ਪੰਜਾਬ ਪੁਲਿਸ ਵੱਲੋਂ ਕਿਸੇ ਵੀ ਪੁਲਸ ਥਾਣੇ ਜਾਂ ਯੂਨਿਟ ਵਿਚ ਤਾਇਨਾਤ ਮੁੱਖ ਹੌਲਦਾਰ (ਮੁਨਸ਼ੀ) ਲਈ ਕਾਰਜਕਾਲ ਹੱਦ ਵੱਧ ਤੋਂ ਵੱਧ 2 ਸਾਲ ਤੱਕ ਕਰ ਦਿੱਤੀ ਗਈ ਹੈ। ਇਸ ਸੰਬਧੀ ਜਾਰੀ ਹੁਕਮਾਂ ਚ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਹੈ ਕਿ ਜਵਾਬਦੇਹੀ ਨੂੰ ਯਕੀਨੀ ਬਨਾਉਣ, ਪੁਲਸਿੰਗ ਦੀ ਕੁਸ਼ਲਤਾ ਚ ਸੁਧਾਰ ਕਰਨ ਤੇ ਨਫ਼ਰੀ ਚ ਪੇਸ਼ੇਵਰ ਵਿਕਾਸ ਵਧਾਉਣ ਦੇ ਮੱਦੇਨਜ਼ਰ ਇਹ ਹੁਕਮ ਦਿੱਤਾ ਜਾਂਦਾ ਹੈ। 2 ਸਾਲਾਂ ਦਾ ਕਾਰਜਕਾਲ ਪੂਰਾ ਹੋਣ ਦੌਰਾਨ ਉਸਨੂੰ ਕਿਸੇ ਵੀ ਹੋਰ ਸਟੇਸ਼ਨ ਜਾਂ ਯੂਨਿਟ ਚ ਤਬਦੀਲ ਕੀਤਾ ਜਾਵੇਗਾ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ । ਪਾਲਣਾ ਚ ਕਿਸੇ ਵੀ ਤਰਾਂ ਦੀ ਉਲੰਘਨਾ ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
Tags
News