵੀ ਲਾਗੂ ਹੁੰਦੀ ਹੈ। 1,00,000 ਰੁਪਏ ਤੋਂ ਜ਼ਿਆਦਾ ਪੈਸੇ ਮਹੀਨਾ ਰੱਖਣ ਵਾਲਿਆਂ ਲਈ ਐਸ ਬੀ ਆਈ ਬੈਂਕ ਅਤੇ ਹੋਰ ਕਿਸੇ ਵੀ ਬੈਂਕ ਦੇ ਏ ਟੀ ਐਮ ਤੋਂ ਜਿੰਨੀ ਵਾਰ ਮਰਜ਼ੀ ਫ੍ਰੀ ਲੈਣ-ਦੇਣ ਕਰ ਸਕਦਾ ਹੈ ਓਹਨਾ ਲਈ ਕੋਈ ਵੀ ਲਿਮਟ ਨਹੀਂ ਹੈ ।

ਮਹੀਨੇ ਵਿੱਚ ਫ੍ਰੀ ਏ ਟੀ ਐਮ ਟਰਾਂਜ਼ੈਕਸ਼ਨ ਤੋਂ ਬਾਅਦ ਕਿੰਨਾ ਟੈਕਸ ਲਗੇਗਾ:- ਮਹੀਨੇ ਵਿੱਚ ਫ੍ਰੀ ਏ ਟੀ ਐਮ ਟਰਾਂਜ਼ੈਕਸ਼ਨ ਦੀ ਲਿਮਟ ਪੂਰੀ ਹੋਣ ਤੋਂ ਬਾਅਦ ਐਸ ਬੀ ਆਈ ਏ ਟੀ ਐਮ ਦੀ ਹਰ ਟਰਾਂਜ਼ੈਕਸ਼ਨ ਤੇ 15 ਰੁਪਏ +GST ਲੱਗੇਗੀ। ਹੋਰ ਬੈਂਕ ਦੇ ਏ ਟੀ ਐਮ ਤੇ ਮਹੀਨੇ ਦੀ ਫ੍ਰੀ ਸੇਵਾ ਖਤਮ ਹੋਣ ਤੋਂ ਬਾਅਦ ਹਰ ਟਰਾਂਜ਼ੈਕਸ਼ਨ ਤੇ 21 ਰੁਪਏ +GST ਲੱਗੇਗੀ। ਏ ਟੀ ਐਮ ਦੀਆਂ ਹੋਰ ਸੇਵਾਵਾਂ ਜਿਵੇਂ ਕਿ ਮਿੰਨੀ ਸਟੇਟਮੈਂਟ, ਰਕਮ ਚੈੱਕ ਕਰਨਾ ਐੱਸ ਬੀ ਆਈ ਏ ਟੀ ਐੱਮ ਤੇ ਬਿਲਕੁਲ ਫ੍ਰੀ ਹੈ। ਪਰ ਹੋਰ ਬੈਂਕ ਦੇ ਏ ਟੀ ਐੱਮ ਤੇ ਫ੍ਰੀ ਸੇਵਾ ਖਤਮ ਹੋਣ ਤੋਂ ਬਾਅਦ 10 ਰੁਪਏ + GST ਲੱਗੇਗੀ।

ਹੋਰਾਂ ਬੈਂਕਾਂ ਦੀ RBI ਨੇ 2 ਰੁਪਏ ਫੀਸ ਵਧਾਈ, 1 ਮਈ ਤੋਂ ਕੀਤੀ ਜਾਉ ਲਾਗੂ..
   
 RBI ਨੇ 2 ਹਫ਼ਤੇ ਪਹਿਲਾਂ ਏ ਟੀ ਐੱਮ ਤੋਂ ਪੈਸੇ ਕਢਵਾਉਣ ਦੀ ਫ਼ੀਸ ਵਧਾਉਣ ਦਾ ਐਲਾਨ ਕੀਤਾ ਸੀ। ਪਹਿਲਾ ਪ੍ਰਾਈਵੇਟ ਬੈਂਕਾਂ ਵਿਚ ਏ ਟੀ ਐੱਮ ਦੀ ਫ੍ਰੀ ਸੇਵਾ ਖਤਮ ਹੋਣ ਤੋਂ ਬਾਅਦ ਹਰ ਟਰਾਂਜ਼ੈਕਸ਼ਨ ਤੇ 21 ਰੁਪਏ ਲੱਗਦੇ ਸਨ ਪਰ ਹੁਣ ਇਹ 2 ਰੁਪਏ ਵਧਾ ਕੇ 23 ਰੁਪਏ ਕਰ ਦਿੱਤੀ ਗਈ ਹੈ । ਇਹ ਨੋਟੀਫਿਕੇਸ਼ਨ 1 ਮਈ ਤੋਂ ਲਾਗੂ ਕੀਤਾ ਜਾਵੇਗਾ।

Post a Comment

Previous Post Next Post